ਅਕਾਲੀ ਲੀਡਰ ਪਰਮਜੀਤ ਸਿੰਘ ਰਾਏਪੁਰ ਕਾਂਗਰਸ ''ਚ ਸ਼ਾਮਲ

Friday, Oct 18, 2019 - 03:25 PM (IST)

ਅਕਾਲੀ ਲੀਡਰ ਪਰਮਜੀਤ ਸਿੰਘ ਰਾਏਪੁਰ ਕਾਂਗਰਸ ''ਚ ਸ਼ਾਮਲ

ਜਲੰਧਰ (ਵਿਕਰਮ) : ਅਕਾਲੀ ਲੀਡਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਅੱਜ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ। ਜਲੰਧਰ ਕੈਂਟ ਦੇ ਰਹਿਣ ਵਾਲੇ ਰਾਏਪੁਰ ਬ੍ਰਿਟੇਨ ਦੇ ਪਹਿਲੇ ਦਸਤਾਰਧਾਰੀ ਸਿੱਖ ਤਨਮਨਜੀਤ ਸਿੰਘ ਢੇਸੀ ਦੇ ਚਾਚਾ ਹਨ। ਜਥੇਦਾਰ ਪਰਮਜੀਤ ਸਿੰਘ ਰਾਏਪੁਰ ਸ਼ੁੱਕਰਵਾਰ ਨੂੰ ਆਪਣੇ ਸਾਥੀਆਂ ਸਮੇਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ 'ਚ ਕਾਂਗਰਸ 'ਚ ਸ਼ਾਮਲ ਹੋ ਗਏ। 

ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਭਰਾ ਜਸਪਾਲ ਸਿੰਘ ਢੇਸੀ ਨੇ ਵੀ ਕਾਂਗਰਸ 'ਚ ਸ਼ਮੂਲੀਅਮ ਕੀਤੀ। ਇਥੇ ਇਹ ਵੀ ਦੱਸਣਯੋਗ ਹੈ ਕਿ ਪਰਮਜੀਤ ਸਿੰਘ ਰਾਏਪੁਰ ਸੀਨੀਅਰ ਅਕਾਲੀ ਦਲ ਵਲੋਂ ਜਲੰਧਰ ਛਾਉਣੀ ਵਿਧਾਨ ਸਭਾ ਹਲਕੇ ਤੋਂ ਚੋਣ ਵੀ ਲੜ ਚੁੱਕੇ ਹਨ।


author

Gurminder Singh

Content Editor

Related News