ਪੁਲਸ ਨੂੰ ਚਕਮਾ ਦੇ ਕੇ ਭੱਜੇ 2 ਸ਼ਰਾਬ ਸਮੱਗਲਰ ਗ੍ਰਿਫਤਾਰ

07/16/2018 6:53:09 AM

ਜਲੰਧਰ, (ਵਰੁਣ)- ਆਬਾਦਪੁਰ ’ਚ ਕੁਝ ਦਿਨ ਪਹਿਲਾਂ ਹੋਈ ਰੇਡ ’ਚ ਪੁਲਸ ਨੂੰ ਚਕਮਾ ਦੇ ਕੇ ਭੱਜੇ 2 ਸ਼ਰਾਬ ਸਮੱਗਲਰਾਂ ਨੂੰ ਥਾਣਾ ਨੰ. 6 ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਰੇਡ ਦੌਰਾਨ ਅੱਧਾ ਦਰਜਨ ਦੇ ਕਰੀਬ ਸ਼ਰਾਬ ਵੇਚਣ ਵਾਲੇ ਨੌਜਵਾਨ ਫੜੇ ਗਏ ਸਨ, ਜਿਨ੍ਹਾਂ ਕੋਲੋਂ 109 ਬੋਤਲਾਂ ਸ਼ਰਾਬ ਦੀਅਾਂ ਮਿਲੀਅਾਂ ਸਨ।
ਥਾਣਾ ਨੰ. 6 ਦੇ ਮੁਖੀ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਮੁਲਜ਼ਮਾਂ ਦੀ  ਪਛਾਣ ਰੋਹਿਤ ਗਿੱਲ ਪੁੱਤਰ ਵਿਜੇ ਗਿੱਲ ਤੇ ਸਰਬਜੀਤ ਉਰਫ ਟਿੰਕੂ ਬਾਬਾ ਪੁੱਤਰ ਅਸ਼ੋਕ ਕੁਮਾਰ ਵਾਸੀ ਆਬਾਦਪੁਰਾ  ਵਜੋਂ ਹੋਈ ਹੈ। ਦੋਸ਼ ਹੈ ਕਿ ਦੋਵੇਂ 11 ਜੁਲਾਈ ਨੂੰ ਆਬਾਦਪੁਰਾ ’ਚ  ਕੀਤੀ ਗਈ  ਰੇਡ ਦੌਰਾਨ ਭੱਜ ਗਏ ਸਨ ਪਰ ਉਨ੍ਹਾਂ ਦੇ ਟਿਕਾਣਿਅਾਂ ਤੋਂ 50 ਬੋਤਲਾਂ ਸ਼ਰਾਬ ਦੀਅਾਂ ਬਰਾਮਦ ਹੋਈਅਾਂ ਸਨ। ਐਤਵਾਰ ਨੂੰ ਏ. ਐੱਸ. ਆਈ. ਕਮਲਜੀਤ ਸਿੰਘ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਕੇ ਅਦਾਲਤ ’ਚ ਪੇਸ਼ ਕਰ ਕੇ ਜੇਲ ਭੇਜ ਦਿੱਤਾ ਹੈ।


Related News