''ਅਮਰਜੀਤ ਸਿੰਘ ਬਰਮੀ'' ਨੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ

Tuesday, Nov 10, 2020 - 11:10 AM (IST)

''ਅਮਰਜੀਤ ਸਿੰਘ ਬਰਮੀ'' ਨੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ

ਜਲੰਧਰ (ਮਹੇਸ਼) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਮਰਜੀਤ ਸਿੰਘ ਬਰਮੀ ਨੇ  ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਬਰਮੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲਿਖੇ ਪੱਤਰ 'ਚ ਕਿਹਾ ਹੈ ਕਿ ਉਨ੍ਹਾਂ ਨੇ 26 ਸਾਲ ਪਾਰਟੀ ਦੀ ਜੀਅ-ਜਾਨ ਨਾਲ ਸੇਵਾ ਕੀਤੀ ਹੈ। 15 ਸਾਲ ਜਲੰਧਰ ਸ਼ਹਿਰੀ ਜੱਥੇ ਦੇ ਸੀਨੀਅਰ ਉੱਪ ਪ੍ਰਧਾਨ ਰਹੇ ਅਤੇ ਪਾਰਟੀ ਦੇ ਬੀ. ਸੀ. ਵਿੰਗ ਪੰਜਾਬ ਦੇ ਇਕ ਸਾਲ ਸੀਨੀਅਰ ਉਪ ਪ੍ਰਧਾਨ ਰਹੇ।

ਇਹ ਵੀ ਪੜ੍ਹੋ : ਨੂੰਹ-ਪੋਤੀ ਨੇ ਤਸ਼ੱਦਦ ਢਾਹੁੰਦਿਆਂ ਘਰੋਂ ਕੱਢਿਆ ਬਜ਼ੁਰਗ, ਦੁਖੀ ਵਿਅਕਤੀ ਨੇ ਖ਼ੁਦ ਨੂੰ ਅੱਗ ਲਾ ਕੇ ਗੁਆਈ ਜਾਨ

ਪਿਛਲੇ ਸਾਲ ਉਨ੍ਹਾਂ ਨੂੰ ਪਾਰਟੀ ਨੇ ਸਲਾਹਕਾਰ ਦੇ ਤੌਰ ’ਤੇ ਜ਼ਿੰਮੇਵਾਰੀ ਸੌਂਪੀ ਸੀ। ਇਸ ਸਬੰਧੀ ਬਰਮੀ ਨੇ ਕਿਹਾ ਕਿ ਉਨ੍ਹਾਂ ਨੇ ਸਾਰੀਆਂ ਸੇਵਾਵਾਂ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ 71 ਸਾਲ ਦੀ ਉਮਰ ਹੋ ਚੁੱਕੀ ਹੈ ਅਤੇ ਆਪਰੇਸ਼ਨ ਹੋਣ ਕਾਰਣ ਸਿਹਤ ਵੀ ਹੁਣ ਠੀਕ ਨਹੀਂ ਰਹਿੰਦੀ, ਜਿਸ ਕਾਰਣ ਉਹ ਪਾਰਟੀ ਦੇ ਪ੍ਰੋਗਰਾਮਾਂ ’ਚ ਵਧ-ਚੜ੍ਹ ਕੇ ਹਿੱਸਾ ਨਹੀਂ ਲੈ ਰਹੇ।

ਇਹ ਵੀ ਪੜ੍ਹੋ : NRI ਮੁੰਡੇ ਨਾਲ ਮੰਗਣੀ ਕਰਵਾ ਕਿਸੇ ਹੋਰ ਨਾਲ ਲਏ ਸੱਤ ਫੇਰੇ, ਹੁਣ ਪੈ ਗਿਆ ਵੱਡਾ ਪੰਗਾ

ਉਨ੍ਹਾਂ ਕਿਹਾ ਕਿ ਉਹ ਅਜਿਹੇ ਹਾਲਾਤਾਂ 'ਚ ਆਪਣੀ ਪਾਰਟੀ ਨੇਤਾਵਾਂ ਨੂੰ ਵੀ ਨਿਰਾਸ਼ ਨਹੀਂ ਕਰਨਾ ਚਾਹੁੰਦੇ। ਉਹ ਇੰਨਾ ਜ਼ਰੂਰ ਕਹਿਣਗੇ ਕਿ ਪ੍ਰੋਗਰਾਮਾਂ 'ਚ ਜਾਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਇਸੇ ਦੇ ਨਾਲ ਅਮਰਜੀਤ ਸਿੰਘ ਬਰਮੀ ਨੇ ਇਹ ਵੀ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਕਾਰਣ ਰੋਜ਼ਾਨਾ ਜੋ ਕੁਝ ਵੀ ਹੋ ਰਿਹਾ ਹੈ, ਉਸ ਨਾਲ ਵੀ ਉਨ੍ਹਾਂ ਦੇ ਮਨ ਨੂੰ ਬਹੁਤ ਦੁੱਖ ਪਹੁੰਚਦਾ ਹੈ।

ਇਹ ਵੀ ਪੜ੍ਹੋ : ਹੁਣ ਪੰਜਾਬ 'ਚ CBI ਦੀ 'ਨੋ ਐਂਟਰੀ', ਕੈਪਟਨ ਸਰਕਾਰ ਨੇ ਲਿਆ ਵੱਡਾ ਫ਼ੈਸਲਾ (ਵੀਡੀਓ)

ਉਨ੍ਹਾਂ ਨੇ ਪਾਰਟੀ ਪ੍ਰਧਾਨ ਨੂੰ ਕਿਹਾ ਹੈ ਕਿ ਉਹ ਉਕਤ ਦੋਵੇਂ ਕਾਰਣਾਂ ਕਰ ਕੇ ਪਾਰਟੀ ਪ੍ਰਤੀ ਹੋਰ ਸੇਵਾਵਾਂ ਨਹੀਂ ਨਿਭਾ ਸਕਦੇ। ਇਸ ਕਰਕੇ ਉਨ੍ਹਾਂ ਦੀ ਬੇਨਤੀ ਹੈ ਕਿ ਉਨ੍ਹਾਂ ਦੇ ਅਸਤੀਫ਼ੇ ਨੂੰ ਮਨਜ਼ੂਰ ਕੀਤਾ ਜਾਵੇ।

 


author

Babita

Content Editor

Related News