ਸ਼ਰਾਬ ਪੀਣ ਤੋਂ ਰੋਕਣ ''ਤੇ ਗੁੱਸੇ ''ਚ ਆਏ ਵਿਅਕਤੀ ਨੇ ਕੀਤੀ ਖੁਦਕੁਸ਼ੀ (ਵੀਡੀਓ)

Saturday, Jul 14, 2018 - 04:42 PM (IST)

ਅੰਮ੍ਰਿਤਸਰ(ਬਿਊਰੋ)—ਅੰਮ੍ਰਿਤਸਰ 'ਚ ਇਕ ਜਤਿੰਦਰ ਨਾਂ ਦੇ ਵਿਅਕਤੀ ਵਲੋਂ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  ਦਰਅਸਲ ਜਤਿੰਦਰ ਸ਼ਰਾਬ ਪੀਣ ਦਾ ਆਦੀ ਸੀ। ਬੀਤੀ ਰਾਤ ਵੀ ਜਤਿੰਦਰ ਸ਼ਰਾਬ ਪੀ ਕੇ ਘਰ ਆਇਆ, ਜਿਸ ਨੂੰ ਲੈ ਕੇ ਉਸ ਦਾ ਆਪਣੀ ਪਤਨੀ ਨਾਲ ਝਗੜਾ ਵੀ ਹੋਇਆ। ਬਾਅਦ ਵਿਚ ਗੁੱਸੇ 'ਚ ਆਏ ਜਤਿੰਦਰ ਨੇ ਕਮਰੇ ਵਿਚ ਖੁਦ ਨੂੰ ਬੰਦ ਕਰਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਧਰ ਪੁਲਸ ਪਤਨੀ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰ ਰਹੀ ਹੈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।


Related News