ਅਕਾਲੀ ਆਗੂ ਦੋਮੂੰਹੀਆਂ ਗੱਲਾਂ ਕਰਨ ਤੋਂ ਬਾਜ਼ ਆਉਣ : ਹਮੀਰਾ
Friday, Jun 09, 2017 - 08:19 AM (IST)
ਕਪੂਰਥਲਾ, (ਮੱਲ੍ਹੀ)- ਆਪਣੇ 10 ਸਾਲਾਂ ਦੇ ਨਿਰੰਤਰ ਸ਼ਾਸਨ ਕਾਲ ਦੌਰਾਨ ਸਰਕਾਰੀ ਖਜ਼ਾਨੇ ਨੂੰ ਲੁੱਟਣ ਵਾਲੇ, ਨਸ਼ਾ ਸਮੱਗਲਰਾਂ ਨੂੰ ਹੱਲਾ-ਸ਼ੇਰੀਆਂ ਦੇਣ ਤੇ ਨਾਦਰਸ਼ਾਹੀ ਨੀਤੀਆਂ ਦੇ ਧਾਰਨੀ ਅਕਾਲੀ ਆਗੂ, ਜੋ ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਰੋਸ ਧਰਨੇ ਲਾਉਣ ਵਾਲੇ ਅਕਾਲੀ ਆਗੂ ਪਹਿਲਾਂ ਆਪਣਾ ਸਵੈ-ਮੁਲੰਕਣ ਕਰਨ। ਇਹ ਸ਼ਬਦ ਕਾਂਗਰਸ ਪਾਰਟੀ ਢਿੱਲਵਾਂ ਦੇ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਹਮੀਰਾ ਨੇ ਅੱਜ ਸਥਾਨਕ ਰੈਸਟ ਹਾਊਸ ਵਿਖੇ ਸਾਥੀ ਕਾਂਗਰਸੀਆਂ ਦੀ ਹਾਜ਼ਰੀ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਉਪਰ ਤਾਂ ਹਾਲੇ ਦੋਸ਼ ਸਿੱਧ ਨਹੀਂ ਹੋਏ, ਜਦਕਿ ਅਕਾਲੀ ਦਲ ਦੇ ਬਹੁਤ ਸਾਰੇ ਸਾਬਕਾ ਮੰਤਰੀਆਂ ਉੱਪਰ ਭ੍ਰਿਸ਼ਟਾਚਾਰ ਦੇ ਦੋਸ਼ ਸਿੱਧ ਵੀ ਹੋਏ ਹਨ, ਖਿਲਾਫ ਉਹ ਕਿਉਂ ਨਹੀਂ ਬੋਲੇ? ਉਨ੍ਹਾਂ ਕਿਹਾ ਕਿ ਅਕਾਲੀ ਆਗੂ ਦੋਮੂੰਹੀਆਂ ਗੱਲਾਂ ਕਰਨ ਤੋਂ ਬਾਜ਼ ਆਉਣ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪ੍ਰੀਤਮ ਸਿੰਘ ਚੀਮਾ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਅਕਾਲੀ ਆਗੂਆਂ ਨੂੰ ਕਾਂਗਰਸੀ, ਮੰਤਰੀਆਂ ਤੇ ਸਰਕਾਰ ਖਿਲਾਫ ਰੋਸ ਧਰਨੇ ਲਾਉਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ।
ਮੀਟਿੰਗ 'ਚ ਸ਼ਾਮਲ ਕਾਂਗਰਸ ਆਗੂ ਤੇ ਸਰਪੰਚ ਹਰਗੋਬਿੰਦ ਸਿੰਘ ਹਮੀਰਾ, ਪ੍ਰਧਾਨ ਬਲਵਿੰਦਰ ਸਿੰਘ, ਰਤਨ ਸਿੰਘ ਮੱਲ੍ਹੀ, ਸਤਨਾਮ ਸਿੰਘ ਲੱਖਣ, ਮਹਿੰਦਰ ਸਿੰਘ ਬਾਜਵਾ, ਹਜ਼ਾਰਾ ਸਿੰਘ, ਹਰਭਜਨ ਸਿੰਘ ਭਲਾਈਪੁਰ, ਪ੍ਰਸ਼ੋਤਮ ਸਿੰਘ ਬਿੱਲਾ ਤੇ ਆਲ ਇੰਡੀਆ ਬਾਜ਼ੀਗਰ ਵਣਜਾਰਾ ਸਭਾ ਦੇ ਜ਼ਿਲਾ ਪ੍ਰਧਾਨ ਤੇਜਾ ਸਿੰਘ ਆਦਿ ਨੇ ਕਿਹਾ ਕਿ ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਖਿਲਾਫ ਰੇਤ ਮਾਮਲੇ ਸੰਬੰਧੀ ਰੋਸ ਧਰਨਿਆਂ ਦਾ ਡਰਾਮਾ ਰਚ ਕੇ ਅਕਾਲੀ ਤੇ 'ਆਪ' ਨੇਤਾ ਆਪਣੇ ਗੁਨਾਹਾਂ ਨੂੰ ਛਪਾਉਣ ਦੀਆਂ ਕੋਝੀਆਂ ਖੇਡਾਂ ਖੇਡ ਰਹੇ ਹਨ ਜਿਨ੍ਹਾਂ 'ਚ ਉਹ ਕਦੇ ਵੀ ਸਫ਼ਲ ਨਹੀਂ ਹੋ ਸਕਣਗੇ।
