ਅੰਮ੍ਰਿਤਸਰ ''ਚ ਸ਼ਰਾਬ ਦੇ ਠੇਕਿਆਂ ਦੀ ਨੀਲਾਮੀ 20 ਨੂੰ

Sunday, Mar 17, 2019 - 05:59 PM (IST)

ਅੰਮ੍ਰਿਤਸਰ ''ਚ ਸ਼ਰਾਬ ਦੇ ਠੇਕਿਆਂ ਦੀ ਨੀਲਾਮੀ 20 ਨੂੰ

ਅੰਮ੍ਰਿਤਸਰ (ਇੰਦਰਜੀਤ) : ਐਕਸਾਈਜ਼ ਵਿਭਾਗ ਵੱਲੋਂ ਇਸ ਵਾਰ ਸਾਲ 2019-20 'ਚ ਸ਼ਰਾਬ ਦੇ ਠੇਕਿਆਂ ਦੀ ਨੀਲਾਮੀ 20 ਮਾਰਚ ਨੂੰ ਹੋਵੇਗੀ। ਅੰਮ੍ਰਿਤਸਰ ਦੇ ਹੋਟਲ ਫੈਸਟਰਨ ਇਰਾ ਵਿਚ ਬੁੱਧਵਾਰ ਸਵੇਰੇ 9 ਵਜੇ ਇਸ ਦੇ ਡਰਾਅ ਕੱਢਣੇ ਸ਼ੁਰੂ ਕਰ ਦਿੱਤੇ ਜਾਣਗੇ। ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਜ਼ਿਲਾ ਆਬਕਾਰੀ ਅਧਿਕਾਰੀ ਮੇਜਰ ਸੁਖਜੀਤ ਸਿੰਘ ਚਾਹਲ ਨੇ ਦੱਸਿਆ ਕਿ ਇਸ ਵਾਰ ਪ੍ਰਤੀ ਠੇਕੇ ਲਈ ਪ੍ਰਤੀ ਇਛੁੱਕ ਵਿਅਕਤੀ ਤੋਂ 30 ਹਜ਼ਾਰ ਰੁਪਏ ਲਏ ਜਾ ਰਹੇ ਹਨ ਜਿਸ ਦੇ ਆਧਾਰ 'ਤੇ ਉਸ ਦੀਆਂ ਪਰਚੀਆਂ ਰਾਖਵੀਂਆਂ ਰੱਖੀਆਂ ਜਾਣਗੀਆਂ।
ਇਕ ਤੋਂ ਜ਼ਿਆਦਾ ਇਛੁੱਕ ਵਿਅਕਤੀਆਂ ਦੀ ਸੂਰਤ ਵਿਚ ਇਸ ਵਿਚ ਡਰਾਅ ਕੱਢੇ ਜਾਣਗੇ। ਉਨ੍ਹਾਂ ਦੱਸਿਆ ਕਿ ਫਿਲਹਾਲ ਐਕਸਾਈਜ਼ ਵਿਭਾਗ ਨੂੰ ਇਛੁੱਕ ਬੋਲੀ ਦਾਤਾਵਾਂ ਵੱਲੋਂ 6.5 ਕਰੋੜ ਰੁਪਏ ਮਿਲ ਚੁੱਕੇ ਹਨ ਅਤੇ ਹੁਣੇ ਆਨਲਾਈਨ ਬੇਨਤੀ ਕਰਨ ਵਾਲਿਆਂ ਦੀ ਗਿਣਤੀ ਵੱਖ ਹੈ। ਸੁਖਜੀਤ ਸਿੰਘ ਚਾਹਲ ਨੇ ਦੱਸਿਆ ਕਿ ਇਸ ਵਾਰ ਠੇਕਿਆਂ ਦੀ ਨੀਲਾਮੀ ਵਿਚ ਲੋਕਾਂ 'ਚ ਜ਼ਿਆਦਾ ਜੋਸ਼ ਵਿਖਾਈ ਦੇ ਰਿਹਾ ਹੈ ਅਤੇ ਇਸ ਵਿਚ ਵਰਤਮਾਨ ਸਮੇਂ ਤੱਕ 2200 ਦੇ ਕਰੀਬ ਬੇਨਤੀ ਪੱਤਰ ਪ੍ਰਾਪਤ ਹੋ ਚੁੱਕੇ ਹਨ।


author

Gurminder Singh

Content Editor

Related News