ਭਾਜਪਾ ਦੇ ਤਿੱਖੇ ਤੇਵਰ ਤੋਂ ਬਾਅਦ ਅਕਾਲੀ ਦਲ ਦਾ ਵੱਡਾ ਬਿਆਨ, ਕਿਹਾ- ਕਿਸੇ ਦੇ ਤੋੜ-ਵਿਛੋੜੇ ਨਾਲ ਕੋਈ ਫਰਕ ਨਹੀਂ ਪੈਂਦਾ

08/13/2019 5:24:19 PM

ਅੰਮ੍ਰਿਤਸਰ, (ਛੀਨਾ)- ਭਾਰਤੀ ਜੰਤਾ ਪਾਰਟੀ ਦੇ ਸੁਬਾਈ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵਲੋਂ ਪੰਜਾਬ 'ਚ 2022 ਦੀਆ ਵਿਧਾਨ ਸਭਾ ਚੋਣਾ ਇਕੱਲੇ ਤੌਰ 'ਤੇ ਲੜਨ ਤੇ ਦਿਤੇ ਗਏ ਸੰਕੇਤ ਤੋਂ ਬਾਅਦ ਭਾਜਪਾ ਦੀ ਭਾਈਵਾਲ ਪਾਰਟੀ ਸ੍ਰੋਮਣੀ ਅਕਾਲੀ ਦਲ ਬਾਦਲ ਨੇ ਵੀ ਅੰਦਰ ਖਾਤੇ ਭਾਜਪਾ ਦੀਆ ਗਤੀਵਿਧੀਆ 'ਤੇ ਤਿਖੀ ਨਜ਼ਰ ਰੱਖਣੀ ਸ਼ੁਰੂ ਕਰ ਦਿਤੀ ਹੈ। ਇਸ ਸਬੰਧ 'ਚ ਯੂਥ ਅਕਾਲੀ ਦਲ ਬਾਦਲ ਕੌਰ ਕਮੇਟੀ ਦੇ ਮੈਂਬਰ ਤੇ ਅੰਮ੍ਰਿਤਸਰ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਇਕ ਪ੍ਰੈਸ ਨੋਟ ਜਾਰੀ ਕਰਕੇ ਆਖਿਆ ਕਿ ਸ੍ਰੋਮਣੀ ਅਕਾਲੀ ਦਲ ਬਾਦਲ ਨੇ ਹਮੇਸ਼ਾਂ ਪੰਜਾਬ ਦੇ ਹੱਕਾ ਤੇ ਹਿੱਤਾ ਦੀ ਰਾਖੀ ਕਰਦਿਆ ਹਰ ਥਾਂ ਡੱਟ ਕੇ ਪਹਿਰਾ ਦਿਤਾ ਹੈ ਜਿਸ ਕਾਰਨ ਅੱਜ ਵੀ ਪੰਜਾਬ ਵਾਸੀ ਸ੍ਰੋਮਣੀ ਅਕਾਲੀ ਦਲ ਨਾਲ ਚਟਾਨ ਦੀ ਤਰਾਂ ਖੜੇ ਹਨ।
PunjabKesari

ਗਿੱਲ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀਆ ਦਿਸ਼ਾ ਨਿਰਦੇਸ਼ਾਂ ਸਦਕਾ ਪਾਰਟੀ ਦੀ ਅਰੰਭੀ ਗਈ ਭਰਤੀ ਮੁਹਿੰਮ ਤੋਂ ਸਪੱਸ਼ਟ ਹੁੰਦਾਂ ਹੈ ਕਿ 2022 ਦੀਆ ਵਿਧਾਨ ਸਭਾ ਚੋਣਾਂ 'ਚ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਨਾ ਬਿਲਕੁਲ ਤੈਅ ਹੈ ਕਿਉਕਿ ਲੋਕ ਭਰਤੀ ਮੁਹਿੰਮ 'ਚ ਆਸ ਤੋਂ ਵੱਧ ਕੇ ਉਤਸ਼ਾਹ ਦਿਖਾ ਰਹੇ ਹਨ। ਸ.ਗਿੱਲ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਪੰਜਾਬੀਆ ਦੀ ਮਾਂ ਪਾਰਟੀ ਹੈ ਜਿਹੜੀ ਸੂਬੇ 'ਚ ਹਮੇਸ਼ਾਂ ਨੰਬਰ ਵਨ ਰਹੀ ਹੈ ਤੇ ਭਵਿੱਖ 'ਚ ਵੀ ਨੰਬਰ ਹੀ ਰਹੇਗੀ। ਸ.ਗਿੱਲ ਨੇ ਜਾਰੀ ਪ੍ਰੈਸ ਨੋਟ 'ਚ ਆਖਿਆ ਕਿ ਸ੍ਰੋਮਣੀ ਅਕਾਲੀ ਦਲ ਬਾਦਲ ਨੂੰ ਕਿਸੇ ਵੀ ਪਾਰਟੀ ਦੇ ਤੋੜ ਵਿਛੋੜੇ ਨਾਲ ਕੋਈ ਫਰਕ ਨਹੀ ਪਵੇਗਾ ਕਿਉਕਿ ਅਕਾਲੀ ਦਲ ਬਾਦਲ ਨੂੰ ਲੋਕ ਦਿਲੋਂ ਪਿਆਰ ਕਰਦੇ ਹਨ। 


DILSHER

Content Editor

Related News