ਅੱਜ ਹੋਵੇਗਾ ਪੰਜਾਬ ਦੇ ਸ਼ਰਾਬ ਠੇਕਿਆਂ ਦੀ ਅਲਾਟਮੈਂਟ ਦਾ ਨਿਪਟਾਰਾ, ਹਾਈ ਕੋਰਟ ਨੇ ਨਹੀਂ ਲਗਾਈ ਕੋਈ ਸਟੇਅ

Thursday, Jun 30, 2022 - 02:03 AM (IST)

ਅੱਜ ਹੋਵੇਗਾ ਪੰਜਾਬ ਦੇ ਸ਼ਰਾਬ ਠੇਕਿਆਂ ਦੀ ਅਲਾਟਮੈਂਟ ਦਾ ਨਿਪਟਾਰਾ, ਹਾਈ ਕੋਰਟ ਨੇ ਨਹੀਂ ਲਗਾਈ ਕੋਈ ਸਟੇਅ

ਚੰਡੀਗੜ੍ਹ/ਪਟਿਆਲਾ (ਪਰਮੀਤ) : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੀ ਨਵੀਂ ਬਣੀ ਭਗਵੰਤ ਮਾਨ ਸਰਕਾਰ ਦੀ ਆਬਕਾਰੀ ਨੀਤੀ ’ਤੇ ਕੋਈ ਸਟੇਅ ਨਹੀਂ ਲਗਾਈ ਤੇ 30 ਜੂਨ ਨੂੰ ਸ਼ਰਾਬ ਦੇ ਰਹਿੰਦੇ ਠੇਕਿਆਂ ਦੀ ਟੈਂਡਰਾਂ ਰਾਹੀਂ ਨਿਲਾਮੀ ਦਾ ਫ਼ੈਸਲਾ ਹੋ ਜਾਵੇਗਾ। ਸ਼ਰਾਬ ਦੇ ਕਾਰੋਬਾਰੀਆਂ ਨੇ ਦੱਸਿਆ ਕਿ ਹਾਈ ਕੋਰਟ ਨੇ ਸਿਰਫ਼ ਮਾਮਲੇ 'ਚ ਪੰਜਾਬ ਸਰਕਾਰ ਦਾ ਜਵਾਬ ਮੰਗਿਆ ਹੈ ਤੇ ਇਸ ਮਾਮਲੇ ਵਿੱਚ ਕੋਈ ਸਟੇਅ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸ਼ਰਾਬ ਦੇ ਜਿਹੜੇ ਬਲਾਕ ਰਹਿ ਗਏ ਹਨ, ਉਨ੍ਹਾਂ ਦੇ ਟੈਂਡਰਾਂ ਬਾਰੇ ਫ਼ੈਸਲਾ 30 ਜੂਨ ਨੂੰ ਹੋਵੇਗਾ।

ਉਨ੍ਹਾਂ ਆਸ ਪ੍ਰਗਟਾਈ ਕਿ ਸਵੇਰੇ ਸਾਰੇ ਠੇਕਿਆਂ ਦੀ ਅਲਾਟਮੈਂਟ ਹੋ ਜਾਵੇਗੀ। ਪਾਲਿਸੀ ਨੂੰ ਲੈ ਕੇ ਜੋ ਵੀ ਫ਼ੈਸਲਾ ਆਵੇਗਾ, ਉਹ ਆਪਣੇ ਹਿਸਾਬ ਨਾਲ ਲਾਗੂ ਹੋ ਜਾਵੇਗਾ। ਇਸ ਦੌਰਾਨ ਸੂਤਰਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਦੀ ਭਗਵੰਤ ਮਾਨ ਵਜ਼ਾਰਤ ਦੀ ਮੀਟਿੰਗ ਵੀਰਵਾਰ ਸਵੇਰੇ 9.15 ਵਜੇ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਸੱਦੀ ਗਈ ਹੈ, ਜਿਸ ਵਿੱਚ ਇਸ ਮਾਮਲੇ ਨੂੰ ਲੈ ਕੇ ਕੋਈ ਫ਼ੈਸਲਾ ਸੰਭਵ ਹੈ।

ਇਹ ਵੀ ਪੜ੍ਹੋ : ਵਿਧਾਨ ਸਭਾ ਦੀ ਲਾਈਵ ਕਵਰੇਜ 'ਤੇ ਪ੍ਰਤਾਪ ਬਾਜਵਾ ਨਾਰਾਜ਼, ਲਾਏ ਪੱਖਪਾਤ ਦੇ ਦੋਸ਼


author

Mukesh

Content Editor

Related News