10ਵੀਂ ’ਚ ਬੇਸਿਕ ਮੈਥਸ ਪੜ੍ਹਨ ਵਾਲੇ ਵਿਦਿਆਰਥੀ ਵੀ 11ਵੀਂ ’ਚ ਕਰ ਸਕਣਗੇ ਗਣਿਤ ਦੀ ਸਟੱਡੀ

Tuesday, May 04, 2021 - 02:17 PM (IST)

ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ ਉਨ੍ਹਾਂ ਵਿਦਿਆਰਥੀਆਂ ਨੂੰ ਕੁਝ ਵੱਡੀ ਛੋਟ ਦਿੱਤੀ ਹੈ, ਜਿਨ੍ਹਾਂ ਦਾ ਇਸ ਵਾਰ 10ਵੀਂ ਦਾ ਰਿਜਲਟ ਆਉਣ ਵਾਲਾ ਹੈ ਅਤੇ ਉਹ 11ਵੀਂ ਵਿਚ ਦਾਖ਼ਲਾ ਲੈਣ ਦੀ ਤਿਆਰੀ ਕਰ ਰਹੇ ਹਨ। ਇਸ ਸਬੰਧ ਵਿਚ ਸੀ. ਬੀ. ਐੱਸ. ਈ. ਨੇ 10ਵੀਂ ਬੋਰਡ ਦਾ ਨਤੀਜਾ 2021 ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿਸ ’ਚ ਦੱਸਿਆ ਗਿਆ ਹੈ ਕਿ ਇਸ ਸਾਲ ਬਿਨਾਂ ਬੋਰਡ ਪ੍ਰੀਖਿਆ ਦੇ ਕਲਾਸ 10ਵੀਂ ਦੇ ਨਤੀਜੇ ਕਿਸ ਆਧਾਰ ’ਤੇ ਤਿਆਰ ਕੀਤੇ ਜਾਣਗੇ। ਮਾਰਕਿੰਗ ਸਕੀਮ ਕੀ ਹੋਵੇਗੀ? ਇਸ ਦੇ ਨਾਲ ਹੀ ਬੋਰਡ ਨੇ ਕਲਾਸ 11 ਦਾਖ਼ਲੇ ਦੀ ਵੀ ਜਾਣਕਾਰੀ ਦਿੱਤੀ ਹੈ। ਇਸ ਵਿਚ ਦੋ ਤਰ੍ਹਾਂ ਦੀ ਛੋਟ ਦੀ ਸੂਚਨਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ :  ਕਾਂਗਰਸ ਨੇ ਕੋਰੋਨਾ ਦੇ ਨਾਲ ਲੜ ਰਹੇ ਲੋਕਾਂ ਦੀ ਮਦਦ ਲਈ ਹੱਥ ਵਧਾਇਆ

ਮੈਥਸ ਬੇਕਿਸ ਅਤੇ ਸਟੈਂਡਰਡ ਦਾ ਨਿਯਮ ਹਟਿਆ
ਬੋਰਡ ਨੇ 11ਵੀਂ ਵਿਚ ਦਾਖਲੇ ਲਈ ਮੈਥਸ ਬੇਸਿਕ ਅਤੇ ਸਟੈਂਡਰਡ ਦਾ ਨਿਯਮ ਹਟਾ ਦਿੱਤਾ ਹੈ। ਸੀ. ਬੀ. ਐੱਸ. ਈ. ਨੇ ਸਾਲ 2019 ਵਿਚ 10ਵੀਂ ਵਿਚ ਮੈਥਸ ਬੇਸਿਕ ਅਤੇ ਸਟੈਂਡਰਡ ਦੋ ਤਰ੍ਹਾਂ ਦੇ ਵਿਸ਼ੇ ਸ਼ੁਰੂ ਕੀਤੇ ਸਨ। ਬੇਸਿਕ ਉਨ੍ਹਾਂ ਦੇ ਲਈ ਜੋ 10ਵੀਂ ਤੋਂ ਬਾਅਦ ਮੈਥ ਨਹੀਂ ਪੜ੍ਹਨਾ ਚਾਹੁੰਦੇ, ਸਟੈਂਡਰਡ ਮੈਥ ਉਨ੍ਹਾਂ ਲਈ ਜੋ ਅੱਗੇ ਮੈਥ ਪੜ੍ਹਨਾ ਚਾਹੁੰਦੇ ਹਨ। ਸੀ. ਬੀ. ਐੱਸ. ਈ. ਕਲਾਸ 11 ਵਿਚ ਮੈਥ ਪੜ੍ਹਨ ਲਈ ਜ਼ਰੂਰੀ ਹੈ ਕਿ ਵਿਦਿਆਰਥੀਆਂ ਨੇ 10ਵੀਂ ’ਚ ਮੈਥ ਸਟੈਂਡਰਡ ਦੀ ਪੜ੍ਹਾਈ ਕੀਤੀ ਹੈ। ਨਹਂੀਂ ਤਾਂ 11ਵੀਂ ਵਿਚ ਮੈਥ ਲੈਣ ਲਈ ਬੇਸਿਕ ਮੈਥ ਵਾਲਿਆਂ ਨੂੰ ਕੰਪਾਰਟਮੈਂਟ ਪ੍ਰੀਖਿਆ ਵਿਚ ਮੈਥ ਦਾ ਐਗਜ਼ਾਮ ਦੇਣਾ ਜ਼ਰੂਰੀ ਹੈ ਪਰ ਇਸ ਵਾਰ ਇਹ ਨਿਯਮ ਲਾਗੂ ਨਹੀਂਂ ਹੋਣਗੇ। ਕੋਵਿਡ-19 ਕਾਰਨ ਸੀ. ਬੀ. ਐੱਸ. ਈ. ਨੇ 2020 ਵਿਚ ਪਹਿਲੀ ਵਾਰ ਇਹ ਫੈਸਲਾ ਲਿਆ ਸੀ ਕਿ ਜਿਨ੍ਹਾਂ ਵਿਦਿਆਰਥੀਆਂ ਨੇ 10ਵੀਂ ਵਿਚ ਬੇਸਿਕ ਮੈਥ ਦੀ ਪੜ੍ਹਾਈ ਕੀਤੀ ਹੈ, ਉਹ ਵੀ 11ਵੀਂ ਵਿਚ ਮੈਥ ਦੀ ਪੜ੍ਹਾਈ ਕਰ ਸਕਦੇ ਹਨ। ਉਨ੍ਹਾਂ ਨੂੰ ਕੰਪਾਰਟਮੈਂਟ ਨਾਲ ਅਲੱਗ ਤੋਂ ਮੈਥ ਦੀ ਪ੍ਰੀਖਿਆ ਦੇਣ ਦੀ ਵੀ ਲੋੜ ਨਹੀਂ।

ਇਹ ਵੀ ਪੜ੍ਹੋ :  ਪੁਲਸ ਨਾਲ ਝੜਪ ਤੋਂ ਬਾਅਦ ਭੜਕੇ ਵਪਾਰੀਆਂ ਨੇ ਲਾਇਆ ਧਰਨਾ, ਸਾਰੀਆਂ ਦੁਕਾਨਾਂ ਖੋਲ੍ਹਣ ਦਾ ਕੀਤਾ ਐਲਾਨ

ਕੰਪਾਰਟਮੈਂਟ ਦਾ ਨਤੀਜਾ ਆਉਣ ਤੱਕ ਕਰ ਸਕਦੇ ਹਨ 11ਵੀਂ ਦੀ ਪੜ੍ਹਾਈ
ਇਸ ਵਾਰ 10ਵੀਂ ਦਾ ਨਤੀਜਾ ਬਿਨਾਂ ਬੋਰਡ ਪ੍ਰੀਖਿਆ ਦੇ ਤਿਆਰ ਹੋ ਰਿਹਾ ਹੈ। ਸਕੂਲ ਟੈਸਟਸ ਅਤੇ ਪ੍ਰੀ-ਬੋਰਡ ਵਿਚ ਵਿੱਦਿਆਰਥੀਆਂ ਦੀ ਪਰਫਾਰਮੈਂਸ ਦੇ ਅਾਧਾਰ ’ਤੇ ਮਾਰਕਸ ਮਿਲਣਗੇ। ਜੇਕਰ ਕੋਈ ਵਿਦਿਆਰਥੀ ਇਸ ਵਿਚ ਪਾਸ ਨਹੀਂ ਹੋ ਪਾਉਂਦਾ ਹੈ ਤਾਂ ਵੀ ਉਹ 11ਵੀਂ ਵਿਚ ਅਡਮੀਸ਼ਨ ਲੈ ਕੇ ਆਪਣੀ ਪੜ੍ਹਾਈ ਜਾਰੀ ਰੱਖ ਸਕਦਾ ਹੈ। ਸੀ. ਬੀ. ਐੱਸ. ਈ. ਨੇ ਇਸ ਦੀ ਮਨਜ਼ੂਰੀ ਦਿੱਤੀ ਹੈ। ਬੋਰਡ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਿਦਿਆਰਥੀਆਂ ਲਈ ਕੰਪਾਰਟਮੈਂਟ ਪ੍ਰੀਖਿਆ ਹੋਵੇਗੀ। ਜਦ ਤੱਕ ਉਨ੍ਹਾਂ ਦਾ ਕੰਪਾਰਟਮੈਂਟ ਦਾ ਨਤੀਜਾ ਨਹੀਂ ਆ ਜਾਂਦਾ, ਉਹ 11ਵੀਂ ਵਿਚ ਪੜ੍ਹਾਈ ਕਰ ਸਕਦੇ ਹਨ।

ਇਹ ਵੀ ਪੜ੍ਹੋ : ਆਕਸੀਜਨ ਦੀ ਢੋਆ-ਢੁਆਈ ਦੇ ਰੇਟ ’ਚ ਸੋਧ, ਮਾਰਕੀਟ ਰੁਝਾਨ ਅਨੁਸਾਰ ਹੋਵੇਗਾ ਰੇਟ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

 

 


Anuradha

Content Editor

Related News