ਪੰਜਾਬ ''ਚ ਇਕ ਮਹੀਨੇ ਅੰਦਰ ਕਰੋੜਾਂ ਦੀ ਸ਼ਰਾਬ ਪੀ ਗਏ ਪਿਆਕੜ, ਅੰਕੜੇ ਆਏ ਸਾਹਮਣੇ

Tuesday, Jun 09, 2020 - 09:49 AM (IST)

ਪੰਜਾਬ ''ਚ ਇਕ ਮਹੀਨੇ ਅੰਦਰ ਕਰੋੜਾਂ ਦੀ ਸ਼ਰਾਬ ਪੀ ਗਏ ਪਿਆਕੜ, ਅੰਕੜੇ ਆਏ ਸਾਹਮਣੇ

ਚੰਡੀਗੜ੍ਹ : ਕੋਰੋਨਾ ਵਾਇਰਸ ਕਾਰਨ ਲਾਗੂ ਹੋਈ ਤਾਲਾਬੰਦੀ ਤੋਂ ਬਾਅਦ ਬੰਦ ਪਏ ਠੇਕਿਆਂ ਨੂੰ ਖੋਲ੍ਹਣ ਦੀ ਇਜਾਜ਼ਤ ਕੇਂਦਰ ਸਰਕਾਰ ਵੱਲੋਂ ਦੇ ਦਿੱਤੀ ਗਈ, ਜਿਸ ਕਾਰਨ ਸੂਬਿਆਂ 'ਚ ਸ਼ਰਾਬ ਵਿਕਣੀ ਸ਼ੁਰੂ ਹੋ ਗਈ ਸੀ। ਕੇਂਦਰ ਦੇ ਦਿਸ਼ਾ-ਨਿਰਦੇਸ਼ ਜਾਰੀ ਹੋਣ ਤੋਂ ਬਾਅਦ ਪੰਜਾਬ 'ਚ ਵੀ 8 ਮਈ ਤੋਂ ਦੁਕਾਨਾਂ ਖੋਲ੍ਹ ਦਿੱਤੀਆਂ ਗਈਆਂ ਸਨ। ਇਸ ਦੌਰਾਨ ਇਕ ਮਹੀਨਾ ਬੀਤਣ ਤੋਂ ਬਾਅਦ ਸ਼ਰਾਬ ਦੀ ਵਿਕਰੀ ਦਾ ਅੰਕੜਾ ਸਾਹਮਣੇ ਆ ਗਿਆ ਹੈ। ਇਨ੍ਹਾਂ ਅੰਕੜਿਆਂ ਮੁਤਾਬਕ 8 ਮਈ ਤੋਂ 8 ਜੂਨ ਤੱਕ 700 ਕਰੋੜ ਰੁਪਏ ਦੀ ਸ਼ਰਾਬ ਵਿਕਣ ਦਾ ਅੰਦਾਜ਼ਾ ਹੈ।

ਇਹ ਵੀ ਪੜ੍ਹੋ : ਮੋਗਾ 'ਚ ਫਾਇਰਿੰਗ ਦੌਰਾਨ ਪੁਲਸ ਮੁਲਾਜ਼ਮ ਦੀ ਮੌਤ

ਪਹਿਲਾਂ ਪੰਜਾਬ ਸਰਕਾਰ ਵੱਲੋਂ ਆਨਲਾਈਨ ਸ਼ਰਾਬ ਦੀ ਵਿਕਰੀ ਦਾ ਫੈਸਲਾ ਲਿਆ ਗਿਆ ਸੀ, ਪਰ ਸ਼ਰਾਬ ਠੇਕੇਦਾਰ ਇਸ ਨਾਲ ਸਹਿਮਤ ਨਹੀਂ ਹੋਏ ਅਤੇ ਕਈ ਮੀਟਿੰਗਾਂ ਤੋਂ ਬਾਅਦ 8 ਮਈ ਨੂੰ ਠੇਕੇ ਖੋਲ੍ਹ ਦਿੱਤੇ ਗਏ ਸਨ। ਪੰਜਾਬ ਦੇ ਸ਼ਹਿਰੀ ਇਲਾਕਿਆਂ 'ਚ ਵਿਕਰੀ ਘੱਟ ਰਹੀ, ਜਦੋਂ ਕਿ ਸਭ ਤੋਂ ਜ਼ਿਆਦਾ ਸ਼ਰਾਬ ਪੇਂਡੂ ਇਲਾਕਿਆਂ 'ਚ ਹੀ ਵਿਕੀ। ਸਭ ਤੋਂ ਜ਼ਿਆਦਾ ਲੁਧਿਆਣਾ, ਫਤਿਹਗੜ੍ਹ ਸਾਹਿਬ, ਮੰਡੀ ਗੋਬਿੰਦਗੜ੍ਹ, ਅੰਮ੍ਰਿਤਸਰ ਫੋਕਲ ਪੁਆਇੰਟ 'ਤੇ ਦਿਖਿਆ। ਇੱਥੇ ਸ਼ਰਾਬ ਦੀ ਵਿਕਰੀ ਪਹਿਲਾਂ ਦੇ ਮੁਕਾਬਲੇ ਘੱਟ ਰਹੀ।

ਇਹ ਵੀ ਪੜ੍ਹੋ : ...ਤੇ ਹੁਣ ਇਕ ਮਿਸਡ ਕਾਲ 'ਤੇ ਦਰਜ ਹੋਵੇਗੀ 'ਬਿਜਲੀ ਗੁੱਲ' ਦੀ ਸ਼ਿਕਾਇਤ
ਦੱਸਣਯੋਗ ਹੈ ਕਿ ਹਰ ਮਹੀਨੇ ਸਰਕਾਰ ਨੂੰ ਕਰੀਬ 500 ਕਰੋੜ ਦਾ ਮਾਲੀਆ ਸ਼ਰਾਬ ਤੋਂ ਮਿਲਦਾ ਹੈ। ਇਸ ਹਿਸਾਬ ਨਾਲ ਦੇਖਿਆ ਜਾਵੇ ਤਾਂ ਕਰੀਬ 430 ਕਰੋੜ ਦਾ ਮਾਲੀਆ ਪੰਜਾਬ ਦੇ ਜ਼ਿਲ੍ਹਿਆਂ ਦੇ ਠੇਕਿਆਂ ਤੋਂ ਸਰਕਾਰ ਨੂੰ ਮਿਲੇਗਾ। ਸ਼ਰਾਬ ਵਿਕਰੀ ਦੇ ਮਾਮਲੇ 'ਚ ਲੁਧਿਆਣਾ ਸਭ ਤੋਂ ਅੱਗੇ ਹਨ ਅਤੇ ਤਰਨਤਾਰਨ 'ਚ ਸ਼ਰਾਬ ਦੀ ਖਪਤ ਸਭ ਤੋਂ ਘੱਟ ਹੈ  ਸ਼ਰਾਬ ਦੀ ਵਿਕਰੀ 'ਚ ਪੰਜਾਬ ਅੰਦਰ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਜਾਣ ਨਾਲ ਵੀ ਕਾਫੀ ਪ੍ਰਭਾਵ ਪਿਆ ਹੈ। ਹੁਣ ਤੱਕ ਪੰਜਾਬ ਦੇ ਜ਼ਿਲ੍ਹਿਆਂ ਤੋਂ ਕਰੀਬ 7 ਲੱਖ ਮਜ਼ਦੂਰ ਆਪਣੇ ਜੱਦੀ ਜ਼ਿਲ੍ਹਿਆਂ 'ਚ ਵਾਪਸ ਜਾ ਚੁੱਕੇ ਹਨ। 

 


author

Babita

Content Editor

Related News