ਕੇਂਦਰ ਸਰਕਾਰ ਦੇ ਜੁਲਮਾਂ ਦੇ ਬਾਵਜੂਦ ਵੀ ਅਕਾਲੀ ਵਰਕਰ ਪਹੁੰਚਣਗੇ ਸੰਸਦ ਅੱਗੇ : ਟੋਡਰਪੁਰ

Friday, Sep 17, 2021 - 12:22 AM (IST)

ਬੁਢਲਾਡਾ(ਮਨਜੀਤ)- ਕੇਂਦਰ ਦੀ ਮੋਦੀ ਸਰਕਾਰ ਵੱਲੋਂ 17 ਸਤੰਬਰ 2020 ਨੂੰ ਤਿੰਨ ਕਿਸਾਨੀ ਵਿਰੋਧੀ ਕਾਲੇ ਕਾਨੂੰਨ ਪਾਸ ਕੀਤੇ ਗਏ ਸੀ। ਜਿਸ ਦਾ ਵਿਰੋਧ ਅਤੇ ਕਾਲੇ ਕਾਨੂੰਨ ਦੀਆਂ ਕਾਪੀਆਂ ਸੰਸਦ ਦੇ ਗੇਟ ਅੱਗੇ ਦਿੱਲੀ ਵਿਖੇ 17 ਸਤੰਬਰ 2021 ਨੂੰ ਸਾਲ ਪੂਰਾ ਹੋਣ 'ਤੇ ਸ਼੍ਰੌਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਕਾਲਾ ਦਿਵਸ ਅਤੇ ਬਿੱਲਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਜਿਸ ਨੂੰ ਲੈ ਕੇ ਅੱਜ ਯੂਥ ਅਕਾਲੀ ਦਲ ਜ਼ਿਲ੍ਹਾ ਮਾਨਸਾ ਦਿਹਾਤੀ ਦੇ ਪ੍ਰਧਾਨ ਗੁਰਦੀਪ ਸਿੰਘ ਟੋਡਰਪੁਰ, ਜਥੇਦਾਰ ਬਲਵਿੰਦਰ ਸਿੰਘ ਪਟਵਾਰੀ ਹਾਕਮਵਾਲਾ ਸੀਨੀਅਰੀ ਅਕਾਲੀ ਆਗੂ ਦੀ ਅਗਵਾਈ ਹੇਠ ਇੱਕ ਅਕਾਲੀ ਆਗੂਆਂ ਦਾ ਜਥਾ ਲੈ ਕੇ ਦਿੱਲੀ ਦੇ ਰਕਾਬ ਗੰਜ ਗੁਰਦੁਆਰਾ ਸਾਹਿਬ ਪਹੁੰਚਣ ਵਿੱਚ ਅੱਜ ਕਾਮਯਾਬ ਹੋ ਗਏ ਹਨ।
ਇਸ ਸੰਬੰਧੀ ਜਥੇਦਾਰ ਬਲਵਿੰਦਰ ਸਿੰਘ ਪਟਵਾਰੀ ਅਤੇ ਯੂਥ ਆਗੂ ਗੁਰਦੀਪ ਸਿੰਘ ਟੋਡਰਪੁਰ ਨੇ ਫੋਨ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਨਿੱਜੀ ਸਾਧਨਾਂ ਰਾਹੀਂ ਦਿੱਲੀ ਵਿਖੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਆਪਣਾ ਜਥਾ ਲੈ ਕੇ ਪਹੁੰਚ ਚੁੱਕੇ ਹਨ। ਜਦਕਿ ਇੱਕ ਵੱਡਾ ਕਾਫਲਾ ਬੱਸਾਂ-ਕਾਰਾਂ ਦਾ ਜੋ ਪੰਜਾਬ ਤੋਂ ਆ ਰਿਹਾ ਸੀ, ਉਸ ਨੂੰ ਕੇਂਦਰ ਸਰਕਾਰ ਦੀ ਸ਼ਹਿ 'ਤੇ ਪੁਲਸ ਨੇ ਟਿਕਰੀ ਬਾਰਡਰ 'ਤੇ ਰੋਕ ਲਿਆ ਹੈ, ਜਿਸ ਦੀ ਜਿੰਨ੍ਹੀ ਵੀ ਨਿੰਦਿਆਂ ਕੀਤੀ ਜਾਵੇ, ਉਨ੍ਹੀ ਹੀ ਥੌੜ੍ਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਜੋ ਮਰਜੀ ਅਕਾਲੀ ਵਰਕਰਾਂ 'ਤੇ ਜੁਲਮ ਕਰ ਲਵੇ, ਪਰ ਸ਼੍ਰੌਮਣੀ ਅਕਾਲੀ ਦਲ ਦੇ ਜੁਝਾਰੂ ਵਰਕਰ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸੰਸਦ ਅੱਗੇ ਹਰ ਹਾਲਤ ਵਿੱਚ ਪਹੁੰਚਣਗੇ ਅਤੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਕਾਲੇ ਕਾਨੂੰਨ ਰੱਦ ਕਰਵਾਉਣ ਦੀ ਕੇਂਦਰ ਸਰਕਾਰ ਤੋਂ ਮੰਗ ਕਰਨਗੇ।
ਇਸ ਮੌਕੇ ਉਨ੍ਹਾਂ ਨਾਲ ਜਥੇਦਾਰ ਮੇਵਾ ਸਿੰਘ ਦੋਦੜਾ, ਦਰਸ਼ਨ ਸਿੰਘ ਅਹਿਮਦਪੁਰ, ਭੋਲਾ ਸਿੰਘ ਨਰਸ਼ੋਤਮ, ਸੰਤੋਖ ਸਿੰਘ, ਮਿੱਠੂ ਸਿੰਘ ਖਾਲਸਾ ਬੋਹਾ, ਗਿਆਨ ਸਿੰਘ ਧਰਮਪੁਰਾ, ਰਣਜੀਤ ਸਿੰਘ ਕੁਲਰੀਆਂ, ਜਗਜੀਤ ਸਿੰਘ ਗੋਬਿੰਦਪੁਰਾ, ਦਰਸ਼ਨ ਸਿੰਘ ਗੋਰਖਨਾਥ, ਕੁਲਜੀਤ ਸਿੰਘ ਦਿਓਲ਼, ਸੁਖਦੇਵ ਸਿੰਘ ਦਿਆਲਪੁਰਾ, ਗੁਲਾਬ ਸਿੰਘ ਤਾਲਵਾਲਾ, ਚੇਅਰਮੈਨ ਸ਼ਮਸ਼ੇਰ ਸਿੰਘ ਗੁੜੱਦੀ, ਗੁਰਮੁੱਖ ਸਿੰਘ ਕਲੀਪੁਰ ਆਦਿ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕੋਈ ਵੀ ਹੱਥ ਕੰਢੇ ਅਪਨਾ ਲਵੇ ਪਰ ਅਕਾਲੀ ਵਰਕਰ ਨਹੀਂ ਡਰਨਗੇ। 
 


Bharat Thapa

Content Editor

Related News