ਪੰਜਾਬ ’ਚ ਨਿਗਮ ਚੋਣਾਂ ਨੂੰ ਲੈ ਕੇ ਅਕਾਲੀ ਦਲ ਖਾਮੋਸ਼! ਬਾਕੀ ਪਾਰਟੀਆਂ ਨੇ ਖਿੱਚੀ ਤਿਆਰੀ
Thursday, Nov 28, 2024 - 10:11 AM (IST)
ਲੁਧਿਆਣਾ (ਮੁੱਲਾਂਪੁਰੀ) : ਪੰਜਾਬ ’ਚ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਅਦਾਲਤਾਂ ਦੇ ਸਖ਼ਤ ਰੁਖ ਕਾਰਨ ਪੰਜਾਬ ਸਰਕਾਰ ਨੇ ਆਪਣੀ ਤਿਆਰੀ ਪੂਰੀ ਕਰ ਲਈ ਹੈ। ਹੁਣ ਚੋਣ ਕਮਿਸ਼ਨ ਕਿਸੇ ਵੀ ਪਲ ਤਾਰੀਖ਼ਾਂ ਦਾ ਐਲਾਨ ਕਰ ਸਕਦਾ ਹੈ। ਇਸ ਨੂੰ ਲੈ ਕੇ ਸੱਤਾਧਾਰੀ ਆਮ ਆਦਮੀ ਪਾਰਟੀ, ਕਾਂਗਰਸ ਤੇ ਭਾਜਪਾ ਨੇ ਕੰਨ ਚੁੱਕ ਲਏ ਹਨ ਤੇ ਤਿਆਰੀਆਂ ਵਿੱਢ ਦਿੱਤੀਆਂ ਹਨ। ਅਕਾਲੀ ਦਲ ਦੀ ਗੱਲ ਕਰੀਏ ਤਾਂ ਅਕਾਲੀ ਦਲ ਅਜੇ ਇਨ੍ਹਾਂ ਚੋਣਾਂ ਨੂੰ ਲੈ ਕੇ ਖਾਮੋਸ਼ੀ ਦੇ ਦਿਨ ਕੱਟ ਰਿਹਾ ਹੈ, ਕਿਉਂਕਿ ਪਾਰਟੀ ਪ੍ਰਧਾਨ ਤੇ ਸਮੁੱਚੀ ਅਕਾਲੀ ਦਲ ਲੀਡਰਸ਼ਿਪ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕੀਤੀ ਹੋਈ ਹੈ ਅਤੇ 2 ਦਸੰਬਰ ਨੂੰ ਫ਼ੈਸਲਾ ਆਉਣਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਧਮਾਕਿਆਂ ਨੂੰ ਲੈ ਕੇ ਨਵੀਂ ਅਪਡੇਟ, ਨਹੀਂ ਹੋ ਸਕੀ ਮੁਲਜ਼ਮਾਂ ਦੀ ਪਛਾਣ
ਇਸ ਲਈ ਅਕਾਲੀ ਦਲ ਇਨ੍ਹਾਂ ਚੋਣਾਂ ਬਾਰੇ ਜੱਕਾਂ-ਤੱਕਾਂ ’ਚ ਦੱਸਿਆ ਜਾ ਰਿਹਾ ਹੈ। ਬਾਕੀ ਜਦੋਂ ਅਕਾਲੀ ਦਲ ਦੇ ਜਨਰਲ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜੇ ਤਾਂ ਤਾਰੀਖ਼ਾਂ ਦਾ ਐਲਾਨ ਨਹੀਂ ਹੋਇਆ, ਜਦੋਂ ਹੋਵੇਗਾ ਉਸ ਵੇਲੇ ਅਸੀਂ ਮੀਟਿੰਗ ਕਰਾਂਗੇ।
ਇਹ ਵੀ ਪੜ੍ਹੋ : ਪੰਜਾਬੀਓ! ਮੋਟੀਆਂ-ਮੋਟੀਆਂ ਜੈਕਟਾਂ ਪਾਉਣ ਲਈ ਰਹੋ ਤਿਆਰ, ਮੌਸਮ ਵਿਭਾਗ ਦੀ ਆ ਗਈ ਵੱਡੀ Update
ਉਨ੍ਹਾਂ ਨਾਲ ਹੀ ਕਿਹਾ ਕਿ ਅਸੀਂ ਚੋਣ ਕਮਿਸ਼ਨ ਤੋਂ ਮੰਗ ਕਰਦੇ ਹਾਂ ਕਿ ਦਸੰਬਰ ਦੇ ਅਖ਼ੀਰਲੇ ਹਫਤੇ ਸ਼ਹੀਦੀ ਦਿਹਾੜਾ ਹਫ਼ਤਾ ਹੁੰਦਾ ਹੈ, ਉਨ੍ਹਾਂ ਦਿਨਾਂ ਦਾ ਕਮਿਸ਼ਨ ਵਿਚਾਰ ਕਰਕੇ ਕੋਈ ਫ਼ੈਸਲਾ ਲਵੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8