ਅਮਰਪੁਰਾ ''ਚ ਪੁਲਸ ਦਾ ਪੈਦਲ ਮਾਰਚ, ਕੋਰੋਨਾ ਵਾਇਰਸ ਕਾਰਨ ਹੈ ''ਹਾਟ ਸਪਾਟ''

Wednesday, Apr 29, 2020 - 10:29 AM (IST)

ਅਮਰਪੁਰਾ ''ਚ ਪੁਲਸ ਦਾ ਪੈਦਲ ਮਾਰਚ, ਕੋਰੋਨਾ ਵਾਇਰਸ ਕਾਰਨ ਹੈ ''ਹਾਟ ਸਪਾਟ''

ਲੁਧਿਆਣਾ (ਰਿਸ਼ੀ) : ਕੋਰੋਨਾ ਵਾਇਰਸ ਦੇ ਕਾਰਨ ਹਾਟ ਸਪਾਟ ਘੋਸ਼ਿਤ ਕੀਤਾ ਜਾ ਚੁੱਕੇ ਅਮਰਪੁਰਾ ਇਲਾਕੇ 'ਚ ਮੰਗਲਵਾਰ ਦੇਰ ਰਾਤ ਏ. ਡੀ. ਸੀ. ਪੀ 1 ਗੁਰਪ੍ਰੀਤ ਸਿੰਘ ਸਿਕੰਦ ਵਲੋਂ ਪੈਦਲ ਮਾਰਚ ਕੱਢਿਆ ਗਿਆ, ਜਿਸ 'ਚ ਏ. ਸੀ. ਪੀ ਸੈਂਟਰਲ ਵਰਿਆਮ ਸਿੰਘ ਦੇ ਇਲਾਵਾ 50 ਤੋਂ ਜ਼ਿਆਦਾ ਮੁਲਾਜਮਾਂ ਦੀ ਫੋਰਸ ਸੀ। ਏ. ਡੀ. ਸੀ. ਪੀ ਸਿਕੰਦ ਦੇ ਅਨੁਸਾਰ ਪੁਲਸ ਵਲੋਂ ਸਾਰਾ ਇਲਾਕਾ ਸੀਲ ਕੀਤਾ ਗਿਆ ਹੋਇਆ ਪਰ ਫਿਰ ਵੀ ਦੇਰ ਸ਼ਾਮ ਲੋਕ ਘਰਾਂ ਤੋਂ ਬਾਹਰ ਆ ਰਹੇ ਸਨ। ਪੁਲਸ ਦੇ ਕੋਲ ਲਗਾਤਾਰ ਆ ਰਹੀਆਂ ਸ਼ਿਕਾਇਤਾਂ ਦੇ ਕਾਰਨ ਹਨੇਰਾ ਹੋਣ 'ਤੇ ਮਾਰਚ ਕੱਢਿਆ ਗਿਆ। ਪੁਲਸ ਦੇ ਅਨੁਸਾਰ ਜੇਕਰ ਲੋਕ ਹੁਣ ਵੀ ਨਾ ਸੁਧਰੇ ਤਾਂ ਉਨਾਂ 'ਤੇ ਕੇਸ ਦਰਜ ਕੀਤੇ ਜਾਣਗੇ।


author

Babita

Content Editor

Related News