ਸ਼ਰਾਬ ਦੇ ਭੁਲੇਖੇ ਪੀਤੀ ਜ਼ਹਿਰੀਲੀ ਚੀਜ਼, ਦੋ ਦੀ ਮੌਤ, ਤੀਜੇ ਦੀ ਹਾਲਤ ਗੰਭੀਰ

Tuesday, Feb 16, 2021 - 05:54 PM (IST)

ਸ਼ਰਾਬ ਦੇ ਭੁਲੇਖੇ ਪੀਤੀ ਜ਼ਹਿਰੀਲੀ ਚੀਜ਼, ਦੋ ਦੀ ਮੌਤ, ਤੀਜੇ ਦੀ ਹਾਲਤ ਗੰਭੀਰ

ਸੁਨਾਮ ਊਧਮ ਸਿੰਘ ਵਾਲਾ (ਬਾਂਸਲ) - ਸਥਾਨਕ ਸ਼ਹਿਰ 'ਚ ਸਟੇਡੀਅਮ ਰੋਡ 'ਤੇ ਅੱਜ ਦੋ ਲੋਕਾਂ ਦੀ ਕੋਈ ਜ਼ਹਿਰੀਲੀ ਚੀਜ਼ ਪੀਣ ਨਾਲ ਮੌਤ ਹੋਣ ਦੀ ਖ਼ਬਰ ਹੈ  ਜਦਕਿ ਇਕ ਜ਼ੇਰੇ ਇਲਾਜ ਦੱਸਿਆ ਜਾ ਰਿਹਾ ਹੈ। ਉੱਥੇ ਦੇ ਲੋਕਾਂ ਨੇ ਦੋਵਾਂ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ । ਮੌਕੇ 'ਤੇ ਐੱਸ. ਡੀ. ਐੱਮ ਸੁਨਾਮ ਅਤੇ ਡੀ. ਐੱਸ. ਪੀ. ਸੁਨਾਮ ਪੁੱਜੇ। ਸਥਾਨਕ ਵਾਸੀਆਂ ਨੇ ਦੱਸਿਆ ਕਿ ਤਿੰਨ ਲੋਕ ਜੋ ਵੇਟਰ ਦਾ ਕੰਮ ਕਰਦੇ ਸੀ ਨੇੜਲੇ ਪਿੰਡ  ਜਖੇਪਲ ਸ਼ਨੀਵਾਰ ਨੂੰ ਇਕ ਪੈਲੇਸ ਗਏ ਸੀ, ਜਿੱਥੇ ਉਨ੍ਹਾਂ ਨੇ ਸ਼ਰਾਬ ਦੇ ਭੁਲੇਖੇ ਕੋਈ ਸਿਪਰਿਟ ਜਾਂ ਕੋਈ ਹੋਰ ਚੀਜ਼ ਘਰ ਇਕ ਬੋਤਲ 'ਚ ਲੈ ਆਂਦੀ ਅਤੇ ਉਸ ਦੇ ਪੀਣ ਤੋਂ ਬਾਅਦ ਉਨ੍ਹਾਂ ਦੀ ਅਚਾਨਕ ਤਬੀਅਤ ਵਿਗੜ ਗਈ, ਜਿਸ ਨੂੰ ਲੈ ਕੇ ਇਕ ਦੀ ਤਾਂ ਮੌਤ ਸੰਗਰੂਰ ਹਸਪਤਾਲ ਵਿਖੇ ਲਿਜਾਂਦੇ ਹੀ ਹੋ ਗਈ ਅਤੇ ਇਕ ਦੀ ਅੱਜ ਸਵੇਰੇ ਹੋ ਗਈ। ਦੋਵਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ ਅਤੇ ਇਕ ਦਾ ਇਲਾਜ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਨਵਾਂਸ਼ਹਿਰ 'ਚ ਰਾਤ ਢਾਈ ਵਜੇ ਜ਼ਬਰਦਸਤ ਗੈਂਗਵਾਰ, ਹਮਲਾ ਕਰਨ ਗਏ ਨਾਮੀ ਗੈਂਗਸਟਰ ਦੀ ਮੌਤ

ਇਸ ਮੌਕੇ ਐੱਸ. ਡੀ. ਐੱਮ. ਸੁਨਾਮ ਮੈਡਮ ਮਨਜੀਤ ਕੌਰ, ਡੀ. ਐੱਸ. ਪੀ. ਬਲਜਿੰਦਰ ਸਿੰਘ ਪੰਨੂ ਅਤੇ ਥਾਣਾ ਮੁਖੀ ਜਤਿੰਦਰਪਾਲ ਸਿੰਘ, ਨਵੀਂ ਅਨਾਜ ਮੰਡੀ ਚੌਂਕੀ ਇੰਚਾਰਜ ਕਸ਼ਮੀਰ ਸਿੰਘ ਵੀ ਪੁੱਜੇ। ਇਸ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਡੀ. ਐੱਸ. ਪੀ. ਬਲਜਿੰਦਰ ਸਿੰਘ ਪੰਨੂੰ ਨੇ ਕਿਹਾ ਕਿ ਇਨ੍ਹਾਂ ਦੀ ਮੌਤ ਕਿਸੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਨਹੀਂ ਹੋਈ, ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਇਨ੍ਹਾਂ ਨੇ ਸ਼ਰਾਬ ਦੇ ਭੁਲੇਖੇ ਕੋਈ ਸਿਪਰਿਟ ਜਾਂ ਕੋਈ ਹੋਰ ਚੀਜ਼ ਲਿਆ ਕੇ ਪੀ ਲਈ, ਜਿਸ ਨਾਲ ਇਨ੍ਹਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ‘ਟੂਲਕਿੱਟ’ ਮਾਮਲੇ 'ਚ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ 'ਤੇ ਭਗਵੰਤ ਮਾਨ ਦਾ ਤੰਜ, ਆਖ ਦਿੱਤੀ ਵੱਡੀ ਗੱਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News