ਮੇਰੇ ਅਸਤੀਫੇ ਬਾਰੇ ਛਪੀ ਖਬਰ ਝੂਠੀ : ਰਾਜਾ ਵੜਿੰਗ

04/17/2018 7:27:49 PM

ਜਲੰਧਰ : ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਕ ਹਿੰਦੀ ਅਖਬਾਰ (ਪੰਜਾਬ ਕੇਸਰੀ ਨਹੀਂ) ਵਿਚ ਉਨ੍ਹਾਂ ਦੇ ਅਸਤੀਫੇ ਨੂੰ ਲੈ ਕੇ ਛਾਪੀ ਹੋਈ ਖਬਰ ਨੂੰ ਝੂਠੀ ਅਤੇ ਬੇਬੁਨਿਆਦ ਕਰਾਰ ਦਿੱਤਾ ਹੈ। 'ਪੰਜਾਬ ਕੇਸਰੀ' ਨਾਲ ਗੱਲਬਾਤ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਇਸ ਖਬਰ ਵਿਚ ਕੋਈ ਸੱਚਾਈ ਨਹੀਂ ਹੈ ਅਤੇ ਉਨ੍ਹਾਂ ਕਿਸੇ ਨੂੰ ਆਪਣਾ ਅਸਤੀਫਾ ਨਹੀਂ ਦਿੱਤਾ। ਵੜਿੰਗ ਨੇ ਕਿਹਾ ਕਿ ਇਹ ਖਬਰ ਪੈਸੇ ਲੈ ਕੇ ਉਨ੍ਹਾਂ ਦੀ ਸਾਖ ਨੂੰ ਵਗਾੜਨ ਲਈ ਛਾਪੀ ਗਈ ਹੈ ਅਤੇ ਉਹ ਇਸ ਅਖਬਾਰ ਖਿਲਾਫ ਕਾਰਵਾਈ ਕਰਨਗੇ।
ਗੌਰਤਲਬ ਹੈ ਕਿ ਅੱਜ ਇਕ ਹਿੰਦੀ ਅਖਬਾਰ ਨੇ ਇਸ ਸੰਬੰਧ ਵਿਚ ਖਬਰ ਛਾਪ ਕੇ ਕਿਹਾ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਪਾਸੋਂ ਕਾਂਗਰਸ ਹਾਈ ਕਮਾਨ ਨੇ 10 ਦਿਨ ਪਹਿਲਾਂ ਅਸਤੀਫਾ ਲੈ ਲਿਆ ਹੈ। ਇਹ ਅਸਤੀਫਾ ਗੁਜਰਾਤ ਚੋਣਾਂ ਵਿਚ ਯੂਥ ਕਾਂਗਰਸ ਦੀ ਨਾਕਾਮੀ ਨੂੰ ਦੇਖਦੇ ਹੋਏ ਲਿਆ ਗਿਆ ਹੈ ਅਤੇ ਵੜਿੰਗ ਦੀ ਥਾਂ 'ਤੇ ਨਵਾਂ ਪ੍ਰਧਾਨ ਥਾਪੇ ਜਾਣ ਦੀ ਤਿਆਰੀ ਚੱਲ ਰਹੀ ਹੈ।


Related News