ਪੰਜਾਬ ਪੁਲਸ ਦਾ ਕਾਰਾ, ਨਾਕੇ ਦੌਰਾਨ ਕੱਢੀ ਐਂਬੂਲੈਂਸ ਦੀ ਚਾਬੀ, ਇਲਾਜ ਲਈ ਤੜਫ਼ ਰਹੇ ਮਰੀਜ਼ ਦੀ ਹੋਈ ਮੌਤ
Friday, Oct 22, 2021 - 01:15 PM (IST)
ਮਾਨਸਾ/ਸਰਦੂਲਗੜ੍ਹ (ਅਮਰਜੀਤ ਚਾਹਲ,ਚੋਪੜਾ): ਮਾਨਸਾ ਜ਼ਿਲ੍ਹੇ ਦੇ ਕਸਬਾ ਝੁਨੀਰ ’ਚ ਇਕ ਦਰਸ਼ਨ ਸਿੰਘ ਨਾਮੀ ਨੌਜਵਾਨ ਦੁਰਘਟਨਾ ’ਚ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਇਲਾਜ ਲਈ ਡੀ.ਐੱਮ.ਸੀ. ਲੁਧਿਆਣਾ ’ਚ ਲਿਜਾਇਆ ਜਾ ਰਿਹਾ ਸੀ ਤਾਂ ਥਾਣਾ ਝੁਨੀਰ ਦੇ ਪੁਲਸ ਮੁਲਾਜ਼ਮਾਂ ਨੇ ਨਾਕੇ ’ਤੇ ਐਂਬੂਲੈਂਸ ਨੂੰ ਰੋਕ ਲਿਆ ਅਤੇ ਉਸ ਦੀ ਚਾਬੀ ਕੱਢ ਕੇ ਮਰੀਜ਼ ਨੂੰ ਕਾਫ਼ੀ ਪਰੇਸ਼ਾਨ ਕੀਤਾ ਗਿਆ।
ਇਹ ਵੀ ਪੜ੍ਹੋ : ਘੋਰ ਕਲਯੁਗ, ਜ਼ੀਰਾ ਨੇੜੇ ਬੋਰੀ ਵਿੱਚ ਪਾ ਕੇ ਖੇਤਾਂ ’ਚ ਸੁੱਟੀ ਨਵਜਨਮੇ ਬੱਚੇ ਦੀ ਲਾਸ਼
ਮਰੀਜ਼ ਦੀ ਹਾਲਤ ਨਾਜ਼ੁਕ ਹੋਣ ਦੇ ਕਾਰਨ ਉਸ ਨੂੰ ਲੁਧਿਆਣਾ ਲੈ ਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਗੁੱਸੇ ’ਚ ਆਏ ਰਿਸ਼ਤੇਦਾਰਾਂ ਨੇ ਲਾਸ਼ ਨੂੰ ਸੜਕ ’ਤੇ ਰੱਖ ਕੇ ਪੁਲਸ ਪ੍ਰਸ਼ਾਸਨ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਦੋਸ਼ੀ ਪੁਲਸ ਕਰਮਚਾਰੀਆਂ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ।
ਇਹ ਵੀ ਪੜ੍ਹੋ : ਰਿਸ਼ਤੇ ਤਾਰ-ਤਾਰ, ਮਾਸੀ ਸੱਸ ਨੂੰ ਮਿਲਣ ਆਈ ਨੂੰਹ ਨਾਲ ਉਸ ਦੇ ਪੁੱਤਰ ਨੇ ਕੀਤਾ ਜਬਰ-ਜ਼ਿਨਾਹ
ਦੂਜੇ ਪਾਸੇ ਥਾਣਾ ਝੁਨੀਰ ਦੇ ਇੰਚਾਰਜ ਨੇ ਦੱਸਿਆ ਕਿ ਪੀੜਤ ਪਰਿਵਾਰ ਨੇ ਉਨ੍ਹਾਂ ਕੋਲੋਂ ਇਕ ਦਰਖ਼ਾਸਤ ਦਿੱਤੀ ਹੈ, ਜਿਸ ’ਤੇ ਕੁੱਝ ਕਰਮਚਾਰੀਆਂ ’ਤੇ ਦੋਸ਼ ਲਗਾਏ ਗਏ ਹਨ, ਇਸ ਲਈ ਉਹ ਮਾਮਲੇ ਦੀ ਜਾਂਚ ਕਰਵਾ ਰਹੇ ਹਨ, ਜਿਸ ’ਚ ਜਿਹੜਾ ਵੀ ਦੋਸ਼ੀ ਹੋਇਆ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਬਠਿੰਡਾ ਗੈਂਗਵਾਰ ਮਾਮਲੇ ’ਚ ਐਕਸ਼ਨ ’ਚ ਪੁਲਸ, 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ