ਚੰਡੀਗੜ੍ਹ ਦੀ ਸ਼ਰਾਬ ਨਾਲ ਸੁਖਬੀਰ ਗ੍ਰਿਫ਼ਤਾਰ, ਮਗਰੋਂ ਜ਼ਮਾਨਤ ’ਤੇ ਰਿਹਾਅ

Tuesday, Jul 06, 2021 - 11:21 AM (IST)

ਚੰਡੀਗੜ੍ਹ ਦੀ ਸ਼ਰਾਬ ਨਾਲ ਸੁਖਬੀਰ ਗ੍ਰਿਫ਼ਤਾਰ, ਮਗਰੋਂ ਜ਼ਮਾਨਤ ’ਤੇ ਰਿਹਾਅ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਕੁਲਦੀਪ ਰਿਣੀ) : ਥਾਣਾ ਸਿਟੀ ਪੁਲਸ ਨੇ ਆਬਕਾਰੀ ਐਕਟ ਤਹਿਤ ਸੁਖਬੀਰ ਉਰਫ ਬਾਦਲ ’ਤੇ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਸਿਟੀ ਪੁਲਸ ਨੂੰ ਮੁਖ਼ਬਰ ਨੇ ਇਤਲਾਹ ਦਿੱਤੀ ਸੀ ਕਿ ਤਿਲਕ ਨਗਰ ਸ੍ਰੀ ਮੁਕਤਸਰ ਸਾਹਿਬ ਦਾ ਵਸਨੀਕ ਸੁਖਬੀਰ ਉਰਫ ਬਾਦਲ ਪੁੱਤਰ ਵੀਰੂ ਰਾਮ ਚੰਡੀਗੜ੍ਹ ਦੀ ਸ਼ਰਾਬ ਲਿਆ ਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਵੇਚਣ ਦਾ ਧੰਦਾ ਕਰਦਾ ਹੈ। ਜੇਕਰ ਛਾਪਾ ਮਾਰਿਆ ਜਾਵੇ ਤਾਂ ਬਰਾਮਦਗੀ ਹੋ ਸਕਦੀ ਹੈ।

ਇਸ ਸੂਚਨਾ ’ਤੇ ਜਦੋਂ ਪੁਲਸ ਨੇ ਕਾਰਵਾਈ ਕਰਦਿਆਂ ਛਾਪਾ ਮਾਰਿਆ ਤਾਂ 24 ਬੋਤਲਾਂ ਚੰਡੀਗੜ੍ਹ ਦੀ ਸ਼ਰਾਬ ਸਮੇਤ ਸੁਖਬੀਰ ਉਰਫ ਬਾਦਲ ਪੁੱਤਰ ਵੀਰੂ ਰਾਮ ਨੂੰ ਕਾਬੂ ਕਰ ਲਿਆ। ਤਫਤੀਸ਼ੀ ਅਫ਼ਸਰ ਐੱਸ. ਆਈ. ਮਨਜਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਖ਼ਿਲਾਫ਼ ਥਾਣਾ ਸਿਟੀ ਵਿਖੇ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕਰਨ ਮਗਰੋਂ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ।


author

Gurminder Singh

Content Editor

Related News