ਮੰਗਾਂ ਨੂੰ ਲੈ ਕੇ ਅਖੰਡਪਾਠੀ ਸਿੰਘ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਮਿਲੇ

03/27/2021 2:16:33 PM

ਅੰਮ੍ਰਿਤਸਰ (ਜ.ਬ) - ਪਿਛਲੇ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਸ਼੍ਰੋਮਣੀ ਅਖੰਡਪਾਠੀ ਵੈੱਲਫੇਅਰ ਸੋਸਾਇਟੀ -2 ਦੇ ਪ੍ਰਧਾਨ ਗੁਰਮੁਖ ਸਿੰਘ ਅਮੀਸ਼ਾਹ ਸੋਸਾਇਟੀ ਦੇ ਮੈਂਬਰਾਂ ਨਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਮਿਲੇ ਹਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਮੀਸ਼ਾਹ ਨੇ ਦੱਸਿਆ ਕਿ ਇਨ੍ਹਾਂ ਮੰਗਾਂ ਬਾਰੇ ਇਕ ਮੰਗ ਪੱਤਰ ਬੀਬੀ ਜੀ ਦੇ ਨਿੱਜੀ ਸਹਾਇਕ ਅਮਰੀਕ ਸਿੰਘ ਲਤੀਫ਼ਪੁਰ ਨੂੰ ਵੀ ਦਿੱਤਾ ਗਿਆ ਹੈ।

ਪੜ੍ਹੋ ਇਹ ਵੀ ਖਬਰ -  ‘ਨੇਤਾ ਜੀ ਸਤਿ ਸ੍ਰੀ ਅਕਾਲ’ ’ਚ ਸੁਣੋ ਜ਼ਮੀਨ ਤੇ ਘਰ ਵਿਕਣ ਦੀ ਕਹਾਣੀ MLA ‘ਦਲਬੀਰ ਗੋਲਡੀ’ ਦੀ ਜ਼ੁਬਾਨੀ 

ਯਾਦ ਰਹੇ ਕਿ ਬੀਤੇ ਦਿਨੀ ਅਖੰਡਪਾਠੀ ਸਿੰਘ ਆਪਣੀਆਂ ਮੰਗਾਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਬਾਹਰ ਧਰਨੇ ’ਤੇ ਵੀ ਬੈਠੇ ਸਨ ਪਰ ਬਾਅਦ ਵਿੱਚ ਬੀਬੀ ਜੀ ਦੇ ਨਿੱਜੀ ਸਹਾਇਕ ਲਤੀਫ਼ਪੁਰ ਦੇ ਕਹਿਣ ’ਤੇ ਧਰਨਾ ਅਗਲੇਰੀ ਕਾਰਵਾਈ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ। 

ਪੜ੍ਹੋ ਇਹ ਵੀ ਖਬਰ - ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੇ ਕਈ ਵਿਧਾਇਕਾਂ ਦੀਆਂ ਕੱਟੀਆਂ ਜਾਣਗੀਆਂ ਟਿਕਟਾਂ, ਨਵੇਂ ਚਿਹਰੇ ਹੋਣਗੇ ਸ਼ਾਮਲ

ਅਮੀਸ਼ਾਹ ਨੇ ਕਿਹਾ ਕਿ ਅਖੰਡਪਾਠੀ ਸਿੰਘ ਗੁਰੂ ਕੇ ਹਜ਼ੂਰੀਏ ਸਿੱਖ ਹਨ ਤੇ ਉਨ੍ਹਾਂ ਨੂੰ ਹਮੇਸ਼ਾ ਦਿਹਾੜੀਦਾਰਾਂ ਵਾਂਗ ਹੀ ਰੱਖਿਆ ਜਾਂਦਾ ਹੈ, ਜਦਕਿ ਬਾਕੀ ਮੁਲਾਜ਼ਮਾਂ ਦੀ ਤਰ੍ਹਾਂ ਅਖੰਡ ਪਾਠੀਆਂ ਨੂੰ ਬਿਲਮੁੱਕਤਾ ਤੇ ਫਿਰ ਗਰੇਡ ’ਚ ਪੱਕੇ ਤੌਰ ’ਤੇ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਕੋਰੋਨਾ ਕਾਲ ‘ਚ ਬਹੁਤ ਸਾਰੇ ਪਾਠੀ ਸਿੰਘ ਲਾਕਡਾਊਨ ਕਾਰਣ ਆਪਣੇ ਪਿੰਡਾਂ ਤੋਂ ਡਿਊਟੀ ਤੇ ਨਹੀਂ ਸਨ ਆ ਸਕੇ। ਜਿਹੜੇ ਲੋਕਲ ਸਨ ਉਹ ਅਖੰਡਪਾਠ ਸਾਹਿਬ ਘੱਟ ਹੋਣ ਕਾਰਣ ਡਿਊਟੀ ਨਹੀਂ ਦੇ ਸਕੇ ਅਤੇ ਗੁਰੂ ਕੇ ਵਜ਼ੀਰ ਭੁੱਖੇ ਮਰਨ ਦੀ ਕਗਾਰ ਤੱਕ ਪਹੁੰਚ ਗਏ ਸਨ।

ਪੜ੍ਹੋ ਇਹ ਵੀ ਖਬਰ - ਗਲਵਾਨ ਘਾਟੀ ਦੇ 5 ਸ਼ਹੀਦਾਂ ਦੇ ਜੱਦੀ ਪਿੰਡਾਂ ਦਾ 1.25 ਕਰੋੜ ਰੁਪਏ ਨਾਲ ਹੋਵੇਗਾ ਵਿਕਾਸ

 


rajwinder kaur

Content Editor

Related News