ਲੁਧਿਆਣਾ ਦੇ ਅਕਾਲੀ ਵਾਰਡਬੰਦੀ ਨੂੰ ਲੈ ਕੇ ਲੋਹੇ-ਲਾਖੇ! ਦਰਜ ਇਤਰਾਜ਼ਾਂ ’ਤੇ ਗੌਰ ਕੀਤਾ ਜਾਵੇਗਾ : ਕਮਿਸ਼ਨਰ

Wednesday, Aug 09, 2023 - 05:15 PM (IST)

ਲੁਧਿਆਣਾ ਦੇ ਅਕਾਲੀ ਵਾਰਡਬੰਦੀ ਨੂੰ ਲੈ ਕੇ ਲੋਹੇ-ਲਾਖੇ! ਦਰਜ ਇਤਰਾਜ਼ਾਂ ’ਤੇ ਗੌਰ ਕੀਤਾ ਜਾਵੇਗਾ : ਕਮਿਸ਼ਨਰ

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਮਹੇਸ਼ਇੰਦਰ ਸਿੰਘ ਗਰੇਵਾਲ ਸਾਬਕਾ ਮੰਤਰੀ, ਸਾਬਕਾ ਸੰਸਦੀ ਸਕੱਤਰ ਹਰੀਸ਼ ਰਾਏ ਢਾਂਡਾ, ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ, ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ, ਜਸਪਾਲ ਸਿੰਘ ਗਿਆਸਪੁਰਾ, ਭੁਪਿੰਦਰ ਭਿੰਦਾ, ਆਰ. ਡੀ. ਸ਼ਰਮਾ, ਜਗਬੀਰ ਸਿੰਘ ਸੋਖੀ ਤੋਂ ਇਲਾਵਾ ਹੋਰਨਾ ਆਗੂਆਂ ਨੇ ਅੱਜ ਸਵੇਰ ਲੁਧਿਆਣਾ ਨਗਰ ਨਿਗਮ ਦੇ ਜ਼ੋਨ-ਡੀ ਸਥਿਤ ਦਫ਼ਤਰ ਪੁੱਜ ਕੇ ਲੁਧਿਆਣਾ ਨਗਰ ਨਿਗਮ ਦੀ ਕਮਿਸ਼ਨਰ ਸ਼ੇਨਾ ਅਗਰਵਾਲ ਨਾਲ ਮੁਲਾਕਾਤ ਕੀਤੀ।

ਲੁਧਿਆਣਾ ਨਗਰ ਨਿਗਮ ਦੀ ਕੀਤੀ ਗਈ ਵਾਰਡਬੰਦੀ 'ਚ ਸਰਕਾਰ ਦੇ ਸਿੱਧੇ ਦਖ਼ਲ ਤੋਂ ਇਲਾਵਾ ਵਿਰੋਧੀਆਂ ਨੂੰ ਨੁੱਕਰੇ ਲਗਾਉਣ ਤੋਂ ਇਲਾਵਾ ਚੋਣ ਲੜਨ ਤੋਂ ਵਾਂਝੇ ਕਰਨ ਲਈ ਫਰਜ਼ੀ ਵਾਰਡਬੰਦੀ ਨੂੰ ਲੈ ਕੇ ਆਪਣਾ ਰੋਸ ਦਰਜ ਕਰਵਾਇਆ ਅਤੇ ਕਿਹਾ ਕਿ ਇਹ ਸਭ ਕੁੱਝ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ. ਗਰੇਵਾਲ ਨੇ ਕਿਹਾ ਕਿ ਅਕਾਲੀ ਦਲ ਨਾਲ ਕਈ ਐਸੇ ਵਾਰਡ ਸਨ, ਜਿੱਥੇ ਸਾਡੇ ਅਕਾਲੀ ਨੇਤਾਵਾਂ ਦੇ ਚੋਣ ਲੜਨੀ ਸੀ ਪਰ ਸਰਕਾਰ ਤੋਂ ਹੋਰਨਾਂ ਨੇ ਮਿਲ ਕੇ ਜਾਂ ਤਾਂ ਉਹ ਲੇਡੀਜ਼ ਜਾਂ ਰਾਖਵੇਂ ਲੇਡੀਜ਼ ਕਰਕੇ ਸਾਡੇ ਹੱਕਾਂ ’ਤੇ ਡਾਕਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਨਕਸ਼ਾ ਵੀ ਊਠ ਦਾ ਬੁੱਲ ਬਣਿਆ ਹੋਇਆ ਹੈ। 

ਇਸ ਮੌਕੇ ਢਾਂਡਾ ਨੇ ਕਿਹਾ ਕਿ ਇਹ ਹਨ੍ਹੇਰਗਰਦੀ ਨਹੀਂ ਚਲਣ ਦਿੱਤੀ ਜਾਵੇਗੀ। ਅਸੀਂ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ। ਉਨ੍ਹਾਂ ਕਿਹਾ ਕਿ ਇਹ ਸਭ ਕੁੱਝ ਬੰਦ ਕਮਰੇ ’ਚ ਵਿਧਾਇਕਾਂ ਤੇ ਉਨ੍ਹਾਂ ਦੇ ਚਹੇਤਿਆਂ ਨੇ ਜੋ ਖੇਡ ਖੇਡੀ ਹੈ, ਉਸ ਨੂੰ ਸਿਰੇ ਨਹੀਂ ਚੜ੍ਹਨ ਦੇਣਗੇ। ਉਨ੍ਹਾਂ ਕਿਹਾ ਕਿ ਅਸੀਂ ਚੋਣਾਂ ਨਹੀਂ ਹੋਣ ਦੇਵਾਂਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਿੰਦਰਪਾਲ ਸਿੰਘ ਪੱਪੂ, ਰਖਵਿੰਦਰ ਸਿੰਘ ਗਾਬੜੀਆ, ਇੰਦਰਜੀਤ ਸਿੰਘ ਗਿੱਲ ਆਦਿ ਮੌਜੂਦ ਸਨ।


author

Babita

Content Editor

Related News