ਅਮਰੀਕਾ 'ਚ ਸੜਕ ਹਾਦਸੇ ਦੌਰਾਨ ਪੰਜਾਬੀ ਦੀ ਮੌਤ

Thursday, Jan 02, 2020 - 10:31 PM (IST)

ਅਮਰੀਕਾ 'ਚ ਸੜਕ ਹਾਦਸੇ ਦੌਰਾਨ ਪੰਜਾਬੀ ਦੀ ਮੌਤ

ਜਲੰਧਰ,(ਵਰੁਣ): ਅਮਰੀਕਾ 'ਚ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਅਮਰੀਕਾ ਦੇ ਏਗ ਬਾਰਬਰ 'ਚ ਜਲੰਧਰ ਦਾ 41 ਸਾਲਾਂ ਵਿਅਕਤੀ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਮਲ ਚੰਦ ਜੋ ਕਿ 31 ਦਸੰਬਰ ਨੂੰ ਅਮਰੀਕਨ ਨਾਗਰਿਕ ਦੀ ਕਾਰ ਹੇਠਾਂ ਆ ਗਿਆ ਸੀ, ਜਿਸ ਦੌਰਾਨ ਉਹ ਜ਼ਖਮੀ ਹੋ ਗਿਆ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਕਮਲ ਅਮਰੀਕਾ 'ਚ ਗੈਸ ਸਟੇਸ਼ਨ 'ਤੇ ਹੀ ਨੌਕਰੀ ਕਰਦਾ ਸੀ ਅਤੇ ਅਮਰੀਕਾ 'ਚ ਆਪਣੀ ਪਤਨੀ ਤੇ 2 ਬੱਚਿਆਂ ਨਾਲ ਪਿਛਲੇ 12 ਸਾਲਾਂ ਤੋਂ ਰਹਿ ਰਿਹਾ ਸੀ। ਜਿਸ ਦੇ ਮਾਤਾ-ਪਿਤਾ ਤੇ ਭਰਾ ਜਲੰਧਰ ਦੇ ਅਰਬਨ ਸਟੇਟ 'ਚ ਰਹਿੰਦੇ ਹਨ।


Related News