ਅਕਸ਼ੈ ਕੁਮਾਰ ਦਾ ਜਲੰਧਰ ਪੰਜਾਬ ਪੁਲਸ ਦੇ ਜਵਾਨਾਂ ਨੂੰ ਖਾਸ ਤੋਹਫ਼ਾ

Saturday, Jun 20, 2020 - 04:05 PM (IST)

ਅਕਸ਼ੈ ਕੁਮਾਰ ਦਾ ਜਲੰਧਰ ਪੰਜਾਬ ਪੁਲਸ ਦੇ ਜਵਾਨਾਂ ਨੂੰ ਖਾਸ ਤੋਹਫ਼ਾ

ਜਲੰਧਰ (ਸੁਧੀਰ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਦੀ ਪ੍ਰੇਰਣਾ ਸਕਦਾ ਅੱਜ ਜਲੰਧਰ ਪੁਲਸ ਕਮਿਸ਼ਨ ਵਲੋਂ ਪੁਲਸ ਲਾਈਨ 'ਚ ਸਮਾਰੋਹ ਕੀਤਾ ਗਿਆ, ਜਿਸ 'ਚ ਪੁਲਸ ਦੇ ਜਵਾਨਾਂ ਨੇ ਕੋਰੋਨਾ ਖ਼ਿਲਾਫ ਇੱਕਜੁੱਟ ਹੋ ਕੇ ਲੜਨ ਦੀ ਸਹੁੰ ਵੀ ਚੁੱਕੀ। ਇਸ ਦੌਰਾਨ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਅਕਸ਼ੈ ਕੁਮਾਰ ਵਲੋਂ ਪੰਜਾਬ ਪੁਲਸ ਨੂੰ 500 ਸਮਰਾਟ ਘੜੀਆਂ ਭੇਜੀਆਂ ਗਈਆਂ। ਇਨ੍ਹਾਂ ਘੜੀਆਂ ਦੀ ਖ਼ਾਸੀਅਤ ਇਹ ਹੈ ਕਿ ਇਹ ਵਿਅਕਤੀ ਦਾ ਤਾਪਮਾਨ, ਬੀ. ਪੀ. ਅਤੇ ਹੋਰ ਕਈ ਬੀਮਾਰੀਆਂ ਬਾਰੇ ਦੱਸਦੀਆਂ ਹਨ।

ਇਹ ਖ਼ਬਰ ਵੀ ਪੜ੍ਹੋ :- Police Interrogation : ਮੌਤ ਦੇ ਮੂੰਹ 'ਚ ਕਿਉਂ ਸੁਸ਼ਾਂਤ ਨੂੰ ਇਕੱਲਿਆਂ ਛੱਡ ਗਈ ਰੀਆ ਚੱਕਰਵਰਤੀ, ਦੱਸੀ ਵਜ੍ਹਾ

ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ, 'ਜਦੋਂ ਵੀ ਦੇਸ਼ 'ਤੇ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਪੰਜਾਬ ਦੇ ਪੁਲਸ ਜਵਾਨ ਹਮੇਸ਼ਾ ਅੱਗੇ ਆਉਂਦੇ ਹਨ ਤੇ ਮੁਸ਼ਕਿਲ ਸਮੇਂ ਦਾ ਡਟ ਕੇ ਸਾਹਮਣਾ ਕਰਦੇ ਹਨ।'

ਇਹ ਖ਼ਬਰ ਵੀ ਪੜ੍ਹੋ :- ਸ਼ਹੀਦ ਹੋਏ 4 ਪੰਜਾਬੀ ਜਵਾਨਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪਏ ਦੇਣਗੇ ਗਾਇਕ ਗੁਰੂ ਰੰਧਾਵਾ

ਦੱਸ ਦਈਏ ਕਿ ਅਕਸ਼ੈ ਕੁਮਾਰ ਇਸ ਤੋਂ ਪਹਿਲਾਂ ਮੁੰਬਈ ਪੁਲਸ ਤੇ ਨਾਸਿਰ ਪੁਲਸ ਨੂੰ ਅਜਿਹੀਆਂ ਘੜੀਆਂ ਦੇ ਚੁੱਕੇ ਹਨ।


author

sunita

Content Editor

Related News