'ਕੈਨੇਡਾ ਵਿਚ ਮੰਦਰ ’ਤੇ ਹੋਏ ਹਮਲੇ ਕਾਰਨ ਪੰਜਾਬ ਦੇ ਹਰ ਭਾਈਚਾਰੇ ’ਚ ਗੁੱਸਾ...' : ਅਮਨ ਅਰੋੜਾ
Tuesday, Nov 05, 2024 - 05:18 AM (IST)
ਚੰਡੀਗੜ੍ਹ (ਅੰਕੁਰ)- 'ਆਮ ਆਦਮੀ ਪਾਰਟੀ' ਨੇ ਕੈਨੇਡਾ ਦੇ ਬਰੈਂਪਟਨ ’ਚ ਮੰਦਰ ’ਤੇ ਹੋਏ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਸ ਘਟਨਾ ਕਾਰਨ ਪੂਰਾ ਪੰਜਾਬ ਨਿਰਾਸ਼ ਹੈ। ਇਸ ਦੀ ਜਿੰਨੀ ਨਿੰਦਾ ਕੀਤੀ ਜਾਵੇ, ਘੱਟ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਧਰਮ ਨਿਰਪੱਖ ਸੂਬਾ ਹੈ। ਧਾਰਮਿਕ ਆਧਾਰ ’ਤੇ ਹਿੰਸਾ ਇੱਥੋਂ ਦਾ ਸੱਭਿਆਚਾਰ ਨਹੀਂ ਹੈ। 1980-90 ਦੇ ਅੱਤਵਾਦ ਦੇ ਕਾਲੇ ਦੌਰ ਦੌਰਾਨ ਵੀ ਇਥੇ ਧਰਮ ਦੇ ਆਧਾਰ ’ਤੇ ਹਿੰਸਾ ਨਹੀਂ ਹੋਈ। ਪੰਜਾਬ ’ਚ ਹਿੰਦੂ ਅਤੇ ਸਿੱਖ ਇਕ ਪਰਿਵਾਰ ਵਾਂਗ ਸ਼ੁਰੂ ਤੋਂ ਹੀ ਇਕੱਠੇ ਰਹਿੰਦੇ ਹਨ। ਹਿੰਸਾ ਕਰਨ ਵਾਲੇ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਭਾਜਪਾ ਨੂੰ ਲੱਗਾ ਵੱਡਾ ਝਟਕਾ ; ਵਿਧਾਨ ਸਭਾ ਚੋਣਾਂ 'ਚ ਉਮੀਦਵਾਰ ਰਹੇ ਸੀਨੀਅਰ ਆਗੂ 'ਆਪ' 'ਚ ਹੋਏ ਸ਼ਾਮਲ
ਉਨ੍ਹਾਂ ਕਿਹਾ ਕਿ ਪੰਜਾਬ ਆਪਸੀ ਭਾਈਚਾਰੇ ਤੇ ਸਮਾਜਿਕ ਸਦਭਾਵਨਾ ਲਈ ਜਾਣਿਆ ਜਾਂਦਾ ਹੈ। ਇਸ ਘਟਨਾ ਨਾਲ ਪੰਜਾਬ ਦੇ ਹਰ ਭਾਈਚਾਰੇ ਦੇ ਲੋਕ ਗੁੱਸੇ ’ਚ ਹਨ। ਅਸੀਂ ਇਸ ਘਟਨਾ ਦੀ ਸਖ਼ਤ ਨਿਖੇਧੀ ਕਰਦੇ ਹਾਂ। ਉਨ੍ਹਾਂ ਕੇਂਦਰ ਸਰਕਾਰ ਨੂੰ ਇਹ ਮੁੱਦਾ ਕੈਨੇਡਾ ਸਰਕਾਰ ਕੋਲ ਉਠਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e