ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੀਆਂ ਸਾਰੀਆਂ ਉਡਾਣਾਂ Full, ਏਅਰਲਾਈਨਜ਼ ਨੇ ਬੰਦ ਕੀਤੀ ਬੁਕਿੰਗ

Saturday, Feb 17, 2024 - 04:15 PM (IST)

ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੀਆਂ ਸਾਰੀਆਂ ਉਡਾਣਾਂ Full, ਏਅਰਲਾਈਨਜ਼ ਨੇ ਬੰਦ ਕੀਤੀ ਬੁਕਿੰਗ

ਚੰਡੀਗੜ੍ਹ (ਲਲਨ) : ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੀਆਂ ਇੰਡੀਗੋ ਅਤੇ ਵਿਸਤਾਰਾ ਏਅਰਲਾਈਨਜ਼ ਦੀਆਂ ਸ਼ਨੀਵਾਰ ਨੂੰ ਜਾਣ ਵਾਲੀਆਂ ਸਾਰੀਆਂ ਹਵਾਈ ਉਡਾਣਾਂ ਫੁਲ ਹਨ। ਇਸ ਦੇ ਕਾਰਨ ਇਨ੍ਹਾਂ ਦੋਹਾਂ ਏਅਰਲਾਈਨਜ਼ ਦੀਆਂ ਹਵਾਈ ਉਡਾਣਾਂ ਦੀ ਬੁਕਿੰਗ ਬੰਦ ਕਰ ਦਿੱਤੀ ਗਈ ਹੈ। ਉੱਥੇ ਹੀ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਦਿੱਲੀ ਜਾਣ ਵਾਲੀ ਐਕਸਪ੍ਰੈਸ ਅਤੇ ਸੁਪਰਫਾਸਟ ਰੇਲਾਂ ਦੇ ਏ. ਸੀ. ਫਸਟ ਕਲਾਸ ਦੀ ਤਤਕਾਲ ਵੇਟਿੰਗ ਵੀ ਸ਼ਨੀਵਾਰ ਦੀ ਨਹੀਂ ਹੈ। ਕਿਸਾਨਾਂ ਦੇ ਦਿੱਲੀ ਕੂਚ ਅੰਦੋਲਨ ਦੇ ਕਾਰਨ ਸੜਕ ਆਵਾਜਾਈ ਕਾਫੀ ਪ੍ਰਭਾਵਿਤ ਹੋ ਰਹੀ ਹੈ। ਇਸ ਕਾਰਨ ਲੋਕ ਰੇਲਾਂ ਅਤੇ ਹਵਾਈ ਉਡਾਣਾਂ ਵਿਚ ਸਫ਼ਰ ਕਰਨਾ ਬੇਹਤਰ ਸਮਝ ਰਹੇ ਹਨ।

ਇਹ ਵੀ ਪੜ੍ਹੋ : CBSE ਦੀਆਂ ਪ੍ਰੀਖਿਆਵਾਂ ਮੁਲਤਵੀ ਹੋਣ ਦਾ ਨੋਟਿਸ ਵਾਇਰਲ! ਖ਼ਬਰ 'ਚ ਜਾਣੋ ਕੀ ਹੈ ਪੂਰਾ ਸੱਚਾ
ਸੀਟਾਂ ਫੁਲ ਹੋਣ ਦੇ ਕਾਰਨ ਆਨਲਾਈਨ ਬੁਕਿੰਗ ਨਹੀਂ ਹੋ ਰਹੀ
ਇਸ ਸਬੰਧ ਵਿਚ ਗੱਲਬਾਤ ਕਰਦੇ ਹੋਏ ਇੰਟਰਨੈਸ਼ਨਲ ਏਅਰਪੋਰਟ ਦੇ ਸੀ. ਈ. ਓ. ਰਾਕੇਸ਼ ਆਰ. ਸਹਾਏ ਨੇ ਦੱਸਿਆ ਕਿ ਚੰਡੀਗੜ੍ਹ ਏਅਰਪੋਰਟ ਤੋਂ ਦਿੱਲੀ ਲਈ 8 ਹਵਾਈ ਉਡਾਣਾਂ ਦਾ ਸੰਚਾਲਨ ਰੋਜ਼ਾਨਾ ਕੀਤਾ ਜਾਂਦਾ ਹੈ। ਇਸ ਦੇ ਤਹਿਤ ਸਾਡੇ ਕੋਲ 1044 ਸੀਟਾਂ ਉਪਲੱਬਧ ਹਨ, ਜੋ ਪਹਿਲਾਂ ਹਵਾਈ ਉਡਾਣਾਂ ਦੀਆਂ 900 ਸੀਟਾਂ ਹਮੇਸ਼ਾ ਬੁੱਕ ਰਹਿੰਦੀਆਂ ਸੀ। ਹੁਣ 144 ਯਾਤਰੀਆਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਜਦੋਂਕਿ ਇਨ੍ਹਾਂ ਦਿਨਾਂ ਵਿਚ ਇੰਡੀਗੋ, ਵਿਸਤਾਰਾ ਅਤੇ ਏਅਰਲਾਈਨਜ਼ ਦੀ ਬੁਕਿੰਗ ਫੁਲ ਹੋਣ ਦੇ ਕਾਰਨ ਟਿਕਟ ਆਨਲਾਈਨ ਨਹੀਂ ਹੋ ਰਹੀ ਹੈ।

ਇਹ ਵੀ ਪੜ੍ਹੋ : PSPCL ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ, ਤਨਖ਼ਾਹਾਂ ਨੂੰ ਲੈ ਕੇ ਕੀਤਾ ਅਹਿਮ ਐਲਾਨ
ਉਨਚਾਹਰ ਅਤੇ ਗੋਆ ਸੰਪਰਕ ਕ੍ਰਾਂਤੀ ਵਿਚ ਤਤਕਾਲ ਵੇਟਿੰਗ ਵੀ ਨਹੀਂ
ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਦਿੱਲੀ ਜਾਣ ਵਾਲੀ ਐਕਸਪ੍ਰੈਸ ਅਤੇ ਸੁਪਰਫਾਸਟ ਰੇਲਾਂ ਦੇ ਏ.ਸੀ. ਫਸਟ ਕਲਾਸ ਕੋਚ 'ਚ ਤਤਕਾਲ ਟਿਕਟ ਵੀ ਉਪਲੱਬਧ ਨਹੀਂ ਹੈ। ਜਦੋਂਕਿ ਆਮ ਤੌਰ ’ਤੇ ਦੇਖਿਆ ਜਾਂਦਾ ਹੈ ਕਿ ਬੰਦੇ ਭਾਰਤ ਅਤੇ ਸ਼ਤਾਬਦੀ ਰੇਲਾਂ ਦੇ ਏ. ਸੀ. ਫਸਟ ਕਲਾਸ ਕੋਚ ਵਿਚ ਅਜਿਹੀ ਸਥਿਤੀ ਹੁੰਦੀ ਹੈ ਪਰ ਐਕਸਪ੍ਰੈਸ ਰੇਲਾਂ ਵਿਚ ਏ. ਸੀ. ਫਸਟ ਕਲਾਸ ਦੇ ਕੋਚ ਵਿਚ ਸੀਟ ਮਿਲ ਜਾਂਦੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News