ਯੁਵਰਾਜ ਦੀ ਭਾਬੀ ਦੀਆਂ ਵਧੀਆਂ ਮੁਸ਼ਕਲਾਂ, ਮਾਣਹਾਨੀ ਦੇ ਦੋਸ਼ ਤੈਅ

Friday, May 10, 2019 - 01:44 PM (IST)

ਯੁਵਰਾਜ ਦੀ ਭਾਬੀ ਦੀਆਂ ਵਧੀਆਂ ਮੁਸ਼ਕਲਾਂ, ਮਾਣਹਾਨੀ ਦੇ ਦੋਸ਼ ਤੈਅ

ਚੰਡੀਗੜ੍ਹ (ਬਿਊਰੋ) : ਕ੍ਰਿਕਟਰ ਯੁਵਰਾਜ ਸਿੰਘ ਦੀ ਮਾਂ ਸ਼ਬਨਮ ਸਿੰਘ ਵਲੋਂ ਬੇਟੇ ਜ਼ੋਰਾਵਰ ਸਿੰਘ ਦੀ ਪਤਨੀ ਅਕਾਂਕਸ਼ਾ ਸ਼ਰਮਾ ਖਿਲਾਫ਼ ਦਾਇਰ ਮਾਣਹਾਨੀ ਦੇ ਮੁਕੱਦਮੇ 'ਚ ਜ਼ਿਲਾ ਅਦਾਲਤ ਨੇ ਵੀਰਵਾਰ ਨੂੰ ਦੋਸ਼ ਤੈਅ ਕਰ ਦਿੱਤੇ ਹਨ। ਅਕਾਂਕਸ਼ਾ ਖਿਲਾਫ਼ ਧਾਰਾ 499, 500 ਦੇ ਅਧੀਨ ਦੋਸ਼ ਤੈਅ ਕੀਤੇ ਗਏ ਹਨ। ਮਾਮਲੇ ਦੀ ਸੁਣਵਾਈ ਲਈ ਅਗਲੀ ਤਰੀਕ 28 ਮਈ ਤੈਅ ਕੀਤੀ ਗਈ ਹੈ। ਇਸ 'ਤੇ ਅਕਾਂਕਸ਼ਾ ਨੂੰ ਸੰਮਨ ਜਾਰੀ ਕੀਤੇ ਗਏ ਹਨ। 

ਕੀ ਸੀ ਮਾਮਲਾ
ਯੁਵਰਾਜ ਦੀ ਮਾਂ ਸ਼ਬਨਮ ਸਿੰਘ ਵਲੋਂ ਛੋਟੀ ਨੂੰਹ ਤੇ ਜ਼ੋਰਾਵਰ ਸਿੰਘ ਦੀ ਪਤਨੀ ਅਕਾਂਕਸ਼ਾ ਸ਼ਰਮਾ ਖਿਲਾਫ਼ ਮਾਣਹਾਨੀ ਦਾ ਕੇਸ ਪਾਇਆ ਗਿਆ ਸੀ। ਇਸ 'ਚ ਕਿਹਾ ਗਿਆ ਸੀ ਕਿ ਅਕਾਂਕਸ਼ਾ ਸ਼ਰਮਾ ਨੇ ਬਿਗ ਬੌਸ ਸੀਜ਼ਨ 10 'ਚ ਯੁਵਰਾਜ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਬਾਰੇ ਕਈ ਝੂਠੀਆਂ ਗੱਲਾਂ ਕਹੀਆਂ, ਜਿਸ ਨਾਲ ਉਨ੍ਹਾਂ ਦੀ ਬਦਨਾਮੀ ਹੋਈ ਹੈ। ਬਿਗ ਬੌਸ-10 ਦੀ ਉਮੀਦਵਾਰ ਅਤੇ ਯੁਵਰਾਜ ਸਿੰਘ ਦੀ ਭਾਬੀ ਅਕਾਂਕਸ਼ਾ ਸ਼ਰਮਾ ਜਦੋਂ ਸ਼ੋਅ ਤੋਂ ਬਾਹਰ ਹੋਈ ਸੀ ਤਾਂ ਘਰ ਤੋਂ ਬਾਹਰ ਆਉਣ ਤੋਂ ਬਾਅਦ ਦਿੱਤੀ ਗਈ ਇੰਟਰਵਿਊ 'ਚ ਉਨ੍ਹਾਂ ਨੇ ਕਿਹਾ ਕਿ ਯੁਵਰਾਜ ਸਿੰਘ ਨੂੰ ਗਾਂਜਾ ਪੀਣ ਦੀ ਆਦਤ ਹੈ।

ਧਿਆਨ ਰਹੇ ਕਿ ਅਕਾਂਕਸ਼ਾ ਨੇ ਅਗਸਤ, 2017 ਨੂੰ ਅਦਾਲਤ ਵਿਚ ਕੇਸ ਦਰਜ ਕੀਤਾ ਸੀ। ਇਸ ਵਿਚ ਉਸ ਨੇ ਸਹੁਰੇ ਪਰਿਵਾਰ ਦੇ ਤਿੰਨ ਮੈਂਬਰਾਂ ਯੁਵਰਾਜ ਸਿੰਘ, ਉਨ੍ਹਾਂ ਦੀ ਮਾਂ ਸ਼ਬਨਮ ਸਿੰਘ ਅਤੇ ਭਰਾ ਜ਼ੋਰਾਵਰ ਸਿੰਘ 'ਤੇ ਘਰੇਲੂ ਹਿੰਸਾ ਦਾ ਦੋਸ਼ ਲਾਇਆ ਸੀ। ਅਕਾਂਕਸ਼ਾ ਦਾ ਵਿਆਹ ਜ਼ੋਰਾਵਰ ਸਿੰਘ ਨਾਲ ਫਰਵਰੀ, 2014 'ਚ ਹੋਇਆ ਸੀ।


author

Anuradha

Content Editor

Related News