ਕੈਪਟਨ ਤੇ ਬਾਦਲਾਂ ਉਤੇ ਖੁੱਲ੍ਹ ਕੇ ਬੋਲੇ ਰਾਜਾ ਵੜਿੰਗ, ਇਸ ਗੱਲ ਨੂੰ ਲੈ ਕੇ ਜਨਤਾ ਤੋਂ ਮੰਗੀ ਮੁਆਫ਼ੀ
Monday, Dec 27, 2021 - 06:30 PM (IST)
ਚੰਡੀਗੜ੍ਹ : ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਫਿਰ ਵੱਡਾ ਹਮਲਾ ਬੋਲਿਆ ਹੈ। ਵੜਿੰਗ ਨੇ ਆਖਿਆ ਹੈ ਕਿ ਕੈਪਟਨ ਕੈਪਟਨ ਅਮਰਿੰਦਰ ਸਿੰਘ ਨੇ ਸਾਡਾ ਵਿਸ਼ਵਾਸ ਤੋੜਿਆ ਹੈ, ਗੁਰੂ ਦੀ ਸਹੁੰ ਖਾ ਕੇ ਧੋਖਾ ਦਿੱਤਾ ਹੈ। ਜੋ ਲੋਕ ਚਾਹੁੰਦੇ ਸੀ, ਉਸ ਹਿਸਾਬ ਨਾਲ ਸਾਡੀ ਸਰਕਾਰ ਕੰਮ ਨਹੀਂ ਕਰ ਸਕੀ ਹੈ। ਇਸ ਲਈ ਉਹ ਲੋਕਾਂ ਤੋਂ ਮੁਆਫ਼ੀ ਮੰਗਦੇ ਹਨ। ‘ਜਗ ਬਾਣੀ’ ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਕਰਦਿਆਂ ਵੜਿੰਗ ਨੇ ਕਿਹਾ ਕਿ ਭਾਵੇਂ ਅਸੀਂ ਲੋਕਾਂ ਦੀਆਂ ਉਮੀਦਾਂ ਮੁਤਾਬਕ ਕੰਮ ਕਰਨ ’ਚ ਅਸਮਰੱਥ ਰਹੇ ਹਾਂ ਪਰ ਫਿਰ ਵੀ ਕਾਂਗਰਸ ਸਰਕਾਰ ਦਾ ਬਾਕੀਆਂ ਸਰਕਾਰਾਂ ਨਾਲੋਂ ਸਾਢੇ ਚਾਰ ਸਾਲ ਦਾ ਕਾਰਜਕਾਲ ਠੀਕ ਰਿਹਾ ਹੈ। ਮੈਂ ਢਾਈ ਮਹੀਨਿਆਂ ਵਿਚ ਆਪਣਾ ਬੈਸਟ ਦਿੱਤਾ ਹੈ। ਅੱਜ ਸਰਕਾਰੀ ਬੱਸਾਂ ਤੋਂ ਇਕ ਕਰੋੜ 28 ਲੱਖ ਰੁਪਏ ਰੋਜ਼ਾਨਾ ਦਾ ਕਮਾ ਰਹੇ ਹਾਂ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੋਏ ਤਾਜ਼ਾ ਸਰਵੇ ਨੇ ਉਡਾਏ ਹੋਸ਼, ਪੰਜਾਬ ’ਚ ‘ਆਪ’ ਦੀ ਬੱਲੇ-ਬੱਲੇ
ਆਮ ਆਦਮੀ ਪਾਰਟੀ ਦਾ ਖਾਸ ਮੁੱਖ ਮੰਤਰੀ ਕੇਜਰੀਵਾਲ
ਕੇਜਰੀਵਾਲ ’ਤੇ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਕੇਜਰੀਵਾਲ ਆਮ ਆਦਮੀ ਪਾਰਟੀ ਦਾ ਉਹ ਖਾਸ ਮੁੱਖ ਮੰਤਰੀ ਹੈ ਜਿਹੜਾ ਖਾਸ ਹੋਟਲਾਂ ਵਿਚ ਰੁਕਦਾ ਹੈ। ਉਨ੍ਹਾਂ ਕਿਹਾ ਕਿ ਉਹ ਛੇ ਘੰਟੇ ਕੇਜਰੀਵਾਲ ਦੇ ਘਰ ਦੇ ਬਾਹਰ ਧਰਨੇ ’ਤੇ ਬੈਠੇ ਰਹੇ ਪਰ ਕਿਸੇ ਨਾ ਪਾਣੀ ਤਕ ਨਹੀਂ ਪੁੱਛਿਆ ਅਤੇ ਕੇਜਰੀਵਾਲ ਖੁਦ ਅੰਮ੍ਰਿਤਸਰ ਜਿਹੜੇ ਹੋਟਲ ਵਿਚ ਰੁਕਦੇ ਹਨ, ਉਥੇ ਇਕ ਕਮਰੇ ਦਾ ਇਕ ਦਿਨ ਦਾ ਕਿਰਾਇਆ 25 ਤੋਂ 30 ਹਜ਼ਾਰ ਰੁਪਏ ਹੈ। ਕੇਜਰੀਵਾਲ ਪਹਿਲਾਂ ਇਹ ਦੱਸੇ ਕਿ ਉਸ ਨੇ ਮਜੀਠੀਆ ਤੋਂ ਹੱਥ ਜੋੜ ਕੇ ਮੁਆਫ਼ੀ ਕਿਉਂ ਮੰਗੀ। ਟ੍ਰਾਂਸਪੋਰਟ ਮੰਤਰੀ ਦਾ ਤਿੱਖਾ ਇੰਟਰਵਿਊ ਤੁਸੀਂ ਖ਼ਬਰ ਵਿਚ ਦਿੱਤੇ ਲਿੰਕ ਵਿਚ ਵੀ ਵੇਖ ਸਕਦੇ ਹੋ।
ਇਹ ਵੀ ਪੜ੍ਹੋ : ਕਿਸਾਨ ਜਥੇਬੰਦੀਆਂ ਵਲੋਂ ਚੋਣ ਲੜਨ ਦੇ ਫ਼ੈਸਲੇ ’ਤੇ ਸੁਖਬੀਰ ਬਾਦਲ ਦਾ ਵੱਡਾ ਬਿਆਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?