ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੇ ਬਲੀਦਾਨ ਦਿਵਸ ’ਤੇ ਖੂਨਦਾਨ ਕੈਂਪ ਲਾਉਣਾ ਮਨੁੱਖਤਾ ਦੀ ਸੇਵਾ : ਡਾ. ਬਲਬੀਰ

Saturday, Sep 09, 2023 - 02:27 PM (IST)

ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੇ ਬਲੀਦਾਨ ਦਿਵਸ ’ਤੇ ਖੂਨਦਾਨ ਕੈਂਪ ਲਾਉਣਾ ਮਨੁੱਖਤਾ ਦੀ ਸੇਵਾ : ਡਾ. ਬਲਬੀਰ

ਪਟਿਆਲਾ (ਰਾਜੇਸ਼ ਪੰਜੌਲਾ, ਬਲਜਿੰਦਰ, ਜ. ਬ., ਰਾਣਾ, ਲਖਵਿੰਦਰ, ਅੱਤਰੀ, ਇੰਦਰ) : ਅਦਾਰਾ ਪੰਜਾਬ ਕੇਸਰੀ/ਜਗ ਬਾਣੀ ਦੇ ਬਾਨੀ ਸੰਪਾਦਕ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੇ ਬਲੀਦਾਨ ਦਿਵਸ ’ਤੇ ਪਟਿਆਲਾ ’ਚ ਹਰ ਸਾਲ ਖੂਨਦਾਨ ਕੈਂਪ ਲਾਉਣਾ ਮਨੁੱਖਤਾ ਦੀ ਸੇਵਾ ਦਾ ਵੱਡਾ ਕਾਰਜ ਹੈ। ‘ਜਗ ਬਾਣੀ’ ਗਰੁੱਪ ਹਮੇਸ਼ਾ ਸਮਾਜ-ਸੇਵਾ ਦੇ ਕੰਮਾਂ ’ਚ ਮੋਹਰੀ ਰਹਿੰਦਾ ਹੈ। ਲਾਲਾ ਜੀ ਦੇ ਬਲੀਦਾਨ ਦਿਵਸ ’ਤੇ ਲਾਏ ਜਾਣ ਵਾਲੇ ਖੂਨਦਾਨ ਕੈਂਪ ਵਿਚ ਇਕ ਤਰ੍ਹਾਂ ਨਾਲ ਖੂਨਦਾਨੀਆਂ ਦਾ ਕੁੰਭ ਬਣ ਜਾਂਦਾ ਹੈ। ਕੈਂਪ ਲਾਉਣ ਤੋਂ ਇਲਾਵਾ ਅਦਾਰੇ ਵੱਲੋਂ ਖੂਨਦਾਨੀਆਂ ਅਤੇ ਖੂਨਦਾਨ ਦੇ ਖੇਤਰ ’ਚ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ। ਇਹ ਪ੍ਰਗਟਾਵਾ ਪੰਜਾਬ ਦੇ ਸਿਹਤ ਦੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ ਯਾਦ ’ਚ ਪਟਿਆਲਾ ਦੀ ਪ੍ਰਸਿੱਧ ਸੰਸਥਾ ਸ਼੍ਰੀ ਰਾਧਾ ਕ੍ਰਿਸ਼ਨ ਜਨ ਸੇਵਾ ਸੰਮਤੀ ਵੱਲੋਂ ਪਾਮਕੋਟ ਵਿਖੇ ਆਯੋਜਿਤ ਖੂਨਦਾਨ ਕੈਂਪ ’ਚ ਖੂਨਦਾਨੀਆਂ ਦੀ ਹੌਸਲਾ ਅਫਜ਼ਾਈ ਕਰਨ ਤੋਂ ਬਅਦ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।

PunjabKesari

ਇਸ ਮੌਕੇ ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ, ਘਨੌਰ ਦੇ ਵਿਧਾਇਕ ਗੁਰਲਾਲ ਸਿੰਘ ਘਨੌਰ, ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤਜਿੰਦਰ ਮਹਿਤਾ, ਜ਼ਿਲ੍ਹਾ ਦਿਹਾਤੀ ਪ੍ਰਧਾਨ ਤੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਮੇਘ ਚੰਦ ਸ਼ੇਰਮਾਜਰਾ, ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਦੇ ਦਫ਼ਤਰ ਇੰਚਾਰਜ ਜਸਬੀਰ ਸਿੰਘ ਗਾਂਧੀ, ਆਮ ਆਦਮੀ ਪਾਰਟੀ ਦੇ ਹਲਕਾ ਨਾਭਾ ਦੇ ਕੁਆਰਡੀਨੇਟਰ ਜਗਜੀਤ ਸਿੰਘ ਜੱਗਾ, ਗੁਰਕਿਰਪਾਲ ਸਿੰਘ ਕਸਿਆਣਾ, ਵੇਦ ਕਪੂਰ, ਹਚੀ ਚੰਦ ਬਾਂਸਲ, ਲਾਲ ਸਿੰਘ, ਗੱਜਣ ਸਿੰਘ, ਸ਼ਾਮ ਲਾਲ ਸ਼ਰਮਾ, ਮੋਹਿਤ ਕੁਮਾਰ, ਡੀ. ਸੀ. ਖਰੌੜ, ਜਗਦੀਸ਼ ਸ਼ਰਮਾ, ਸੁਖਜਿੰਦਰ ਸਿੰਘ ਤੋਂ ਇਲਾਵਾ ਬਲਬੀਰ ਸਿੰਘ ਦੀ ਸਮੁੱਚੀ ਟੀਮ ਹਾਜ਼ਰ ਸੀ। ਇਸ ਕੈਂਪ ’ਚ ਸਮਾਜ ਦੇ ਵੱਖ-ਵੱਖ ਵਰਗਾਂ ਨੇ ਸ਼ਿਰਕਤ ਕੀਤੀ ਅਤੇ 588 ਲੋਕਾਂ ਨੇ ਖੂਨਦਾਨ ਕੀਤਾ। ਕੈਂਪ ਵਿਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ.) ਦੇ ਇੰਜੀਨੀਅਰਾਂ ਅਤੇ ਹੋਰ ਸਟਾਫ ਨੇ ਵੱਡੀ ਗਿਣਤੀ ’ਚ ਪਹੁੰਚ ਕੇ ਖੂਨਦਾਨ ਕੀਤਾ। ਪੀ. ਐੱਸ. ਪੀ. ਸੀ. ਐੱਲ. ਦੇ ਡਾਇਰੈਕਟਰ ਡਿਸਟ੍ਰੀਬਿਊਸ਼ਨ ਡੀ. ਪੀ. ਐੱਸ. ਗਰੇਵਾਲ ਅਤੇ ਚੀਫ ਇੰਜੀਨੀਅਰ ਇੰਜ. ਦੇਸ਼ ਰਾਜ ਬੰਗੜ ਦੀ ਪ੍ਰੇਰਨਾ ਦੇ ਨਾਲ ਇਹ ਖੂਨਦਾਨੀ ਵੱਡੀ ਗਿਣਤੀ ’ਚ ਖੂਨਦਾਨ ਕਰਨ ਲਈ ਪਹੁੰਚੇ ਸਨ।

PunjabKesari

ਪੀ. ਐੱਸ. ਪੀ. ਸੀ. ਐੱਲ. ਦੇ ਐਡੀਸ਼ਨਲ ਐੱਸ. ਈ. ਜਤਿੰਦਰ ਗਰਗ ਨੇ ਇਸ ਖੂਨਦਾਨ ਕੈਂਪ ’ਚ ਬਹੁਤ ਵੱਡੀ ਸੇਵਾ ਨਿਭਾਈ। ਪੀ. ਐੱਸ. ਪੀ. ਸੀ. ਐੱਲ. ਵੱਲੋਂ ਖੂਨਦਾਨ ਕਰਨ ਵਾਲਿਆਂ ਵਿਚ ਇੰਜੀ. ਹਰਪ੍ਰੀਤ ਸਿੰਘ ਸੈਣੀ, ਇੰਜੀ. ਲਾਲਪ੍ਰੀਤ ਸਿੰਘ, ਇੰਜੀ. ਅਖੀਲੇਸ਼ ਸ਼ਰਮਾ, ਇੰਜੀ. ਤਪਨਜੋਤ, ਇੰਜੀ. ਪੰਕਜ ਬਾਂਸਲ, ਇੰਜੀ. ਵਿਜੇ ਸਿੰਘ, ਇੰਜੀ. ਗੁਰਪ੍ਰੀਤ ਸਿੰਘ, ਇੰਜੀ. ਹਰਸਿਮਰਨ ਸਿੰਘ, ਇੰਜੀ. ਪਰਮਵੀਰ ਸਿੰਘ, ਇੰਜੀ. ਜੁਗਰਾਜ ਸਿੰਘ, ਇੰਜੀ. ਸਤਿੰਦਰ ਸਿੰਘ ਅਤੇ ਇੰਜੀ. ਜਤਿੰਗਰ ਗਰਗ ਤੋਂ ਇਲਾਵਾ ਵੱਡੀ ਗਿਣਤੀ ’ਚ ਵੱਖ-ਵੱਖ ਡਵੀਜ਼ਨਾਂ ਅਤੇ ਸਬ-ਡਵੀਜ਼ਨਾਂ ਦੇ ਕੇਡਰਾਂ ਦੇ ਅਧਿਕਾਰੀ ਤੇ ਕਰਮਚਾਰੀ ਸ਼ਾਮਲ ਸਨ।

ਅਰਬਨ ਅਸਟੇਟ ਵਿਖੇ ਬਣ ਰਹੀ ਪਟਿਆਲਾ ਦੇ ਸਭ ਤੋਂ ਉੱਚੇ ਅਤੇ ਅਤਿ-ਆਧੁਨਿਕ ਟਾਵਰ ਬਣਾਉਣ ਵਾਲੀ ਕੰਪਨੀ ਰੇਡੀਐਂਸ ਹੋਮਜ਼ ਦੇ ਇਕ ਦਰਜਨ ਦੇ ਲਗਭਗ ਸਟਾਫ ਨੇ ਖੂਨਦਾਨ ਕੀਤਾ। ਰੇਡੀਐਂਸ ਹੋਮਜ਼ ਦੇ ਐੱਮ. ਡੀ. ਅਮਿਤ ਖੰਨਾ ਦੀ ਅਗਵਾਈ ਹੇਠ ਲਲਿਤ ਕੁਮਾਰ, ਸਿਮਰਨ, ਪ੍ਰਵੀਨ ਕੁਮਾਰ, ਤਜਿੰਦਰ, ਰਾਮ ਕੁਮਾਰ, ਸਿਮਰਪਾਲ, ਮਨਦੀਪ ਅਤੇ ਕਰੁਨੇਸ਼ ਨੇ ਖੂਨਦਾਨ ਕੀਤਾ। ਅਮਿਤ ਖੰਨਾ ਨੇ ਕਿਹਾ ਕਿ ਏ. ਵੀ. ਆਰ. ਗਰੁੱਪ ਹਮੇਸ਼ਾ ਸਮਾਜ-ਸੇਵਾ ਦੇ ਕਾਰਜਾਂ ’ਚ ਅੱਗੇ ਰਹਿੰਦਾ ਹੈ।


author

Gurminder Singh

Content Editor

Related News