ਅਕਾਲੀ ਦਲ ਨਾਲ ਸਮਝੌਤੇ ਤੋਂ ਬਾਅਦ ਬਸਪਾ ਨੇਤਾਵਾਂ ’ਚ ਉੱਠਣ ਲੱਗੇ ਬਗਾਵਤੀ ਸੁਰ

Sunday, Jun 13, 2021 - 04:34 PM (IST)

ਫਿਲੌਰ (ਭਾਖੜੀ) : ਅਕਾਲੀ ਦਲ ਅਤੇ ਬਸਪਾ ਪਾਰਟੀ ਦਾ ਸਮਝੌਤਾ 2022 ਦੀਆਂ ਵਿਧਾਨ ਸਭਾ ਚੋਣਾਂ ਤੱਕ ਟਿਕ ਸਕੇਗਾ ਜਾਂ ਨਹੀਂ, ਇਸ ’ਤੇ ਵੀ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਗਏ। ਸਮਝੌਤੇ ਦਾ ਐਲਾਨ ਹੁੰਦੇ ਹੀ ਜ਼ਿਆਦਾਤਰ ਬਪਸਾ ਨੇਤਾਵਾਂ ਦੇ ਚਿਹਰਿਆਂ ’ਤੇ ਖੁਸ਼ੀ ਘੱਟ ਨਿਰਾਸ਼ਾ ਜ਼ਿਆਦਾ ਦੇਖਣ ਨੂੰ ਮਿਲੀ, ਜੋ ਆਉਣ ਵਾਲੇ ਸਮੇਂ ’ਚ ਬਗਾਵਤੀ ਸੁਰ ਅਪਣਾ ਸਕਦੇ ਹਨ। ਗਠਜੋੜ ਸਬੰਧੀ ਤਿੰਨ ਵਿਧਾਨ ਸਭਾ ਹਲਕਿਆਂ ਦੇ ਨੇਤਾਵਾਂ ਨੇ ਵਰਕਰਾਂ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਜਿਵੇਂ ਹੀ ਅਕਾਲੀ ਦਲ ਅਤੇ ਬਸਪਾ ਪਾਰਟੀ ਦੇ ਨੇਤਾਵਾਂ ਨੇ 2022 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ 20 ਸੀਟਾਂ ਦਾ ਐਲਾਨ ਕੀਤਾ (ਜੋ ਅਕਾਲੀ ਦਲ ਨੇ ਬਸਪਾ ਪਾਰਟੀ ਦੇ ਉਮੀਦਵਾਰਾਂ ਲਈ ਛੱਡੀਆਂ ਹਨ) ਤਾਂ ਜ਼ਿਆਦਾਤਰ ਬਸਪਾ ਪਾਰਟੀ ਦੇ ਨੇਤਾਵਾਂ ਦੇ ਚਿਹਰੇ ’ਤੇ ਨਿਰਾਸ਼ਾ ਛਾ ਗਈ ਜੋ ਪਿਛਲੇ ਲੰਬੇ ਸਮੇਂ ਤੋਂ ਆਪਣੇ ਪਾਰਟੀ ਨੇਤਾਵਾਂ ’ਤੇ ਸੱਤਾ ’ਚ ਆਉਣ ਲਈ ਸਮਝੌਤਾ ਕਰਨ ਦਾ ਦਬਾਅ ਬਣਾ ਰਹੇ ਸਨ। ਗਠਜੋੜ ਦੇ ਐਲਾਨ ਤੋਂ ਬਾਅਦ ਦੋਆਬਾ ਖੇਤਰ ਨਾਲ ਸਬੰਧਤ ਨੇਤਾਵਾਂ ਨੇ ਤਾਂ ਵਰਕਰਾਂ ਨੂੰ ਫੋਨ ਕਰ ਕੇ ਆਉਣ ਵਾਲੇ ਸਮੇਂ ’ਚ ਮੀਟਿੰਗਾਂ ਬੁਲਾਉਣ ਦਾ ਦੌਰ ਸ਼ੁਰੂ ਕਰ ਦਿੱਤਾ । ਇਹੀ ਨਹੀਂ ਕੁਝ ਵੱਡੇ ਨੇਤਾ ਇਕ ਪਲੇਟਫਾਰਮ ’ਤੇ ਇਕੱਠੇ ਹੋ ਕੇ ਦਿੱਲੀ ਅਤੇ ਯੂ. ਪੀ. ਵਿਚ ਬੈਠੇ ਨੇਤਾਵਾਂ ’ਤੇ ਦਬਾਅ ਬਣਾ ਸਕਦੇ ਹਨ ਕਿ ਉਹ ਇਸ ’ਤੇ ਮੁੜ ਵਿਚਾਰ ਕਰਨ। ਉਕਤ ਨੇਤਾਵਾਂ ਨੇ ਖੁੱਲੇ ਕੇ ਕਿਹਾ ਕਿ ਉਨ੍ਹਾਂ ਨੂੰ ਸਮਝੌਤਾ ਮਨਜ਼ੂਰ ਹੈ ਪਰ ਜੋ ਸੀਟਾਂ ਬਸਪਾ ਪਾਰਟੀ ਨੂੰ ਦਿੱਤੀਆਂ ਗਈਆਂ ਹਨ, ਉਹ ਮਨਜ਼ੂਰ ਨਹੀਂ। ਜੋ ਸਮਝੌਤਾ ਹੁਣ ਹੋਇਆ ਹੈ ਉਸ ਦਾ ਫਾਇਦਾ ਅਕਾਲੀ ਦਲ ਨੂੰ ਹੀ ਮਿਲ ਸਕਦਾ ਹੈ ਬਸਪਾ ਨੂੰ ਨਹੀਂ।

ਇਹ ਵੀ ਪੜ੍ਹੋ : ਮਨੀਸ਼ ਸਿਸੋਦੀਆ ਨੂੰ ਕੈਪਟਨ ਦਾ ਕਰਾਰਾ ਜਵਾਬ, ਕਿਹਾ ਮੇਰੇ ਤੋਂ ਸਿੱਖੋ ਕਿਵੇਂ ਸਕੂਲਾਂ ਨੂੰ ਬਿਹਤਰ ਬਣਾਉਣਾ

ਉਨ੍ਹਾਂ ਕਿਹਾ ਕਿ ਦੋਆਬਾ ਬਸਪਾ ਪਾਰਟੀ ਦਾ ਗੜ੍ਹ ਰਿਹਾ ਹੈ, ਉਸ ਨੂੰ ਹੀ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਹੈ। ਇਹੀ ਨਹੀਂ? ਬਸਪਾ ਪਾਰਟੀ ਬਣਨ ਤੋਂ ਬਾਅਦ 1989 ’ਚ ਪਾਰਟੀ ਨੇ ਪੂਰੇ ਦੇਸ਼ ’ਚ ਆਪਣਾ ਖਾਤਾ ਐੱਮ. ਪੀ. ਚੋਣਾਂ ’ਚ ਦੋਆਬਾ ਦੇ ਫਿਲੌਰ ਸ਼ਹਿਰ ਤੋਂ ਖੋਲ੍ਹਿਆ ਸੀ । ਇਥੋਂ ਐੱਮ. ਪੀ. ਹਰਭਜਨ ਲਾਖਾ ਬਣੇ ਸਨ। ਉਸ ਫਿਲੌਰ ਸ਼ਹਿਰ ਨੂੰ ਹੀ ਬਪਸਾ ਪਾਰਟੀ ਨੇ ਛੱਡ ਦਿੱਤਾ ਹੈ ਅਤੇ ਜੋ 20 ਸੀਟਾਂ ਬਸਪਾ ਪਾਰਟੀ ਨੂੰ ਦਿੱਤੀਆਂ ਗਈਆਂ ਹਨ। ਉਸ ਵਿਚ 13 ਵਿਧਾਨ ਸਭਾ ਹਲਕੇ ਅਜਿਹੇ ਹਨ, ਜਿਥੋਂ ਬਸਪਾ ਦੇ ਉਮੀਦਵਾਰ 2 ਹਜ਼ਾਰ ਵੋਟਾਂ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੇ। ਬਸਪਾ ਪਾਰਟੀ ਨੇ ਸਾਲ 2017 ’ਚ ਇਨ੍ਹਾਂ 20 ਸੀਟਾਂ ’ਤੇ ਜੋ ਉਮੀਦਵਾਰ ਖੜ੍ਹੇ ਕੀਤੇ ਸਨ, ਉਨ੍ਹਾਂ ਦੇ ਨਤੀਜੇ ਇਸ ਤਰ੍ਹਾਂ ਰਹੇ ਸਨ।

ਇਹ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਨੇ ਮਾਇਆਵਤੀ ਨੂੰ ਪੰਜਾਬ ਤੋਂ ਚੋਣ ਲੜਨ ਦਾ ਦਿੱਤਾ ਸੱਦਾ

1. ਚਮਕੌਰ ਸਾਹਿਬ ਦੇ ਬਸਪਾ ਦੇ ਰਾਜਿੰਦਰ ਸਿੰਘ ਨੂੰ 1610 ਵੋਟਾਂ ਮਿਲੀਆਂ
2. ਬੱਸੀ ਪਠਾਨਾਂ ਤੋਂ ਬਸਪਾ ਦੇ ਮਹਿੰਦਰ ਸਿੰਘ ਨੂੰ 819 ਵੋਟਾਂ
3. ਲੁਧਿਆਣਾ ਨਾਰਥ ਤੋਂ ਰਾਜਿੰਦਰ ਕੁਮਾਰ ਨੂੰ 1513
4. ਪਠਾਨਕੋਟ ਤੋਂ ਅੰਕੁਰ ਖਜੁਰੀਆ ਨੂੰ 470
5. ਸੁਜਾਨਪੁਰ ਤੋਂ ਕਰਨੈਲ ਚੰਦ ਨੂੰ 1083
6. ਟਾਂਡਾ ਤੋਂ ਗੁਰਬਖਸ਼ ਸਿੰਘ ਨੂੰ 1720
7. ਬੋਹ ਵਿਧਾਨ ਸਭਾ ਤੋਂ ਚੰਨ ਸਿੰਘ ਨੂੰ 695
8. ਜਲੰਧਰ ਵੈਸਟ ਤੋਂ ਬਸਪਾ ਉਮੀਦਵਾਰ ਪਰਮਜੀਤ ਨੂੰ 1099
9. ਜਲੰਧਰ ਨਾਰਥ ਤੋਂ ਹਰਦਵਾਰੀ ਲਾਲ ਨੂੰ 1506
10. ਪਾਇਲ ਤੋਂ ਦਿਲਬਾਰ ਸਿੰਘ ਨੂੰ 618
11. ਮੋਹਾਲੀ ਤੋਂ ਸਰਬਜੀਤ ਸਿੰਘ ਨੂੰ 1027
12. ਅੰਮ੍ਰਿਤਸਰ ਨਾਰਥ ਤੋਂ ਮਨਜੀਤ ਸਿੰਘ ਨੂੰ 603
13. ਅੰਮ੍ਰਿਤਸਰ ਸੈਂਟਰਲ ਤੋਂ ਰਾਜੇਸ਼ ਕੁਮਾਰ ਨੂੰ 503
14. ਫਗਵਾੜਾ ਤੋਂ ਸੁਰਿੰਦਰ ਢੰਡਾ ਨੂੰ 6160
15. ਕਪੂਰਥਲਾ ਤੋਂ ਕੋਈ ਵੀ ਉਮੀਦਵਾਰ ਚੋਣਾਂ ’ਚ ਨਹੀਂ ਉੱਤਰਿਆ
16. ਹੁਸ਼ਿਆਰਪੁਰ ਤੋਂ ਸੁਰਿੰਦਰ ਕੁਮਾਰ ਨੂੰ 4442
17. ਦਸੂਹਾ ਤੋਂ ਜਗਪ੍ਰੀਤ ਨੂੰ 33180
18. ਮਹਿਲ ਕਲਾਂ ਤੋਂ ਮੱਖਣ ਸਿੰਘ ਨੂੰ 4922
19. ਨਵਾਂਸ਼ਹਿਰ ਤੋਂ ਡਾ. ਨਛੱਤਰ ਸਿੰਘ ਨੂੰ 19578
20. ਕਰਤਾਰਪੁਰ ਤੋਂ ਬਲਵਿੰਦਰ ਸਿੰਘ ਨੂੰ 5208 ਵੋਟਾਂ ਮਿਲੀਆਂ।

ਇਹ ਵੀ ਪੜ੍ਹੋ : ਕੀ ਡੇਢ ਫੀਸਦੀ ਵੋਟਾਂ ਹਾਸਲ ਕਰਨ ਵਾਲੀ ਬਸਪਾ ਅਕਾਲੀ ਦਲ ਲਈ ਭਾਜਪਾ ਦੀ ਭਰਪਾਈ ਕਰ ਸਕੇਗਾ!

ਦੋਆਬਾ ਦੇ ਇਨ੍ਹਾਂ ਵਿਧਾਨ ਸਭਾ ਹਲਕਿਆਂ ’ਚ ਬਸਪਾ ਪਾਰਟੀ ਹੈ ਮਜ਼ਬੂਤ
ਜੇਕਰ ਗੱਲ ਕੀਤੀ ਜਾਵੇ ਦੋਆਬਾ ਦੇ 8 ਵਿਧਾਨ ਸਭਾ ਹਲਕਿਆਂ ਦੀ ਤਾਂ ਬਸਪਾ ਫਿਲੌਰ, ਬੰਗਾ, ਸ਼ਾਮਚੁਰਾਸੀ, ਗੜ੍ਹਸ਼ੰਕਰ, ਆਦਮਪੁਰ, ਚੱਬੇਵਾਲ, ਨਕੋਦਰ ਅਤੇ ਬਲਾਚੌਰ ’ਚ ਮਜ਼ਬੂਤ ਸਥਿਤੀ ਵਿਚ ਹੈ, ਜੋ ਬਸਪਾ ਪਾਰਟੀ ਨੇ ਛੱਡ ਦਿੱਤੇ ਹਨ।

ਪਾਰਟੀ ਨੂੰ ਛੱਡਣ ਤੋਂ ਬਾਅਦ ਹੀ ਵਿਧਾਇਕ ਤੇ ਐੱਮ.ਪੀ. ਬਣੇ
ਬਸਪਾ ਨੇ ਪੰਜਾਬ ਦੀ ਸਿਆਸਤ ਵਿਚ ਮਜ਼ਬੂਤ ਨੇਤਾ ਤਾਂ ਪੈਦਾ ਕੀਤੇ ਪਰ ਉਨ੍ਹਾਂ ਦਾ ਵਿਧਾਇਕ ਅਤੇ ਐੱਮ. ਪੀ. ਬਣਨ ਦਾ ਸੁਪਨਾ ਬਸਪਾ ਪਾਰਟੀ ਨੂੰ ਛੱਡ ਕੇ ਦੂਜੀਆਂ ਪਾਰਟੀਆਂ ’ਚ ਜਾ ਕੇ ਹੀ ਪੂਰਾ ਹੋਇਆ। ਬਸਪਾ ਪਾਰਟੀ ਨੂੰ ਛੱਡ ਕੇ ਗਏ ਅਵਿਨਾਸ਼ ਚੰਦਰ, ਪਵਨ ਕੁਮਾਰ ਟੀਨੂ, ਬਲਦੇਵ ਖਹਿਰਾ, ਸੁਖਵਿੰਦਰ ਸੁੱਖੀ ਵਿਧਾਇਕ ਬਣੇ, ਜਦ ਕਿ ਸਤਨਾਮ ਕੈਂਥ ਨੇ ਬਸਪਾ ਪਾਰਟੀ ਤੋਂ ਵੱਖ ਹੋ ਕੇ ਐੱਮ. ਪੀ. ਚੋਣਾਂ ਜਿੱਤੀਆਂ।

ਇਹ ਵੀ ਪੜ੍ਹੋ : ਮੁੱਖ ਸਕੱਤਰ ਨੇ ਜਾਰੀ ਕੀਤੇ ਹੁਕਮ, ਝੁੱਗੀਆਂ-ਝੌਂਪੜੀਆਂ ਵਾਲੇ 1996 ਪਰਿਵਾਰਾਂ ਨੂੰ ਮਿਲੇ ਮਾਲਕਾਨਾ ਹੱਕ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor

Related News