ਆਕਾਸ਼ਵਾਣੀ ਦਾ ਜਲੰਧਰ ਕੇਂਦਰ ਬੰਦ ਹੋਣ ਦੀ ਖਬਰ ਵਾਇਰਲ, ਜਾਣੋ ਸੱਚਾਈ
Monday, Nov 23, 2020 - 12:28 AM (IST)
ਜਲੰਧਰ— ਪਿਛਲੇ 72 ਸਾਲਾਂ ਤੋਂ ਸਰੋਤਿਆਂ ਦੇ ਦਿਲਾਂ 'ਚ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਦੀ ਆਵਾਜ਼ ਰਾਜ ਕਰ ਰਹੀ ਸੀ। ਆਕਾਸ਼ਵਾਣੀ ਜਲੰਧਰ ਕੇਂਦਰ ਬੰਦ ਹੋਣ ਨੂੰ ਲੈ ਕੇ ਸ਼ਨੀਵਾਰ ਨੂੰ ਇਕ ਖਬਰ ਹਿੰਦੀ ਅਖਬਾਰ (ਪੰਜਾਬ ਕੇਸਰੀ ਨਹੀਂ) ਵਿਚ ਛਪੀ ਸੀ ਜੋ ਬਾਅਦ ਵਿਚ ਸੋਸ਼ਲ ਮੀਡੀਆ ਵਿਚ ਵਾਇਰਲ ਹੋ ਗਈ ਇਸ ਖਬਰ ਦੇ ਵਾਇਰਲ ਹੋਣ ਤੋਂ ਬਾਅਦ ਆਕਾਸ਼ਵਾਣੀ ਨੇ ਸਪੱਸ਼ਟੀਕਰਨ ਜਾਰੀ ਕੀਤਾ ਹੈ ਤੇ ਦੱਸਿਆ ਹੈ ਕਿ ਆਕਾਸ਼ਵਾਣੀ ਦੀਆਂ ਸੇਵਾਵਾਂ ਜਾਰੀ ਰਹਿਣਗੀਆਂ।
ਇਹ ਵੀ ਪੜ੍ਹੋ: ਲਗਜ਼ਰੀ ਗੱਡੀਆਂ ਦੇ ਸ਼ੌਕੀਨ 'ਡਰੱਗ ਕਿੰਗ' ਗੁਰਦੀਪ ਰਾਣੋ ਦੀ ਪਾਰਟਨਰ ਬੀਬੀ ਹਿਮਾਚਲ ਤੋਂ ਗ੍ਰਿਫ਼ਤਾਰ
ਇਸ ਦੌਰਾਨ ਕਿਹਾ ਗਿਆ ਹੈ ਕਿ ਆਕਾਸ਼ਵਾਣੀ ਜਲੰਧਰ ਵਲੋਂ ਆਪ ਸਭ ਨੂੰ ਸੂਚਨਾ ਲਈ ਦੱਸਿਆ ਜਾਂਦਾ ਹੈ ਕਿ 100X2 ਕਿਲੋਵਾਟ ਦਾ ਮੀਡੀਅਮ ਵੇਵ ਟ੍ਰਾਂਸਮੀਟਰ ਖਸਤਾਹਾਲ ਵਿਚ ਹੋਣ ਕਰਕੇ ਸੇਵਾ ਤੋਂ ਹਟਾ ਦਿੱਤਾ ਗਿਆ। ਇਸ ਟ੍ਰਾਂਸਮੀਟਰ ਉੱਤੇ ਪ੍ਰਸਾਰਿਤ ਹੋਣ ਵਾਲੀਆਂ ਸੇਵਾਵਾਂ, ਐੱਫ.ਐੱਮ. 103.6 Mhz 'ਤੇ ਜਾਰੀ ਰਹਿਣਗੀਆਂ। ਇਸ ਟ੍ਰਾਂਸਮੀਟਰ ਦੇ ਬੰਦ ਹੋਣ ਨਾਲ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮਾਂ 'ਤੇ ਕੋਈ ਪ੍ਰਭਾਵ ਨਹੀਂ ਪਿਆ ਹੈ। ਸਾਡੇ ਸਾਰੇ ਪ੍ਰਸਾਰਣ ਪਹਿਲਾਂ ਵਾਂਗ ਸਰੋਤਿਆਂ ਦੀ ਸੇਵਾ ਵਿਚ ਲਗਾਤਾਰ ਜਾਰੀ ਰਹਿਣਗੇ।
*AM 873 Khz*
*DRM 864 Khz*
*FM Rainbow 102.7 Mhz*
*FM 100.9 Mhz Kasouli*
*FM 100.8 Mhz Fazilka*
*FM 103.6 Mhz Amritsar*
*Vividh Bharti100.6 Mhz*
*DTH AIR Punjabi*