ਵੱਡੀ ਖ਼ਬਰ : ਲਿਫ਼ਾਫੇ 'ਚ 'ਸ਼ਰਾਬ' ਵੇਚਦੇ ਬੱਚੇ ਦੀ ਵੀਡੀਓ ਵਾਇਰਲ, ਛਾਪੇ ਤੋਂ ਪਹਿਲਾਂ ਹੀ ਜਿੰਦੇ ਲਾ ਭੱਜੇ ਲੋਕ (ਵੀਡੀਓ

Saturday, Oct 31, 2020 - 10:37 AM (IST)

ਖੰਨਾ (ਵਿਪਨ) : ਖੰਨਾ ਅੰਦਰ ਲਿਫਾਫੇ 'ਚ ਸ਼ਰਾਬ ਵੇਚਦੇ ਬੱਚੇ ਦੀ ਵੀਡੀਓ ਵਾਇਰਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਐਕਸਾਈਜ਼ ਮਹਿਕਮੇ ਅਤੇ ਪੁਲਸ ਵੱਲੋਂ ਮਾਡਲ ਟਾਊਨ ਦੇ ਵਿਕਾਸ ਨਗਰ, ਸਮਰਾਲਾ ਰੋਡ ਵਿਖੇ ਵੱਡੇ ਪੱਧਰ 'ਤੇ ਛਾਪੇਮਾਰੀ ਕੀਤੀ ਗਈ, ਹਾਲਾਂਕਿ ਪੁਲਸ ਦੇ ਛਾਪੇ ਤੋਂ ਪਹਿਲਾਂ ਹੀ ਬਹੁਤੇ ਲੋਕ ਆਪਣੇ ਘਰਾਂ ਨੂੰ ਜਿੰਦੇ ਲਾ ਕੇ ਭੱਜਣ 'ਚ ਕਾਮਯਾਬ ਹੋ ਗਏ।

ਇਹ ਵੀ ਪੜ੍ਹੋ : 6 ਸਾਲਾ ਦਲਿਤ ਬੱਚੀ ਨਾਲ ਜਬਰ-ਜ਼ਿਨਾਹ ਤੇ ਕਤਲ ਮਾਮਲੇ 'ਚ ਨਵਾਂ ਮੋੜ, ਪੰਜਾਬ ਪੁਲਸ ਨੇ ਪੇਸ਼ ਕੀਤਾ ਚਲਾਨ

PunjabKesari

ਪੁਲਸ ਅਤੇ ਮਹਿਕਮੇ ਨੂੰ ਸਿਰਫ 4 ਬੋਤਲਾਂ ਸ਼ਰਾਬ ਦੀਆਂ ਹੀ ਹੱਥ ਲੱਗੀਆਂ ਪਰ ਵੱਖ-ਵੱਖ ਘਰਾਂ 'ਚੋਂ ਹਰਿਆਣਾ ਦੀ ਸ਼ਰਾਬ ਦੀਆਂ ਖਾਲੀ ਬੋਤਲਾਂ ਅਤੇ ਲਿਫ਼ਾਫੇ ਬਰਾਮਦ ਕੀਤੇ ਗਏ। ਜਾਣਕਾਰੀ ਮੁਤਾਬਕ ਐਕਸਾਈਜ਼ ਮਹਿਕਮੇ ਦੇ ਇੰਸਪੈਕਟਰ ਕਸ਼ਮੀਰਾ ਸਿੰਘ ਅਤੇ ਖੰਨਾ ਦੇ ਉੱਚ ਅਧਿਕਾਰੀਆਂ ਦੀ ਹਦਾਇਤ 'ਤੇ ਮਾਡਲ ਟਾਊਨ, ਸਮਰਾਲਾ ਰੋਡ ਇਲਾਕੇ 'ਚ ਭਾਰੀ ਫੋਰਸ ਸਮੇਤ ਛਾਪੇਮਾਰੀ ਕੀਤੀ ਗਈ।

ਇਹ ਵੀ ਪੜ੍ਹੋ : ਦਲਿਤ ਵਿਦਿਆਰਥੀਆਂ ਨੂੰ 'ਕੈਪਟਨ' ਅੱਜ ਦੇਣਗੇ ਵੱਡੀ ਸੌਗਾਤ

ਪੁਲਸ ਵੱਲੋਂ ਇਸ ਦੌਰਾਨ ਘਰਾਂ ਦਾ ਚੱਪਾ-ਚੱਪਾ ਛਾਣਿਆ ਗਿਆ, ਜਿਸ ਦੌਰਾਨ ਹਰਿਆਣਾ ਦੀ ਸ਼ਰਾਬ ਦੀਆਂ 5 ਬੋਤਲਾਂ ਅਤੇ ਬਾਕੀ ਘਰਾਂ ਅੰਦਰੋਂ ਖਾਲੀ ਬੋਤਲਾਂ ਸਮੇਤ ਖਾਲੀ ਲਿਫ਼ਾਫੇ ਵੱਡੀ ਗਿਣਤੀ 'ਚ ਬਰਾਮਦ ਕੀਤੇ ਗਏ। ਸ਼ਰਾਬ ਦਾ ਨਾਜਾਇਜ਼ ਕਾਰੋਬਾਰ ਕਰਨ ਵਾਲਿਆਂ ਨੂੰ ਸ਼ਾਇਦ ਮਹਿਕਮੇ ਦੀ ਕਾਰਵਾਈ ਦੀ ਸੂਚਨਾ ਮਿਲ ਗਈ ਸੀ, ਜਿਸ ਕਰਕੇ ਬਹੁਤੇ ਵਿਅਕਤੀ ਪੁਲਸ ਦੇ ਪੁੱਜਣ ਤੋਂ ਪਹਿਲਾਂ ਹੀ ਆਪਣੇ ਘਰਾਂ ਨੂੰ ਜਿੰਦੇ ਲਾ ਕੇ ਭੱਜ ਗਏ। ਘਰਾਂ 'ਚ ਕੋਈ ਪੁਰਸ਼ ਨਹੀਂ ਮਿਲਿਆ, ਜਿਸ ਕਰਕੇ ਜਨਾਨੀਆਂ ਦੀ ਮੌਜੂਦਗੀ 'ਚ ਘਰਾਂ ਦੀ ਤਲਾਸ਼ੀ ਲਈ ਗਈ ਪਰ ਪੁਲਸ ਨਾਲ ਕੋਈ ਮਹਿਲਾ ਮੁਲਾਜ਼ਮ ਨਹੀਂ ਸੀ, ਜਿਸ ਕਾਰਨ ਉਨ੍ਹਾਂ ਨੂੰ ਇਕ ਘਰ ਅੰਦਰ ਜਨਾਨੀ ਨਾਲ ਬਹਿਸ ਵੀ ਕਰਨੀ ਪਈ।

ਇਹ ਵੀ ਪੜ੍ਹੋ : ਨੂੰਹ ਤੇ ਪੋਤੇ ਦੇ ਸਤਾਏ ਬਜ਼ੁਰਗ ਨੇ ਲਿਆ ਫਾਹਾ, ਮਰਨ ਤੋਂ ਪਹਿਲਾਂ ਜ਼ਾਹਰ ਕੀਤੀਆਂ ਕਰਤੂਤਾਂ

ਫਿਲਹਾਲ ਇਸ ਛਾਪੇਮਾਰੀ ਨਾਲ ਦੋਵੇਂ ਮਹਿਕਮਿਆਂ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ ਕਿ ਵੱਡੇ ਪੱਧਰ 'ਤੇ ਹਰਿਆਣਾ ਦੀ ਸ਼ਰਾਬ ਖੰਨਾ 'ਚ ਕਿਵੇਂ ਵਿਕ ਰਹੀ ਹੈ ਅਤੇ ਕੀ ਪ੍ਰਸ਼ਾਸਨ ਤਰਨਤਾਰਨ ਵਾਲੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ?

 


author

Babita

Content Editor

Related News