‘ਖੰਘ ਦੀ ਦਵਾਈ’ ਨੇ ਕਸੂਤਾ ਫਸਾਇਆ ਰਾਜਾ ਵੜਿੰਗ (ਵੀਡੀਓ ਵਾਇਰਲ)

Friday, Nov 23, 2018 - 06:04 PM (IST)

ਜਲੰਧਰ : ਕਾਂਗਰਸ ਦੇ ਸੀਨੀਅਰ ਆਗੂ ਅਤੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਇਕ ਵਿਵਾਦਤ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ। ਇਹ ਵੀਡੀਓ ਰਾਜਸਥਾਨ ਦੇ ਹਨੂਮਾਨਗੜ੍ਹ ਦੇ ਪੀਲੀਆ ਬੰਗਾ ਇਲਾਕੇ ਦੀ ਦੱਸੀ ਜਾ ਰਹੀ ਹੈ, ਜਿਥੇ ਵਿਧਾਇਕ ਰਾਜਾ ਵੜਿੰਗ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਜਸਥਾਨ ਦੇ ਵੋਟਰਾਂ ਨੂੰ ਪੰਜਾਬ ਦੀ ਸ਼ਰਾਬ ਨਾਲ ਲੁਭਾਉਣ ਦੀ ਕੋਸ਼ਿਸ਼ ਕਰਦੇ ਹੋਏ ਇਹ ਆਖ ਰਹੇ ਹਨ ਕਿ ਪੰਜਾਬ ਆਓ, ਅਸੀਂ ਤੁਹਾਨੂੰ ਗੁਲਾਬ ਜਾਮੁਨ ਖੁਆਵਾਂਗੇ ਅਤੇ ਰਾਤ ਨੂੰ ਖਾਂਸੀ ਦੀ ਦਵਾਈ (ਸ਼ਰਾਬ) ਵੀ ਪਿਆਵਾਂਗੇ।
ਇਸ ਵੀਡੀਓ ਵਿਚ ਰਾਜਾ ਵੜਿੰਗ ਵਾਰ-ਵਾਰ ਇਹ ਆਖ ਰਹੇ ਹਨ ਕਿ ਹਰਿਆਣਾ ਦੇ ਉਸ ਪਾਰ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਹੈ, ਉਥੇ ਉਸ ਦੀ ਚੱਲਦੀ ਹੈ, ਅਧਿਕਾਰੀਆਂ ਦੀ ਨਹੀਂ, ਜੇਕਰ ਅਧਿਕਾਰੀ ਮਨਮਾਨੀ ਕਰਦੇ ਹਨ ਤਾਂ ਅਸੀਂ ਉਨ੍ਹਾਂ ਦੀ ਗਰਦਨ ਫੜ ਲੈਂਦੇ ਹਾਂ। ਉਹ ਕਹਿ ਰਹੇ ਹਨ ਕਿ ਹਰਿਆਣਾ ਵਿਚ ਤਾਂ ਸਿਰਫ ਅਧਿਕਾਰੀਆਂ ਦੀ ਚੱਲਦੀ ਹੈ। ਦੱਸਣਯੋਗ ਹੈ ਕਿ ਇੰਨ੍ਹੀਂ ਦਿਨੀਂ ਰਾਜਾ ਵੜਿੰਗ ਰਾਜਸਥਾਨ ਵਿਚ ਹਨ ਅਤੇ ਵਿਨੋਦ ਗੋਠਵਾਲ ਦੇ ਹੱਕ ਵਿਚ ਪ੍ਰਚਾਰ ਕਰ ਰਹੇ ਹਨ। 


Related News