ਝੋਨੇ ਦੀ ਖਰੀਦ ਲਈ ਏਜੰਸੀਆਂ ਨੂੰ ਜ਼ਿਲੇ ਦੀਆਂ ਮੰਡੀਆਂ ਕੀਤੀਆਂ ਅਲਾਟ : ਮੱਤਾ

Saturday, Sep 23, 2017 - 11:23 AM (IST)


ਸਾਦਿਕ (ਪਰਮਜੀਤ) - ਖੁਰਾਕ ਸਿਵਲ ਸਪਲਾਈਜ਼ ਅਤੇ ਖਤਪਕਾਰ ਮਾਮਲੇ ਵਿਭਾਗ ਪੰਜਾਬ ਵੱਲੋਂ ਵੱਖ-ਵੱਖ ਮੰਡੀਆਂ 'ਚ ਝੋਨੇ ਦੀ ਖਰੀਦ ਕਰਨ ਲਈ ਖਰੀਦ ਏਜੰਸੀਆਂ ਨੂੰ ਮੰਡੀਆਂ ਅਲਾਟ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਜ਼ਿਲਾ ਮੰਡੀ ਅਫਸਰ ਕੁਲਬੀਰ ਸਿੰਘ ਮੱਤਾ ਨੇ ਦੱਸਿਆ ਕਿ ਜ਼ਿਲਾ ਫਰੀਦਕੋਟ ਅਤੇ ਕੋਟਕਪੂਰਾ ਵਿਚ ਪਨਗਰੇਨ, ਮਾਰਕਫੈਡ, ਪਨਸਪ, ਵੇਅਰ ਹਾਊਸ, ਪੰਜਾਬ ਐਗਰੋ, ਜੈਤੋ 'ਚ ਪਨਗਰੇਨ, ਮਾਰਕਫੈਡ, ਪਨਸਪ, ਵੇਅਰ ਹਾਊਸ, ਗੋਬਿੰਦਗੜ੍ਹ ਵਿਚ ਪਨਗ੍ਰੇਨ ਤੇ ਮਾਰਕਫੈਡ, ਸਾਦਿਕ, ਡੋਡ ਅਤੇ ਮਚਾਕੀ ਕਲਾਂ ਵਿਚ ਮਾਰਕਫੈਡ ਤੇ ਪਨਸਪ, ਮੱਲ੍ਹਾ 'ਚ ਮਾਰਕਫੈਡ ਤੇ ਵੇਅਰ ਹਾਊਸ, ਜੰਡ ਸਾਹਿਬ ਪੰਜਾਬ ਐਗਰੋ ਤੇ ਮਾਰਕਫੈਡ, ਦੀਪ ਸਿੰਘ ਵਾਲਾ ਤੇ ਸਰਾਵਾਂ ਵਿਚ ਪਨਗ੍ਰੇਨ ਤੇ ਪੰਜਾਬ ਐਗਰੋ, ਬਾਜਾ ਖਾਨਾ ਤੇ ਕਰੀਰ ਵਾਲੀ 'ਚ ਪਨਸਪ ਤੇ ਵੇਅਰ ਹਾਊਸ, ਮੱਤਾ 'ਚ ਪਨਗ੍ਰੇਨ ਤੇ ਪਨਸਪ, ਹਰੀ ਨੌਂ 'ਚ ਪਨਗ੍ਰੇਨ ਤੇ ਪੰਜਾਬ ਐਗਰੋ ਤੋਂ ਇਲਾਵਾ ਐਫ.ਸੀ.ਆਈ ਵੱਲੋਂ ਧੂੜਕੋਟ, ਕਿਲ੍ਹਾ ਨੌਂ, ਸਾਧਾਂਵਾਲਾ, ਸੰਗੂ ਰੋਮਾਣਾ, ਬੁਰਜ ਜਵਾਹਰ ਸਿੰਘ ਵਾਲਾ, ਕੋਟ ਸੁਖੀਆ, ਖਾਰਾ, ਮੌੜ, ਬੁੱਟਰ, ਕੋਠੇ ਮਲੂਕਾ ਪੱਤੀ ਤੇ ਮੁਮਾਰਾ, ਪਨਗ੍ਰੇਨ ਵੱਲੋਂ ਬੀੜ ਚਹਿਲ, ਭਾਗਥਲਾ ਕਲਾਂ, ਹਰਦਿਆਲੇਆਣਾ, ਮਚਾਕੀ ਮੱਲ ਸਿੰਘ, ਮਹਿਮੂਆਣਾ, ਅਰਾਈਆਂਵਾਲਾ, ਜਿਉਣ ਵਾਲਾ, ਬਹਿਬਲ ਖੁਰਦ, ਪੰਜਗਰਾਂਈ, ਖੱਚੜਾ, ਮੜਾਕ, ਰਾਮੇਆਣਾ, ਸੂਰਘੂਰੀ ਤੇ ਔਲਖ, ਮਾਰਕਫੈਡ ਵੱਲੋਂ ਪਹਿਲੂਵਾਲਾ, ਬਿਸ਼ਨੰਦੀ, ਚੈਨਾ, ਚੰਦਭਾਨ, ਘਣੀਆਂ,  ਰੋਮਾਣਾ ਅਜੀਤ ਸਿੰਘ, ਵਾੜਾ ਭਾਈ ਕਾ, ਚੰਦ ਬਾਜਾ ਤੇ ਪਿੰਡ ਗੋਦਾਰਾ, ਪਨਸਪ ਵੱਲੋਂ ਪੱਕਾ, ਘੁਗਿਆਣਾ, ਕੌਣੀ, ਡੋਡ, ਸ਼ੇਰ ਸਿੰਘ ਵਾਲਾ, ਸੁੱਖਣਵਾਲਾ, ਢੀਮਾਂਵਾਲੀ, ਝੱਖੜਵਾਲਾ, ਲੰਭਵਾਲੀ, ਬਰਗਾੜੀ ਅਤੇ ਕਾਬਲਵਾਲ, ਵੇਅਰ ਹਾਊਸ ਵੱਲੋਂ ਫਿੱਡੇ ਕਲਾਂ, ਗੋਲੇਵਾਲਾ, ਪੱਖੀ ਕਲਾਂ, ਦਬੜੀਖਾਨਾ, ਰੋੜੀ ਕਪੂਰਾ ਤੇ ਰੱਤੀ ਰੋੜੀ ਅਤੇ ਪੰਜਾਬ ਐਗਰੋ ਵੱਲੋਂ ਵਾੜਾ ਦੜਾਕਾ ਵਿਖੇ ਝੋਨੇ ਦੀ ਖਰੀਦ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਜ਼ਿਲੇ ਦੀਆਂ ਕੁੱਲ 68 ਮੰਡੀਆਂ ਵਿਚ ਬਿਜਲੀ, ਪਾਣੀ ਅਤੇ ਛਾਂ ਦੇ ਮੁਕੰਮਲ ਪ੍ਰਬੰਧ ਕਰ ਲਏ ਗਏ ਹਨ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਾਫ ਤੇ ਸੁੱਕਾ ਝੋਨਾ ਮੰਡੀਆਂ ਵਿਚ ਲੈ ਕੇ ਆਉਣ ਕਿਉਂਕਿ ਵੱਧ ਤੋਂ ਵੱਧ 17 ਪ੍ਰਤੀਸ਼ਤ ਨਮੀਂ ਵਾਲਾ ਝੋਨਾ ਸਰਕਾਰ ਵੱਲੋਂ ਨਿਰਧਾਰਤ ਮੁੱਲ 1590 ਰੁਪਏ ਪ੍ਰਤੀ ਕੁਵਿੰਟਲ ਦੇ ਭਾਅ ਨਾਲ ਖਰੀਦ ਕੀਤਾ ਜਾਣਾ ਹੈ। ਇਸ ਮੌਕੇ ਪ੍ਰਿਤਪਾਲ ਸਿੰਘ ਕੋਹਲੀ ਸਕੱਤਰ ਮਾਰਕੀਟ ਕਮੇਟੀ ਸਾਦਿਕ, ਮਨਜੀਤ ਇੰਦਰ ਸਿੰਘ ਲੇਖਾਕਾਰ ਹਾਜ਼ਰ ਸਨ।


Related News