ਅਕਾਲੀ ਦਲ ਦੀ ਚਿਤਾਵਨੀ, ਕੋਈ ਭੁਲੇਖੇ ''ਚ ਨਾ ਰਹੇ ਕਿ ਪਾਰਟੀ ਦੇ ਦਫ਼ਤਰ ''ਤੇ ਕਰ ਲਵੇਗਾ ਕਬਜ਼ਾ

Thursday, Aug 01, 2024 - 06:31 PM (IST)

ਚੰਡੀਗੜ੍ਹ : ਅਕਾਲੀ ਦਲ ਵਿਚ ਪੈਦਾ ਹੋਇਆ ਕਲੇਸ਼ ਵੱਧਦਾ ਜਾ ਰਿਹਾ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਆਖਿਆ ਹੈ ਕਿ ਅਕਾਲੀ ਦਲ ਸੁਧਾਰ ਲਹਿਰ ਚਲਾਉਣ ਵਾਲੇ ਪਹਿਲਾਂ ਆਪਣੇ ਆਪ ਨੂੰ ਸੁਧਾਰ ਲੈਣ। ਸੁਖਦੇਵ ਢੀਂਡਸਾ ਕੋਲ ਇੰਨਾ ਅਧਿਕਾਰ ਨਹੀਂ ਹੈ ਕਿ ਉਹ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਫ਼ੈਸਲੇ ਨੂੰ ਰੱਦ ਕਰ ਸਕਣ। ਇਸ ਦੌਰਾਨ ਅਕਾਲੀ ਦਲ ਨੇ ਸਾਫ ਸ਼ਬਦਾਂ ਵਿਚ ਚਿਤਾਵਨੀ ਦਿੱਤੀ ਹੈ ਕਿ ਕੋਈ ਇਹ ਨਾ ਸੋਚੇ ਕਿ ਅਕਾਲੀ ਦਲ ਦੇ ਦਫਤਰ ਜਾਂ ਸਿੰਬਲ 'ਤੇ ਕਬਜ਼ਾ ਕਰ ਸਕਦਾ ਹੈ। ਕੋਈ ਕਿਸੇ ਤਰ੍ਹਾਂ ਦੇ ਭੁਲੇਖੇ ਵਿਚ ਨਾ ਰਹੇ। 

ਇਹ ਵੀ ਪੜ੍ਹੋ : ਪੰਜਾਬ 'ਚ ਪੈ ਰਹੀ ਭਿਆਨਕ ਗਰਮੀ ਕਾਰਣ ਵਿਗੜਣ ਲੱਗੀ ਵਿਦਿਆਰਥੀਆਂ ਦੀ ਸਿਹਤ, ਸਕੂਲਾਂ ਦਾ ਸਮਾਂ ਬਦਲਣ ਦੀ ਮੰਗ

ਅੱਜ ਢੀਂਡਸਾ ਪਰਿਵਾਰਵਾਦ ਦੀ ਗੱਲ ਕਰ ਰਹੇ ਹਨ ਪਰ ਸਭ ਤੋਂ ਵੱਧ ਪਰਿਵਾਰਵਾਦ ਢੀਂਡਸਾ ਨੇ ਕੀਤਾ ਹੈ। ਸਰਦਾਰ ਸਾਹਿਬ ਸੈਂਟਰ ਵਿਚ ਅਤੇ ਪੁੱਤਰ ਪੰਜਾਬ ਵਿਚ ਮੰਤਰੀ ਸੀ। ਚਾਹੀਦਾ ਤਾਂ ਇਹ ਹੈ ਕਿ ਢੀਂਡਸਾ ਸਾਹਿਬ ਸਨਮਾਨ ਨੂੰ ਪਾਰਟੀ ਹਿੱਤਾਂ ਲਈ ਵਰਤਣ ਜੇ ਕੋਈ ਸਨਮਾਨ ਕਰਵਾਉਣਾ ਚਾਹੁੰਦਾ ਹੈ ਤਾਂ ਕਰਵਾ ਸਕਦਾ ਹੈ। ਗਰੇਵਾਲ ਨੇ ਕਿਹਾ ਕਿ ਅੱਜ ਹੈਰਾਨਗੀ ਹੁੰਦੀ ਹੈ ਕਿ ਜਿਨ੍ਹਾਂ ਨੇ ਪਾਰਟੀ ਨੂੰ ਮਾਰਨਾ ਸ਼ੁਰੂ ਕੀਤਾ ਉਹ ਸੁਧਾਰ ਲਹਿਰ ਚਲਾ ਰਹੇ ਹਨ। ਇਹ ਹੁਣ ਟੋਹੜਾ ਸਾਹਿਬ ਦਾ ਸਮਾਗਮ ਕਰਵਾ ਰਹੇ ਹਨ ਪਰ ਕਿਸੇ ਸਮੇਂ ਸੁਖਦੇਵ ਢੀਂਡਸਾ ਨੇ ਹੀ ਟੋਹੜਾ ਨੂੰ ਪਾਰਟੀ ਵਿਚੋਂ ਕੱਢਣ ਲਈ ਨੋਟਿਸ ਜਾਰੀ ਕੀਤਾ ਸੀ। 

ਇਹ ਵੀ ਪੜ੍ਹੋ : ਪਹਾੜਾਂ 'ਚ ਪੈ ਰਹੇ ਭਾਰੀ ਮੀਂਹ ਦਰਮਿਆਨ ਪੰਜਾਬ 'ਚ ਜਾਰੀ ਹੋਇਆ ਅਲਰਟ

ਪ੍ਰਦੀਪ ਕਲੇਰ ਦੇ ਮਾਮਲੇ 'ਤੇ ਬੋਲਦਿਆਂ ਗਰੇਵਾਲ ਨੇ ਕਿਹਾ ਕਿ ਅੱਜ ਬਾਗੀ ਧੜਾ ਕਲੇਰ ਦਾ ਵਕੀਲ ਬਣਿਆ ਬੈਠਾ ਹੈ। ਕਲੇਰ ਇਨ੍ਹਾਂ ਦਾ ਹੀ ਭੇਜਿਆ ਹੋਇਆ ਹੈ ਜਦੋਂ ਤਕ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਫ਼ੈਸਲਾ ਨਹੀਂ ਆ ਜਾਂਦਾ, ਉਦੋਂ ਤਕ ਇਹ ਰੋਜ਼ ਨਵਾਂ ਤੋਤਾ ਛੱਡਣਗੇ। ਢੀਂਡਸਾ ਸਾਹਿਬ ਆਖ ਰਹੇ ਹਨ ਕਿ ਡੈਲੀਗੇਟ ਸੈਸ਼ਨ ਬੁਲਾਉਣਗੇ ਜ਼ਰੂਰ ਬੁਲਾਉਣ ਪਰ 99 ਫੀਸਦੀ ਡੈਲੀਗੇਟ ਅੱਜ ਵੀ ਸੁਖਬੀਰ ਬਾਦਲ ਦੇ ਨਾਲ ਖੜ੍ਹੇ ਹਨ, ਇਹ ਸਾਫ ਕਰਨ ਕੀ ਇਹ ਚਾਹੁੰਦੇ ਕੀ ਹਨ। ਇਹ ਸੁਖਬੀਰ ਬਾਦਲ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਸੀ ਹੁਣ ਛੁੱਟ ਗਿਆ ਹੈ ਹੁਣ ਆਪਣੀ ਪਾਰਟੀ ਚਲਾ ਕਿ ਵਿਖਾਉਣ। ਇਨ੍ਹਾਂ ਕਰਕੇ ਹੀ ਪਾਰਟੀ ਡੁੱਬੀ ਸੀ ਪਰ ਹੁਣ ਬਚੇਗੀ, ਲੋਕਾਂ ਦਾ ਆਖਣਾ ਸੀ ਕਿ ਇਹ ਠੇਕੇ ਲੈ ਕੇ ਬੈਠੇ ਹਨ। ਸੰਗਰੂਰ ਵਿਚ ਢੀਂਡਸਿਆਂ ਦਾ ਰਾਜ ਸੀ, ਜਿੱਥੇ ਬਾਦਲ ਸਾਹਿਬ ਨੂੰ ਵੀ ਟਿਕਟਾਂ ਵੰਡਣ ਦਾ ਹੱਕ ਨਹੀਂ ਸੀ। 

ਇਹ ਵੀ ਪੜ੍ਹੋ : ਲੱਖਾਂ ਰੁਪਏ ਲਗਾ ਕੇ ਇੰਗਲੈਂਡ ਭੇਜੀ ਪ੍ਰੇਮਿਕਾ ਨੇ ਥੋੜੇ ਦਿਨਾਂ 'ਚ ਬਦਲੇ ਰੰਗ, ਮੁੰਡੇ ਨੇ ਗੋਲ਼ੀ ਮਾਰ ਕੇ ਕੀਤੀ ਖ਼ੁਦਕੁਸ਼ੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News