ਕੁਲ ਹਿੰਦ ਕਿਸਾਨ ਸਭਾ ਵੱਲੋਂ ਡੀ. ਸੀ. ਦਫ਼ਤਰ ਅੱਗੇ ਰੋਸ ਪ੍ਰਦਰਸ਼ਨ
Thursday, Oct 05, 2017 - 02:36 AM (IST)
ਸ੍ਰੀ ਮੁਕਤਸਰ ਸਾਹਿਬ, (ਪਵਨ, ਦਰਦੀ)- ਕਿਸਾਨੀ ਮੰਗਾਂ ਨੂੰ ਲੈ ਕੇ ਅੱਜ ਡੀ. ਸੀ. ਦਫ਼ਤਰ ਅੱਗੇ ਕੁਲ ਹਿੰਦ ਕਿਸਾਨ ਸਭਾ ਦੇ ਜ਼ਿਲਾ ਪ੍ਰਧਾਨ ਧਰਮਪਾਲ ਝਬੇਲਵਾਲੀ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਝਬੇਲਵਾਲੀ, ਸਰਾਏਨਾਗਾ, ਬਾਜਾ ਮਰਾੜ, ਸੰਗਰਾਣਾ, ਸ਼ੱਕਾਂਵਾਲੀ, ਉਦੇਕਰਨ, ਚੜੇਵਾਨ, ਕੋਟਲੀ ਸੰਘਰ, ਡੋਡਾਂਵਾਲੀ, ਤੱਖਤ ਮਲਾਣਾ ਆਦਿ ਪਿੰਡਾਂ ਦੇ ਕਿਸਾਨਾਂ ਨੇ ਰੋਸ ਮੁਜ਼ਾਹਰਾ ਕਰ ਕੇ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨੀ ਕਰਜ਼ੇ ਮੁਆਫ਼ ਕੀਤੇ ਜਾਣ, ਝੋਨੇ ਦੇ ਸੀਜ਼ਨ ਦੌਰਾਨ ਖੇਤਾਂ 'ਚ ਪੈਦਾ ਹੋਣ ਵਾਲੀ ਪਰਾਲੀ ਦੇ ਹੱਲ ਲਈ ਪੁਖਤਾ ਪ੍ਰਬੰਧ ਕੀਤੇ ਜਾਣ, ਮੰਡੀਆਂ 'ਚ ਕਿਸਾਨਾਂ ਨੂੰ ਖਰੀਦ ਸਬੰਧੀ ਆਉਣ ਵਾਲੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇ, ਮੰਡੀਆਂ ਤੇ ਖੇਤਾਂ 'ਚ ਫਸਲ ਨੂੰ ਆਵਾਰਾ ਪਸ਼ੂਆਂ ਤੋਂ ਬਚਾਇਆ ਜਾਵੇ, ਡਾ. ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕੀਤਾ ਜਾਵੇ, ਖੇਤੀਬਾੜੀ ਸੰਦਾਂ ਅਤੇ ਕੀੜੇਮਾਰ ਦਵਾਈਆਂ 'ਤੇ ਜੀ. ਐੱਸ. ਟੀ. ਬੰਦ ਕੀਤਾ ਜਾਵੇ। ਇਸ ਉਪਰੰਤ ਸਭਾ ਵੱਲੋਂ ਏ. ਡੀ. ਸੀ. ਰਾਜਪਾਲ ਸਿੰਘ ਨੂੰ ਮੰਗਾਂ ਸਬੰਧੀ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ।
ਇਸ ਸਮੇਂ ਕਿਸਾਨ ਆਗੂ ਅਪਾਰ ਸੰਧੂ, ਲਛਮਣ ਸਿੰਘ ਰੋਡੇ, ਹਰੀ ਰਾਮ ਸ਼ੇਰੇਵਾਲਾ, ਸੁਖਦੇਵ ਸਿੰਘ ਰੋਡੇ, ਇੰਦਰਜੀਤ ਸਿੰਘ, ਇਕਬਾਲ ਸਿੰਘ ਸੰਗਰਣਾ, ਅਮਰੀਕ ਸਿੰਘ ਬਾਜਾ ਮਰਾੜ, ਡਾ. ਤਰਸੇਮ ਸਿੰਘ, ਵੀਰਪਾਲ ਸਿੰਘ, ਨਛੱਤਰ ਸਿੰਘ, ਚਰਨਜੀਤ ਜੋਸ਼ੀ, ਅੰਗਰੇਜ ਸਿੰਘ, ਸੁਰਜੀਤ ਸਿੰਘ, ਪੰਮਾ ਸਿੰਘ ਸ਼ੀਸ਼ ਵਾਲੀਆ, ਰਾਮ ਚੰਦ, ਸੱਜੂ ਰਾਮ ਆਦਿ ਹਾਜ਼ਰ ਸਨ।
