ਲੁਧਿਆਣਾ : ''ਫਤਿਹਵੀਰ'' ਦੀ ਮੌਤ ''ਤੇ ਅਕਾਲੀ ਦਲ ਵਲੋਂ ਰੋਸ ਪ੍ਰਦਰਸ਼ਨ
Tuesday, Jun 11, 2019 - 04:35 PM (IST)
ਲੁਧਿਆਣਾ (ਨਰਿੰਦਰ) : ਸੰਗਰੂਰ ਦੇ ਪਿੰਡ ਭਗਵਾਨਪੁਰਾ 'ਚ ਬੋਰਵੈੱਲ 'ਚ ਫਸ ਕੇ ਮੌਤ ਦੇ ਮੂੰਹ 'ਚ ਗਏ ਫਤਿਹਵੀਰ ਸਿੰਘ ਲਈ ਲਈ ਪੂਰੇ ਪੰਜਾਬ 'ਚ ਗੁੱਸੇ ਦੀ ਲਹਿਰ ਹੈ ਅਤੇ ਥਾਂ-ਥਾਂ ਲੋਕ ਸਰਕਾਰ ਖਿਲਾਫ ਰੋਸ ਜ਼ਾਹਰ ਕਰਨ ਲਈ ਪ੍ਰਦਰਸ਼ਨ ਕਰ ਰਹੇ ਹਨ। ਇਸੇ ਤਹਿਤ ਲੁਧਿਆਣਾ ਦੇ ਯੂਥ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ 'ਚ ਸਥਾਨਕ ਲੋਕਾਂ ਨੇ ਵੀ ਸਕੂਲੀ ਬੱਚਿਆਂ ਸਮੇਤ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ।
ਪ੍ਰਦਰਸ਼ਨਕਾਰੀਆਂ ਨੇ ਇਕ ਖਾਲੀ ਬਾਲਟੀ ਨਾਲ ਲੈ ਕੇ ਫਤਿਹਵੀਰ ਨੂੰ ਬਚਾਉਣ 'ਚ ਪ੍ਰਸ਼ਾਸਨ ਦੀ ਨਾਕਾਮੀ ਖਿਲਾਫ ਗੁੱਸਾ ਕੱਢਿਆ। ਇਸ ਮੌਕੇ ਗੁਰਪ੍ਰੀਤ ਗੋਸ਼ਾ ਨੇ ਕਿਹਾ ਕਿ ਸਰਕਾਰ ਵੱਡੇ-ਵੱਡੇ ਦਾਅਵਿਆਂ ਦੇ ਬਾਵਜੂਦ ਫਤਿਹਵੀਰ ਨੂੰ ਬਚਾਉਣ 'ਚ ਅਸਫਲ ਰਹੀ ਹੈ, ਜੋ ਕਿ ਸ਼ਰਮਨਾਕ ਹੈ।