ਸਤਲੁਜ ਦਰਿਆ ਦੇ ਏਰੀਆ ''ਚ 23 ਹਜ਼ਾਰ ਲੀਟਰ ਲਾਹਣ ਬਰਾਮਦ

Wednesday, Sep 27, 2017 - 01:14 AM (IST)

ਸਤਲੁਜ ਦਰਿਆ ਦੇ ਏਰੀਆ ''ਚ 23 ਹਜ਼ਾਰ ਲੀਟਰ ਲਾਹਣ ਬਰਾਮਦ

ਆਬਕਾਰੀ ਵਿਭਾਗ ਤੇ ਥਾਣਾ ਸਦਰ ਦੀਆਂ ਟੀਮਾਂ ਨੇ ਕੀਤਾ ਰੇਡ 
ਫਿਰੋਜ਼ਪੁਰ (ਕੁਮਾਰ)—ਫਿਰੋਜ਼ਪੁਰ ਭਾਰਤ ਪਾਕਿ ਅੰਤਰਰਾਸ਼ਟਰੀ ਬਾਰਡਰ ਦੇ ਨਜ਼ਦੀਕ ਸਤਲੁਜ ਦਰਿਆ ਦੇ ਏਰੀਆ ਵਿਚ ਤਿਆਰ ਕੀਤੀ ਜਾਂਦੀ ਨਾਜਾਇਜ਼ ਸ਼ਰਾਬ ਨੂੰ ਬੰਦ ਕਰਵਾਉਣ ਲਈ ਅੱਜ ਸਵੇਰੇ ਐਕਸਾਈਜ਼ ਵਿਭਾਗ ਫਿਰੋਜ਼ਪੁਰ ਅਤੇ ਥਾਣਾ ਸਦਰ ਫਿਰੋਜ਼ਪੁਰ ਦੀਆਂ ਟੀਮਾਂ ਨੇ ਦਰਿਆ ਦੇ ਨਾਲ ਲੱਗਦੇ ਪਿੰਡਾਂ ਵਿਚ ਰੇਡ ਕੀਤੀ। ਪੁਲਸ ਨੂੰ ਦੇਖਦੇ ਹੀ ਨਾਜਾਇਜ਼ ਸ਼ਰਾਬ ਤਿਆਰ ਕਰਨ ਵਾਲੇ ਲੋਕ ਫਰਾਰ ਹੋ ਗਏ। ਆਬਕਾਰੀ ਵਿਭਾਗ ਅਤੇ ਥਾਣਾ ਸਦਰ ਫਿਰੋਜ਼ਪੁਰ ਦੀਆਂ ਟੀਮਾਂ ਨੇ ਇਸ ਰੇਡ ਦੌਰਾਨ ਲਾਹਣ ਦੀ ਵੱਡੀ ਖੇਪ ਫੜਦੇ ਹੋਏ ਕਰੀਬ 23 ਹਜ਼ਾਰ ਲੀਟਰ ਲਾਹਣ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਲਾਹਣ ਦੇ ਨਾਲ-ਨਾਲ ਨਾਜਾਇਜ਼ ਸ਼ਰਾਬ ਤਿਆਰ ਕਰਨ ਵਾਲੇ 8 ਡਰੰਮ, ਸਤਲੁਜ ਦਰਿਆ ਵਿਚ ਸੁੱਟ ਕੇ ਨਾਜਾਇਜ਼ ਸ਼ਰਾਬ ਤਿਆਰ ਕਰਨ ਵਾਲੀਆਂ ਕਰੀਬ 25 ਤਰਪਾਲਾਂ ਅਤੇ 100-100 ਲੀਟਰ ਨਾਜਾਇਜ਼ ਸ਼ਰਾਬ ਜਮ੍ਹਾ ਕਰਨ ਵਾਲੀਆਂ ਕਰੀਬ 8 ਟਿਊਬਾਂ ਪੁਲਸ ਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਨੇ ਆਪਣੇ ਕਬਜ਼ੇ ਵਿਚ ਲਈਆਂ ਹਨ। ਰੇਡ ਦੇ ਦੌਰਾਨ ਟੀਮਾਂ ਵੱਲੋਂ ਮੋਟਰਬੋਟਸ 'ਤੇ ਸਤਲੁਜ ਦਰਿਆ ਵਿਚ ਘੇਰਾਬੰਦੀ ਕੀਤੀ ਗਈ। ਇਸ ਬਰਾਮਦਗੀ ਨੂੰ ਲੈ ਕੇ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਵੱਲੋਂ ਆਬਕਾਰੀ ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।


Related News