ਜੇਕਰ ਖੇਤੀ ਕਾਨੂੰਨ ਇਕ ਸਾਜ਼ਿਸ਼ ਹੈ ਤਾਂ ਅਮਰਿੰਦਰ ਸਿੱਧ ਕਰੇ ਜਾਂ ਮੁਆਫੀ ਮੰਗੇ : ਅਮਨਜੋਤ ਰਾਮੂਵਾਲੀਆ

Sunday, Sep 05, 2021 - 10:40 PM (IST)

ਜੇਕਰ ਖੇਤੀ ਕਾਨੂੰਨ ਇਕ ਸਾਜ਼ਿਸ਼ ਹੈ ਤਾਂ ਅਮਰਿੰਦਰ ਸਿੱਧ ਕਰੇ ਜਾਂ ਮੁਆਫੀ ਮੰਗੇ : ਅਮਨਜੋਤ ਰਾਮੂਵਾਲੀਆ

ਮੋਹਾਲੀ(ਪਰਦੀਪ)- ਅੱਜ ਭਾਰਤੀ ਜਨਤਾ ਪਾਰਟੀ ਦੀ ਬੁਲਾਰਨ ਅਮਨਜੋਤ ਕੌਰ ਰਾਮੂਵਾਲੀਆ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਉਸ ਬਿਆਨ ਕਿ ਖੇਤੀ ਕਾਨੂੰਨ ਕਿਸਾਨਾਂ ਦੇ ਖ਼ਿਲਾਫ਼ ਇਕ ਸਾਜ਼ਿਸ਼ ਤਹਿਤ ਬਣਾਏ ਗਏ ਹਨ, ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਮੁੱਖ ਮੰਤਰੀ ਨੂੰ ਜੇਕਰ ਆਪਣੀ ਗੱਲ ’ਤੇ ਇੰਨਾ ਹੀ ਭਰੋਸਾ ਹੈ ਤਾਂ ਫਿਰ ਇਕ ਵਾਰ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਬਿਆਨ ਕਰਵਾ ਦੇਣ ਨਹੀਂ ਤਾਂ ਆਪਣੀ ਗ਼ਲਤ ਬਿਆਨਬਾਜ਼ੀ ਵਾਸਤੇ ਜਨਤਕ ਮੁਆਫੀ ਮੰਗਣ।

 

ਇਹ ਵੀ ਪੜ੍ਹੋ : ਕਾਂਗਰਸ ਤੇ ਅਕਾਲੀ ਕਿਸਾਨਾਂ ਨੂੰ ਗੁੰਮਰਾਹ ਕਰਨ ਦੇ ਲਈ ਮੰਗਣ ਮੁਆਫ਼ੀ : ਚੁੱਘ

ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਸਰਕਾਰ ਵੱਲੋਂ ਚੁੱਕੇ ਗਏ ਕਦਮ ਕਿਸੇ ਨੂੰ ਪਸੰਦ ਨਾ ਆਉਣ। ਇਹ ਵੀ ਹੋ ਸਕਦਾ ਕਿ ਉਸਦੇ ਨਤੀਜੇ ਗ਼ਲਤ ਨਿਕਲਣ ਪਰ ਇਹ ਕਹਿਣਾ ਕਿ ਦੇਸ਼ ਵੱਲੋਂ ਇੰਨੇ ਸਮਰਥਨ ਨਾਲ ਚੁਣਿਆ ਹੋਇਆ ਪ੍ਰਧਾਨ ਮੰਤਰੀ ਆਪਣੇ ਹੀ ਲੋਕਾਂ ਖ਼ਿਲਾਫ਼ ਸਾਜ਼ਿਸ਼ਾਂ ਕਰਦਾ ਹੈ, ਇਹ ਦਿਮਾਗੀ ਦਿਵਾਲੀਏਪਣ ਤੋਂ ਵੱਧ ਕੁਝ ਨਹੀਂ ।

ਇਹ ਵੀ ਪੜ੍ਹੋ : ਕਾਰ ’ਚੋਂ 25 ਲੱਖ ਦੀ ਨਕਦੀ ਮਿਲਣ ’ਤੇ ਥਾਣੇਦਾਰਾਂ ਨੇ ਰਿਸ਼ਵਤ ਲੈ ਛੱਡੀ ਕਾਰ : 2 ਗ੍ਰਿਫਤਾਰ
ਕਾਂਗਰਸੀ ਸਿਆਸਤ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਸਿਆਸੀ ਸਾਜ਼ਿਸ਼ਾਂ ਕਰਨਾ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਹੈ, ਨਾ ਕਿ ਭਾਜਪਾ ਦੀ । ਕਾਂਗਰਸ ਆਪਣੀਆਂ ਨਾਕਾਮੀਆਂ ਲੁਕਾਉਣ ਵਾਸਤੇ ਹਮੇਸ਼ਾ ਸਾਜ਼ਿਸ਼ ਦਾ ਸਹਾਰਾ ਲੈਂਦੀ ਹੈ ਅਤੇ ਅੱਜ ਵੀ ਇਹੋ ਕਰ ਰਹੀ ਹੈ। ਉਨ੍ਹਾਂ ਸਾਰੀਆਂ ਸਿਆਸੀ ਧਿਰਾਂ ਨੂੰ ਸੱਦਾ ਦਿੱਤਾ ਕਿ ਜੇਕਰ ਇਨ੍ਹਾਂ ਕੋਲ ਪਿਛਲੇ 10 ਸਾਲਾਂ ਦੇ ਕਾਂਗਰਸੀ ਸ਼ਾਸਨ ਦੌਰਾਨ ਕਿਸਾਨਾਂ ਦੀਆਂ ਹੋਈਆਂ ਲੱਖਾਂ ਆਤਮਹੱਤਿਆਵਾਂ ਤੋਂ ਉਭਰਨ ਦਾ ਕੋਈ ਹੋਰ ਹੱਲ ਹੈ ਤਾਂ ਮੈਂ ਹੁਣੇ ਉਨ੍ਹਾਂ ਦੀ ਗੱਲਬਾਤ ਖੇਤੀ ਮੰਤਰੀ ਨਾਲ ਕਰਵਾਉਣ ਲਈ ਤਿਆਰ ਹਾਂ ਅਤੇ ਸਰਕਾਰ ਦੇ ਦਰਵਾਜ਼ੇ ਵੀ ਖੁੱਲ੍ਹੇ ਹਨ।


author

Bharat Thapa

Content Editor

Related News