ਖੰਨਾ ''ਚ ਮਜ਼ਦੂਰਾਂ ਦੀ ਮੌਤ ਮਾਮਲੇ ''ਚ ਪੁਲਸ ਅਧਿਕਾਰੀਆਂ ਨੂੰ ਮਿਲੇ ਅਕਾਲੀ ਆਗੂ

Thursday, Nov 21, 2019 - 02:05 PM (IST)

ਖੰਨਾ ''ਚ ਮਜ਼ਦੂਰਾਂ ਦੀ ਮੌਤ ਮਾਮਲੇ ''ਚ ਪੁਲਸ ਅਧਿਕਾਰੀਆਂ ਨੂੰ ਮਿਲੇ ਅਕਾਲੀ ਆਗੂ

ਖੰਨਾ (ਬਿਪਨ) : ਖੰਨਾ 'ਚ ਲਲਹੇੜੀ ਰੋਡ 'ਤੇ ਹੋਏ ਹਾਦਸੇ 'ਚ ਮਾਰੇ ਗਏ ਮਜ਼ਦੂਰਾਂ ਨੂੰ ਮੁਆਵਜ਼ਾ ਦਿਵਾਉਣ ਲਈ ਅਕਾਲੀ ਨੇਤਾਵਾਂ ਦੇ ਵਫਦ ਨੇ ਵੀਰਵਾਰ ਨੂੰ ਪੁਲਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀਆਂ 'ਤੇ ਸਖਤ ਕਾਰਵਾਈ ਕਰਨ ਦਾ ਭਰੋਸਾ ਅਕਾਲੀ ਨੇਤਾਵਾਂ ਨੂੰ ਦੁਆਇਆ। ਅਕਾਲੀ ਨੇਤਾਵਾਂ ਵਲੋਂ ਇਸ ਮਾਮਲੇ ਸਬੰਧੀ ਮੁੱਖ ਠੇਕੇਦਾਰ ਖਿਲਾਫ ਦਰਜ ਕੀਤੀ ਐੱਫ. ਆਈ. ਆਰ. 'ਚ ਹੋਰ ਧਾਰਾਵਾਂ ਨੂੰ ਜੋੜਨ ਦੀ ਮੰਗ ਕੀਤੀ ਗਈ। ਜ਼ਿਕਰਯੋਗ ਹੈ ਕਿ ਲਲਹੇੜੀ ਰੋਡ ਇਲਾਕੇ 'ਚ ਸੀਵਰੇਜ ਦੇ ਕੰਮ ਦੌਰਾਨ ਅਚਾਨਕ ਮਿੱਟੀ ਮਜ਼ਦੂਰਾਂ 'ਤੇ ਡਿੱਗ ਪਈ, ਜਿਸ ਦੌਰਾਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਸੀ।


author

Babita

Content Editor

Related News