ਪੰਜਾਬ 'ਚ ਕੋਰੋਨਾ ਦੇ ਨਵੇਂ ਵੇਰੀਐਂਟ ਨੂੰ ਲੈ ਕੇ Alert, ਡਾਕਟਰਾਂ ਨੇ ਦਿੱਤੀ ਖ਼ਾਸ ਸਲਾਹ

Tuesday, Dec 26, 2023 - 11:33 AM (IST)

ਪੰਜਾਬ 'ਚ ਕੋਰੋਨਾ ਦੇ ਨਵੇਂ ਵੇਰੀਐਂਟ ਨੂੰ ਲੈ ਕੇ Alert, ਡਾਕਟਰਾਂ ਨੇ ਦਿੱਤੀ ਖ਼ਾਸ ਸਲਾਹ

ਜਲੰਧਰ (ਇੰਟ.) : ਪੰਜਾਬ 'ਚ ਕੋਵਿਡ-19 ਦੇ ਨਵੇਂ ਵੇਰੀਐਂਟ ਦੀ ਦਸਤਕ ਦੇ ਨਾਲ ਹੀ ਡਾਕਟਰਾਂ ਨੇ ਸਾਵਧਾਨੀ ਰੱਖਣ ਦੀ ਸਲਾਹ ਦਿੱਤੀ ਹੈ। ਮਾਹਿਰਾਂ ਮੁਤਾਬਕ ਨਵਾਂ ਵੇਰੀਐਂਟ ਜੇ. ਐੱਨ. 1 ਪਹਿਲਾਂ ਵਾਲੇ ਵੇਰੀਐਂਟਸ ਦੇ ਮੁਕਾਬਲੇ ਤੇਜ਼ੀ ਨਾਲ ਫੈਲ ਸਕਦਾ ਹੈ ਪਰ ਇਸ ਤੋਂ ਘਬਰਾਉਣ ਦੀ ਲੋੜ ਨਹੀਂ। ਜੇ. ਐੱਨ. 1 ਵੇਰੀਐਂਟ ਓਮੀਕ੍ਰੋਨ ਦਾ ਹੀ ਰੂਪ ਹੈ ਅਤੇ ਇਸ ਦੇ ਲਈ ਕੋਵਿਡ-19 ਵਰਗੀਆਂ ਹੀ ਸਾਵਧਾਨੀਆਂ ਰੱਖਣ ਦੀ ਲੋੜ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡੀ ਵਾਰਦਾਤ, ਨੌਜਵਾਨ ਨੂੰ ਸ਼ਰੇਆਮ ਤੇਜ਼ਧਾਰ ਹਥਿਆਰ ਨਾਲ ਵੱਢਿਆ
ਬੀਮਾਰਾਂ ਨੂੰ ਰੱਖਣੀਆਂ ਪੈਣਗੀਆਂ ਇਹ ਸਾਵਧਾਨੀਆਂ
ਡਾਕਟਰਾਂ ਦਾ ਕਹਿਣਾ ਹੈ ਕਿ ਸਰਦੀਆਂ ’ਚ ਖਾਂਸੀ ਤੇ ਜ਼ੁਕਾਮ ਹੋਣ ’ਤੇ ਇਸ ਵੇਰੀਐਂਟ ਤੋਂ ਬਚਣ ਲਈ ਸਾਫ਼-ਸਫ਼ਾਈ ਬਣਾਈ ਰੱਖਣੀ ਜ਼ਰੂਰੀ ਹੈ। ਪਹਿਲਾਂ ਵਾਂਗ ਵਾਰ-ਵਾਰ ਹੱਥ ਧੋਣੇ ਅਤੇ ਸਕੂਲ ਜਾਂ ਕੰਮ ਤੋਂ ਛੁੱਟੀ ਲੈ ਕੇ ਇਸ ਨੂੰ ਰੋਕਣ ਦੇ ਕਾਰਗਰ ਉਪਾਅ ਜਾਰੀ ਰੱਖਣੇ ਚਾਹੀਦੇ ਹਨ। ਬੱਚਿਆਂ ਤੇ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੰਦਿਆਂ ਡਾਕਟਰਾਂ ਨੇ ਕਿਹਾ ਹੈ ਕਿ ਇਸ ਤੋਂ ਇਲਾਵਾ ਸ਼ੂਗਰ, ਬ੍ਰੋਂਕਾਇਟਿਸ ਜਾਂ ਦਮੇ, ਦਿਲ ਤੇ ਕੈਂਸਰ ਦੇ ਮਰੀਜ਼ਾਂ ਨੂੰ ਘਰੋਂ ਬਾਹਰ ਨਿਕਲਣ ਵੇਲੇ ਵਾਧੂ ਸਾਵਧਾਨੀ ਰੱਖਣੀ ਚਾਹੀਦੀ ਹੈ। ਜੇ ਇਸ ਵਰਗ ਦੇ ਕਮਜ਼ੋਰ ਸਮੂਹਾਂ ਵਿਚੋਂ ਕਿਸੇ ਨੂੰ ਫਲੂ ਵਰਗੇ ਲੱਛਣ ਮਹਿਸੂਸ ਹੁੰਦੇ ਹਨ ਤਾਂ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਡਾਕਟਰ ਕੋਲ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਧੁੰਦ ਕਾਰਨ ਫਿਰ ਹਾਦਸਾ, ਖੜ੍ਹੀਆਂ ਗੱਡੀਆਂ 'ਚ ਵੱਜਿਆ ਤੇਜ਼ ਰਫ਼ਤਾਰ ਟਰੱਕ (ਵੀਡੀਓ)
ਵੇਰੀਐਂਟ ਘੱਟ ਘਾਤਕ, ਵਧੀ ਹੋਈ ਇਨਫੈਕਸ਼ਨ ਚਿੰਤਾਜਨਕ
ਪਲਮੋਨੋਲਾਜੀ ਐਂਡ ਕ੍ਰਿਟੀਕਲ ਕੇਅਰ ਮੈਡੀਸਨ, ਸਾਕਰਾ ਵਰਲਡ ਹਾਸਪੀਟਲ ਬੈਂਗਲੁਰੂ ਦੇ ਸੀਨੀਅਰ ਸਲਾਹਕਾਰ ਡਾ. ਸਚਿਨ ਕੁਮਾਰ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ’ਚ ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਜੇ. ਐੱਨ. 1 ਵੇਰੀਐਂਟ ਦੀ ਗੰਭੀਰਤਾ ਹੋਰ ਓਮੀਕ੍ਰੋਨ ਵੇਰੀਐਂਟਸ ਦੇ ਮੁਕਾਬਲੇ ਜ਼ਿਆਦਾ ਹੈ। ਇਹ ਹਲਕਾ ਜਾਪਦਾ ਹੈ ਅਤੇ ਇਕੋ-ਇਕ ਚਿੰਤਾ ਇਸ ਦਾ ਵਧਿਆ ਹੋਇਆ ਇਨਫੈਕਸ਼ਨ ਹੈ।
ਸੰਤੁਲਿਤ ਭੋਜਨ ਅਤੇ ਰੋਜ਼ਾਨਾ ਕਸਰਤ ਕਰੋ
ਕੋਵਿਡ ਦੇ ਜੇ. ਐੱਨ. 1 ਵੇਰੀਐਂਟ ਤੋਂ ਬਚਣ ਲਈ ਉਨ੍ਹਾਂ ਸੰਤੁਲਿਤ ਭੋਜਨ, ਰੋਜ਼ਾਨਾ ਕਸਰਤ ਕਰਨ ਅਤੇ ਲੋੜੀਂਦੀ ਨੀਂਦ ਲੈਣ ਦੀ ਸਲਾਹ ਦਿੱਤੀ ਹੈ। ਇਕ ਮਜ਼ਬੂਤ ਰੋਗ-ਰੋਕੂ ਪ੍ਰਣਾਲੀ ਪ੍ਰਤੀ ਉਤਸ਼ਾਹਿਤ ਕਰਨ ਲਈ ਡਾ. ਸਚਿਨ ਨੇ ਲੋਕਾਂ ਨੂੰ ਸਿਹਤ ਮਾਹਿਰਾਂ ਦੀ ਸਲਾਹ ਲੈਣ ਦੀ ਵੀ ਅਪੀਲ ਕੀਤੀ। ਉਹ ਕਹਿੰਦੇ ਹਨ ਕਿ ਜੇ ਤੁਹਾਨੂੰ ਸ਼ੂਗਰ ਹੈ ਤਾਂ ਸਿਹਤ ਮਾਹਿਰਾਂ ਨਾਲ ਲਗਾਤਾਰ ਸੰਪਰਕ ਬਣਾ ਕੇ ਬਲੱਡ ਸਟਾਰਚ ਦਾ ਲੈਵਲ ਬਣਾਈ ਰੱਖੋ। ਸੰਪੂਰਨ ਸ਼ੂਗਰ ਪ੍ਰਬੰਧਨ ਲਈ ਸੰਤੁਲਿਤ ਭੋਜਨ ਅਪਣਾਓ ਅਤੇ ਰੈਗੂਲਰ ਤੌਰ ’ਤੇ ਸਰੀਰਕ ਸਰਗਰਮੀਆਂ ਵਿਚ ਹਿੱਸਾ ਲਵੋ। ਡਾ. ਸਚਿਨ ਨੇ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਜ਼ਰੂਰੀ ਦੂਰੀ ਬਣਾਈ ਰੱਖਣ, ਬੀਮਾਰ ਲੋਕਾਂ ਨਾਲ ਨਜ਼ਦੀਕੀ ਸੰਪਰਕ ਤੋਂ ਦੂਰ ਰਹਿਣ ਅਤੇ ਜਨਤਕ ਥਾਵਾਂ ’ਤੇ ਮਾਸਕ ਪਹਿਨਣ ਦੀ ਵੀ ਸਲਾਹ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਸੰਘਣੀ ਧੁੰਦ ਦਾ ਕਹਿਰ, ਮੌਸਮ ਵਿਭਾਗ ਵੱਲੋਂ ਕਈ ਜ਼ਿਲ੍ਹਿਆਂ 'ਚ Orange ਅਲਰਟ ਜਾਰੀ

ਡਾ. ਸਚਿਨ ਕੁਮਾਰ ਦੱਸਦੇ ਹਨ ਕਿ ਵੇਰੀਐਂਟ ਦੇ ਵਧੇ ਹੋਏ ਇਨਫੈਕਸ਼ਨ ਨੂੰ ਆਮ ਵਿਕਾਸ ਪ੍ਰਕਿਰਿਆ ਵਜੋਂ ਵੇਖਿਆ ਜਾਂਦਾ ਹੈ। ਇਹ ਆਸਾਨੀ ਨਾਲ ਫੈਲਦਾ ਹੈ ਪਰ ਘੱਟ ਗੰਭੀਰ ਬੀਮਾਰੀ ਦਾ ਕਾਰਨ ਬਣਦਾ ਹੈ। ਉਹ ਕਹਿੰਦੇ ਹਨ ਕਿ ਜੇ. ਐੱਨ. 1 ਵੇਰੀਐਂਟ ਦੇ ਵਿਕਾਸ ਦੇ ਨਾਲ ਸਮੁੱਚੀ ਮੌਤ ਦਰ ਘੱਟ ਵੇਖੀ ਜਾ ਰਹੀ ਹੈ, ਜੋ ਇਕ ਅਜਿਹੇ ਰੁਝਾਨ ਵੱਲ ਇਸ਼ਾਰਾ ਕਰਦਾ ਹੈ ਕਿ ਇਹ ਜ਼ਿਆਦਾ ਲੋਕਾਂ ਨੂੰ ਪ੍ਰਭਾਵਿਤ ਕਰ ਕੇ ਆਪਣੀ ਹੋਂਦ ਯਕੀਨੀ ਬਣਾਉਣ ਤੋਂ ਬਾਅਦ ਸਮੇਂ ਦੇ ਨਾਲ ਘੱਟ ਘਾਤਕ ਹੁੰਦਾ ਜਾਂਦਾ ਹੈ। ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਮੌਜੂਦਾ ਸਥਿਤੀ ਗੰਭੀਰ ਨਤੀਜਿਆਂ ਦਾ ਸੰਕੇਤ ਨਹੀਂ ਦਿੰਦੀ ਪਰ ਉੱਚ ਜੋਖਮ ਵਾਲੇ ਸਮੂਹਾਂ ਦੇ ਵਿਅਕਤੀਆਂ ਨੂੰ ਚੌਕਸ ਰਹਿਣਾ ਚਾਹੀਦਾ ਹੈ ਅਤੇ ਜ਼ਰੂਰੀ ਸਾਵਧਾਨੀ ਰੱਖਣੀ ਚਾਹੀਦੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News