ਪੰਜਾਬ 'ਚ ਮੁੜ 'ਕੋਰੋਨਾ' ਦੀ ਵਾਪਸੀ, ਮਾਸਕ ਪਾਉਣਾ ਲਾਜ਼ਮੀ, ਪੂਰੇ ਸੂਬੇ 'ਚ ਜਾਰੀ ਕੀਤਾ ਗਿਆ Alert (ਵੀਡੀਓ)

Saturday, Dec 23, 2023 - 10:01 AM (IST)

ਪੰਜਾਬ 'ਚ ਮੁੜ 'ਕੋਰੋਨਾ' ਦੀ ਵਾਪਸੀ, ਮਾਸਕ ਪਾਉਣਾ ਲਾਜ਼ਮੀ, ਪੂਰੇ ਸੂਬੇ 'ਚ ਜਾਰੀ ਕੀਤਾ ਗਿਆ Alert (ਵੀਡੀਓ)

ਲੁਧਿਆਣਾ (ਸਹਿਗਲ) : ਸੂਬੇ 'ਚ ਇਕ ਵਾਰ ਫਿਰ ਕੋਰੋਨਾ ਦੇ ਨਵੇਂ ਵੇਰੀਐਂਟ ਜੇ. ਐੱਨ.-1 ਦੇ ਮਾਮਲੇ ਸਾਹਮਣੇ ਆਉਣ ‘ਤੇ ਸਿਹਤ ਵਿਭਾਗ ਨੇ ਅਲਰਟ ਜਾਰੀ ਕਰਦੇ ਹੋਏ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਸੂਬੇ ਦੀ ਸਿਹਤ ਪਰਿਵਾਰ ਭਲਾਈ ਵਿਭਾਗ ਦੀ ਨਿਰਦੇਸ਼ਕ ਡਾ. ਆਦਰਸ਼ਪਾਲ ਕੌਰ ਨੇ ਸਾਰੇ ਸਿਵਲ ਸਰਜਨਾਂ ਨੂੰ ਪੱਤਰ ਲਿਖ ਕੇ ਜਾਗਰੂਕ ਕਰਨ ਲਈ ਉਨ੍ਹਾਂ ਨੂੰ ਕੋਵਿਡ ਐਪ੍ਰੋਪ੍ਰੀਏਟ ਬਿਹੇਵੀਅਰ ਦਾ ਸਖ਼ਤੀ ਨਾਲ ਪਾਲਣ ਕਰਨ ਲਈ ਕਿਹਾ ਹੈ। ਸੂਬੇ ਦੇ ਨੋਡਲ ਅਫਸਰ ਡਾ. ਰਾਜੇਸ਼ ਭਾਸਕਰ ਨੇ ਦੱਸਿਆ ਕਿ ਪੰਜਾਬ 'ਚ ਹੁਣ ਤੱਕ ਜੇ. ਐੱਨ-1 ਵੇਰੀਐਂਟ ਦੇ 4 ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ ਇਕ ਮਰੀਜ਼ ਠੀਕ ਹੋ ਚੁੱਕਾ ਹੈ, ਜਦੋਂ ਕਿ ਤਿੰਨ ਹੋਮ ਆਈਸੋਲੇਸ਼ਨ 'ਚ ਰੱਖੇ ਗਏ ਹਨ। ਇਨ੍ਹਾਂ 'ਚ ਇਕ-ਇਕ ਮਰੀਜ਼ ਜਲੰਧਰ, ਨਵਾਂਸ਼ਹਿਰ ਅਤੇ ਕਪੂਰਥਲਾ ਦਾ ਰਹਿਣ ਵਾਲਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ’ਚ ਅੱਜ ਹੋਣਗੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਮਾਗਮ

ਤਿੰਨੋਂ ਮਰੀਜ਼ਾਂ 'ਚ ਕਪੂਰਥਲਾ ਦੇ ਰਹਿਣ ਵਾਲੇ ਮਰੀਜ਼ ਨੂੰ ਡੇਂਗੂ ਬੁਖ਼ਾਰ ਸੀ। ਉਹ ਇਲਾਜ ਦੇ ਲਈ ਹਸਪਤਾਲ ਗਿਆ, ਜਿੱਥੇ ਸਾਵਧਾਨੀ ਵਜੋਂ ਉਸ ਦੀ ਡੇਂਗੂ ਬੁਖ਼ਾਰ ਦੀ ਜਾਂਚ ਤੋਂ ਇਲਾਵਾ ਕੋਰੋਨਾ ਦਾ ਟੈਸਟ ਕਰਨ ’ਤੇ ਪਾਜ਼ੇਟਿਵ ਆ ਗਿਆ। ਇਸੇ ਤਰ੍ਹਾਂ ਨਵਾਂਸ਼ਹਿਰ ਦਾ ਰਹਿਣ ਵਾਲਾ ਮਰੀਜ਼ ਮਿਰਗੀ ਦਾ ਇਲਾਜ ਕਰਵਾਉਣ ਹਸਪਤਾਲ ਪੁੱਜਾ ਤਾਂ ਕੋਰੋਨਾ ਦੀ ਜਾਂਚ 'ਚ ਉਸ ਦਾ ਟੈਸਟ ਵੀ ਪਾਜ਼ੇਟਿਵ ਆ ਗਿਆ, ਜਦੋਂਕਿ ਜਲੰਧਰ ਦੇ ਰਹਿਣ ਵਾਲੇ ਮਰੀਜ਼ 'ਚ ਵਾਇਰਲ ਅਤੇ ਕੋਰੋਨਾ ਦੇ ਲੱਛਣਾਂ ਦੀ ਮਰੀਜ਼ ਨੇ ਆਪਣੇ ਪੱਧਰ ’ਤੇ ਜਾਂਚ ਕਰਵਾਈ ਤਾਂ ਉਹ ਕੋਰੋਨਾ ਪਾਜ਼ੇਟਿਵ ਆਇਆ। ਉਨ੍ਹਾਂ ਨੇ ਕਿਹਾ ਕਿ ਤਿੰਨੋਂ ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ, ਜਾਣੋ ਕਦੋਂ ਖੁੱਲ੍ਹਣਗੇ
ਕੋਰੋਨਾ ਤੋਂ ਬਚਾਅ ਲਈ ਕੀ ਕਰੀਏ
ਡਾ. ਰਾਜੇਸ਼ ਭਾਸਕਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਦੇ ਮੁਤਾਬਕ ਭੀੜ ਵਾਲੀ ਜਗ੍ਹਾ ’ਤੇ ਮਾਸਕ ਪਹਿਨ ਕੇ ਜਾਣਾ ਚਾਹੀਦਾ ਹੈ। ਡਾਕਟਰ, ਪੈਰਾਮੈਡੀਕਲ ਅਤੇ ਹੋਰ ਹੈਲਥ ਕੇਅਰ ਵਰਕਰਾਂ ਨੂੰ ਮਾਸਕ ਪਹਿਨ ਕੇ ਮਰੀਜ਼ ਦਾ ਇਲਾਜ ਕਰਨਾ ਚਾਹੀਦਾ ਹੈ ਅਤੇ ਕੋਵਿਡ ਤੋਂ ਬਚਾਅ ਸਬੰਧੀ ਨਿਯਮਾਂ ਦਾ ਪਾਲਣ ਕਰਨਾ ਉਨ੍ਹਾਂ ਦੇ ਲਈ ਜ਼ਰੂਰੀ ਹੋਵੇਗਾ।
ਖੰਘਦੇ ਅਤੇ ਛਿੱਕਦੇ ਸਮੇਂ ਰੁਮਾਲ ਜਾਂ ਟਿਸ਼ੂ ਪੇਪਰ ਦੀ ਵਰਤੋਂ ਕਰੋ।
ਟਿਸ਼ੂ ਪੇਪਰ ਨੂੰ ਵਰਤਣ ਤੋਂ ਬਾਅਦ ਬੰਦ ਡਸਟਬਿਨ ਵਿੱਚ ਸੁੱਟੋ।
ਹੱਥਾਂ ਨੂੰ ਵਾਰ-ਵਾਰ ਸਾਬਣ, ਪਾਣੀ ਜਾਂ ਅਲਕੋਹਲ ਬੇਸਡ ਸੈਨਿਟਾਈਜ਼ਰ ਨਾਲ ਸਾਫ਼ ਕਰੋ।

ਇਹ ਵੀ ਪੜ੍ਹੋ : ਅੱਜ ਪੰਜਾਬ ਯੂਨੀਵਰਸਿਟੀ ਆਉਣਗੇ ਉਪ ਰਾਸ਼ਟਰਪਤੀ ਧਨਖੜ, ਬਦਲਿਆ ਗਿਆ ਰੂਟ ਮੈਪ
ਜੇਕਰ ਕਿਸ ਨੂੰ ਵਾਇਰਲ ਜਾਂ ਸਾਹ ਲੈਣ 'ਚ ਮੁਸ਼ਕਲ ਆ ਰਹੀ ਹੈ ਤਾਂ ਉਹ ਲੋਕਾਂ ਨੂੰ ਮਿਲਣਾ-ਜੁਲਣਾ ਬੰਦ ਕਰਕੇ ਖ਼ੁਦ ਨੂੰ ਆਈਸੋਲੇਟ ਕਰ ਲਵੇ।
ਬੁਖ਼ਾਰ, ਖਾਂਸੀ, ਸਾਹ ਲੈਣ 'ਚ ਮੁਸ਼ਕਲ ਆਵੇ ਤਾਂ ਡਾਕਟਰ ਨਾਲ ਸੰਪਰਕ ਕਰਨ।
ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਸਹਿਤ ਸਬੰਧੀ ਸਮੱਸਿਆਵਾਂ ਹਨ, ਉਨ੍ਹਾਂ ਨੂੰ ਭੀੜ ਵਾਲੀਆਂ ਥਾਵਾਂ ’ਤੇ ਨਹੀਂ ਜਾਣਾ ਚਾਹੀਦਾ ਅਤੇ ਅਜਿਹੀ ਜਗ੍ਹਾ ’ਤੇ ਨਹੀਂ ਬੈਠਣਾ ਚਾਹੀਦਾ, ਜਿੱਥੇ ਵੈਂਟੀਲੇਸ਼ਨ ਨਾ ਹੋਵੇ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ।
ਕੀ ਨਾ ਕਰੀਏ 
ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਨਾ ਛੂਹੋ।
ਜਨਤਕ ਥਾਵਾਂ ‘ਤੇ ਨਾ ਥੁੱਕੋ।
ਬੁਖ਼ਾਰ ਜਾਂ ਕੋਵਿਡ ਦੇ ਲੱਛਣ ਸਾਹਮਣੇ ਆਉਣ ‘ਤੇ ਆਪਣਾ ਇਲਾਜ ਖ਼ੁਦ ਨਾ ਕਰੋ।

PunjabKesari

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News