ਪਾਜ਼ੇਟਿਵ ਆਈ ਡਾਕਟਰ ਦੇ ਕੁਆਰੰਟਾਈਨ ਕੀਤੇ ਪਰਿਵਾਰਕ ਮੈਂਬਰਾਂ ਨੇ ਲਾਏ ਮਾੜੇ ਪ੍ਰਬੰਧਾਂ ਦੇ ਦੋਸ਼

Monday, May 18, 2020 - 03:13 PM (IST)

ਮੋਰਿੰਡਾ (ਧੀਮਾਨ) : ਸਥਾਨਕ ਵਾਰਡ ਨੰਬਰ-15 ਮੋਰਿੰਡਾ ਦੀ ਸੀ. ਐੱਚ. ਸੀ. ਖਮਾਣੋਂ ਵਿਖੇ ਡਿਊਟੀ ਕਰਦੀ ਮਹਿਲਾ ਡਾਕਟਰ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਪ੍ਰਸ਼ਾਸਨ ਵਲੋਂ ਉਸ ਨੂੰ ਇਲਾਜ ਲਈ ਗਿਆਨ ਸਾਗਰ ਹਸਪਤਾਲ ਬਨੂੰੜ ਵਿਖੇ ਭੇਜਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਪ੍ਰਸ਼ਾਸਨ ਵਲੋਂ ਉਸ ਦੇ 5 ਪਰਿਵਾਰਕ ਮੈਂਬਰਾਂ ਨੂੰ ਇਕਾਂਤਵਾਸ ਕੇਂਦਰ ਮੜੌਲੀ ਕਲਾਂ ਵਿਖੇ ਭੇਜਿਆ ਗਿਆ ਸੀ, ਜਿੱਥੇ ਇਕਾਂਤਵਾਸ ਕੀਤੇ ਗਏ ਮਹਿਲਾ ਡਾਕਟਰ ਦੇ ਭਰਾ ਜਸ਼ਨਵੀਰ ਸਿੰਘ ਮਠਾੜੂ ਨੇ ਇਕਾਂਤਵਾਸ ਕੇਂਦਰ ਵਿਖੇ ਮਾੜੇ ਪ੍ਰਬੰਧਾਂ ਦੇ ਦੋਸ਼ ਲਾਏ ਹਨ। ਜਸ਼ਨਵੀਰ ਸਿੰਘ ਮਠਾੜੂ ਅਨੁਸਾਰ ਜਦੋਂ ਉਹ ਇਕਾਂਤਵਾਸ ਕੇਂਦਰ ਵਿਚ ਆਏ ਤਾਂ ਉਨ੍ਹਾਂ ਨੂੰ ਪੁਲਸ ਅਤੇ ਸਿਹਤ ਵਿਭਾਗ ਵਾਲਿਆਂ ਨੇ ਇਕ ਕਮਰੇ 'ਚ ਬਿਠਾ ਦਿੱਤਾ, ਜਿੱਥੇ ਨਾ ਤਾਂ ਕੋਈ ਬੈੱਡ ਅਤੇ ਨਾ ਹੀ ਸਫਾਈ ਦਾ ਪ੍ਰਬੰਧ ਸੀ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਪਹਿਲੀ ਰਾਤ ਬੈਠ ਕੇ ਹੀ ਕੱਟਣੀ ਪਈ।

ਇਹ ਵੀ ਪੜ੍ਹੋ : PGI ਦੇ ਡਾਕਟਰ ਹਫਤੇ ''ਚ ਸੌਂਪਣਗੇ ਰਿਪੋਰਟ, ਦੱਸਣਗੇ ਚੰਡੀਗੜ੍ਹ ਨੂੰ ਕਿਵੇਂ ਕਰਨਾ ਹੈ ''ਕੋਰੋਨਾ'' ਮੁਕਤ    

ਜਸ਼ਨਵੀਰ ਸਿੰਘ ਦਾ ਕਹਿਣਾ ਹੈ ਕਿ ਦੂਜੇ ਦਿਨ ਉਨ੍ਹਾਂ ਵਲੋਂ ਸਥਾਨਕ ਅਧਿਕਾਰੀਆਂ ਨੂੰ ਮਾੜੇ ਪ੍ਰਬੰਧਾਂ ਬਾਰੇ ਜਾਣੂੰ ਕਰਵਾਇਆ ਗਿਆ ਪਰ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ। ਜਿਸ 'ਤੇ ਉਨ੍ਹਾਂ ਡਿਪਟੀ ਕਮਿਸ਼ਨਰ ਰੂਪਨਗਰ ਮੈਡਮ ਸੋਨਾਲੀ ਗਿਰੀ ਨੂੰ ਟੈਲੀਫੋਨ 'ਤੇ ਇਕਾਂਤਵਾਸ ਕੇਂਦਰ ਵਿਚ ਰਹਿਣ-ਸਹਿਣ ਦੇ ਮਾੜੇ ਪ੍ਰਬੰਧਾਂ ਬਾਰੇ ਜਾਣੂੰ ਕਰਵਾਇਆ ਤਾਂ ਪ੍ਰਸ਼ਾਸਨ ਵਲੋਂ ਉਨ੍ਹਾਂ ਲਈ ਬੈੱਡ ਆਦਿ ਦਾ ਪ੍ਰਬੰਧ ਕੀਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਉਕਤ ਇਕਾਂਤਵਾਸ ਕੇਂਦਰ ਵਿਚ ਪਹਿਲਾਂ ਦਰਜਨਾਂ ਲੋਕਾਂ ਨੂੰ ਇਕਾਂਤਵਾਸ ਕੀਤਾ ਹੋਇਆ ਸੀ ਪਰ ਨਾ ਤਾਂ ਉਕਤ ਕੇਂਦਰ ਵਿਚ ਕੋਈ ਸਫਾਈ ਕੀਤੀ ਹੋਈ ਸੀ ਅਤੇ ਨਾ ਹੀ ਸੈਨੇਟਾਈਜ ਕੀਤਾ ਗਿਆ ਸੀ। ਜਦਕਿ ਡੀ. ਸੀ. ਦੇ ਹੁਕਮਾਂ ਤੋਂ ਬਾਅਦ ਹੀ ਉਨ੍ਹਾਂ ਦਾ ਕਮਰਾ ਸੈਨੇਟਾਈਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦਿੱਤਾ ਜਾਣ ਵਾਲਾ ਖਾਣਾ ਵੀ ਮਾੜਾ ਮਿਲ ਰਿਹਾ ਹੈ। ਇਸ ਸਬੰਧ ਵਿਚ ਜਦੋਂ ਐੱਸ. ਐੱਮ. ਓ. ਮੋਰਿੰਡਾ ਰੇਨੂੰ ਭਾਟੀਆ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ : ਜਲੰਧਰ ’ਚ ‘ਕੋਰੋਨਾ’ ਦਾ ਕਹਿਰ ਜਾਰੀ, ਕੁੱਲ ਅੰਕੜਾ 214 ਤੱਕ ਪੁੱਜਾ 


Anuradha

Content Editor

Related News