ਨਰਵੀਰ ਸਿੰਘ ਨੇ ਕੁੱਟਮਾਰ ਦੀ ਵੀਡੀਓ ਕੀਤੀ ਨਸ਼ਰ, ਸੁਖਜਿੰਦਰ ਰੰਧਾਵਾ ਦੇ ਪੁੱਤ 'ਤੇ ਲਾਏ ਗੰਭੀਰ ਇਲਜ਼ਾਮ

Thursday, Aug 31, 2023 - 03:08 PM (IST)

ਚੰਡੀਗੜ੍ਹ (ਸੰਦੀਪ) : ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਨਰਵੀਰ ਸਿੰਘ ਨੇ ਇਕ ਵਾਇਰਲ ਵੀਡੀਓ ਦਿਖਾ ਕੇ ਪੁਲਸ ਤੋਂ ਮੰਗ ਕੀਤੀ ਹੈ ਕਿ ਉਸ ਨਾਲ ਕੁੱਟਮਾਰ ਮਾਮਲੇ ਵਿਚ ਅਗਵਾ ਦੀ ਧਾਰਾ ਵੀ ਜੋੜੀ ਜਾਵੇ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਸੈਕਟਰ-17 ਸਥਿਤ ਇਕ ਹੋਟਲ ਵਿਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਉਦੇਵੀਰ ਅਤੇ ਨਰਵੀਰ ਵਿਚਕਾਰ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ। ਹਾਲਾਂਕਿ ਮਾਮਲੇ ਵਿਚ ਪੁਲਸ ਕਰਾਸ ਐੱਫ. ਆਈ. ਆਰ. ਦਰਜ ਕਰ ਚੁੱਕੀ ਹੈ ਪਰ ਵਿਦਿਆਰਥੀ ਨਰਵੀਰ ਨੇ ਇਕ ਵੀਡੀਓ ਦਿਖਾ ਕੇ ਅਗਵਾ ਅਤੇ ਬੇਰਹਿਮੀ ਨਾਲ ਕੁੱਟਮਾਰ ਕਰਨ ਦੀਆਂ ਧਾਰਾਵਾਂ ਤਹਿਤ ਵੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਜਲੰਧਰ ਦੇ ਇਸ ਮਸ਼ਹੂਰ ਸ਼ਾਪਿੰਗ ਮਾਲ 'ਚ ਚੱਲ ਰਿਹੈ 'ਗੰਦਾ ਧੰਦਾ', ਅੰਦਰ ਦੀ ਵੀਡੀਓ ਵਾਇਰਲ

ਪ੍ਰੈੱਸ ਕਲੱਬ ਵਿਚ ਗੱਲਬਾਤ ਦੌਰਾਨ ਨਰਵੀਰ ਨੇ ਵਾਇਰਲ ਵੀਡੀਓ ਦਿਖਾਉਂਦਿਆਂ ਇਲਜ਼ਾਮ ਲਾਇਆ ਕਿ ਵੀਡੀਓ ਵਿਚ ਇਕ ਪੁਲਸ ਕਰਮਚਾਰੀ ਉਸਨੂੰ ਫੜ੍ਹ ਰਿਹਾ ਹੈ, ਉਥੇ ਹੀ ਇਕ ਵਿਅਕਤੀ ਸਿਰ ਵਿਚ ਲੱਤਾਂ ਮਾਰਦੇ ਹੋਏ ਭੱਦੀ ਭਾਸ਼ਾ ਦੀ ਵਰਤੋਂ ਕਰ ਰਿਹਾ ਹੈ। ਉਸ ਅਨੁਸਾਰ ਵੀਡੀਓ ਵਿਚ ਕੁੱਟਮਾਰ ਕਰਨ ਵਾਲਾ ਵਿਅਕਤੀ ਉਦੇਵੀਰ ਹੈ। ਹਾਲਾਂਕਿ ਵਿਖਾਈ ਗਈ ਵੀਡੀਓ ਵਿਚ ਉਦੇਵੀਰ ਨਜ਼ਰ ਨਹੀਂ ਆ ਰਿਹਾ ਹੈ। ਉਸਨੇ ਕੁੱਟਮਾਰ ਦੀ ਵੀਡੀਓ ਬਣਾ ਕੇ ਉਦੇਵੀਰ ’ਤੇ ਉਸਦਾ ਅਕਸ ਖ਼ਰਾਬ ਕਰਨ ਦੇ ਦੋਸ਼ ਵੀ ਲਾਏ।

ਇਹ ਵੀ ਪੜ੍ਹੋ : ਵਿਦੇਸ਼ ਬੈਠੀ ਭੈਣ ਨੂੰ ਭਰਾ ਦੇ ਵਿਆਹ ਦਾ ਸੀ ਗੋਡੇ-ਗੋਡੇ ਚਾਅ, ਸ਼ਗਨ ਤੋਂ ਪਹਿਲਾਂ ਨੌਜਵਾਨ ਨਾਲ ਵਾਪਰੀ ਅਣਹੋਣੀ

ਉੱਥੇ ਹੀ ਵਿਦਿਆਰਥੀ ਨਰਵੀਰ ਨੇ ਕਿਹਾ ਕਿ ਵਾਰਦਾਤ ਤੋਂ ਬਾਅਦ ਉਸਦੀ ਮਾਂ ਦੋ ਦਿਨ ਸੌਂ ਨਹੀਂ ਸਕੀ । ਉਸਨੇ ਜਾਨ ਨੂੰ ਖ਼ਤਰਾ ਦੱਸਦੇ ਹੋਏ ਪੁਲਸ ਸੁਰੱਖਿਆ ਦੀ ਮੰਗ ਕੀਤੀ ਹੈ। ਇਸ ਮਾਮਲੇ ਵਿਚ ਚੰਡੀਗੜ੍ਹ ਪੁਲਸ ਨੂੰ ਇਕ ਪੱਤਰ ਵੀ ਲਿਖਿਆ ਹੈ।

ਇਹ ਵੀ ਪੜ੍ਹੋ : ਚੰਨੀ ਸਰਕਾਰ ਵੇਲੇ ਵੰਡੀਆਂ ਗ੍ਰਾਂਟਾਂ ਦੀ ਹੋਵੇਗੀ ਜਾਂਚ, ਵਿਜੀਲੈਂਸ ਨੇ ਇਸ ਸਾਬਕਾ ਵਿਧਾਇਕ ਨੂੰ ਕੀਤਾ ਤਲਬ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harnek Seechewal

Content Editor

Related News