ਪਟਿਆਲਾ 'ਚ ਅਕਾਲੀ ਦਲ ਨੇ ਖੋਲ੍ਹਿਆ ਖਾਤਾ, ਵਾਰਡ ਨੰ. 37 ਤੋਂ ਰਮਨਪ੍ਰੀਤ ਕੌਰ ਜੇਤੂ ਕਰਾਰ

Tuesday, Dec 19, 2017 - 05:25 PM (IST)

ਪਟਿਆਲਾ 'ਚ ਅਕਾਲੀ ਦਲ ਨੇ ਖੋਲ੍ਹਿਆ ਖਾਤਾ, ਵਾਰਡ ਨੰ. 37 ਤੋਂ ਰਮਨਪ੍ਰੀਤ ਕੌਰ ਜੇਤੂ ਕਰਾਰ

ਪਟਿਆਲਾ (ਬਰਜਿੰਦਰ) : ਵਾਰਡ ਨੰ. 37 ਤੋਂ ਅਕਾਲੀ ਦਲ ਦੀ ਰਮਨਪ੍ਰੀਤ ਕੌਰ ਨੇ ਬਾਜੀ ਮਾਰ ਲਈ ਹੈ। ਜਾਣਕਾਰੀ ਮੁਤਾਬਕ ਇਸ ਬੂਥ ਦੀ ਚੋਣ 2 ਦਿਨ ਪਹਿਲਾਂ ਹੋਈਆਂ ਨਗਰ ਨਿਗਮ ਚੋਣਾਂ ਦੇ ਦੌਰਾਨ ਜ਼ਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਵਲੋਂ ਰੱਦ ਕਰ ਦਿੱਤੀ ਗਈ ਸੀ ਕਿਉਂਕਿ ਇਸ ਬੂਥ ਦੀ ਵੋਟਿੰਗ ਮਸ਼ੀਨ ਤੋੜ ਦਿੱਤੀ ਗਈ ਸੀ, ਜਿਸ ਤੋਂ ਬਾਅਦ 19 ਦਸੰਬਰ ਨੂੰ ਮੁੜ ਵੋਟਿੰਗ ਕਰਵਾਏ ਜਾਣ ਦਾ ਹੁਕਮ ਜਾਰੀ ਕੀਤਾ ਗਿਆ ਸੀ। ਇਸ ਮਾਮਲੇ 'ਚ ਥਾਣਾ ਕੋਤਵਾਲੀ ਦੀ ਪੁਲਸ ਨੇ ਮੋਹਿਤ ਕੁਮਾਰ ਨਾਂ ਦੇ ਵਿਅਕਤੀ ਦੇ ਖਿਲਾਫ ਮਸ਼ੀਨ ਤੋੜਨ ਦਾ ਕੇਸ ਵੀ ਦਰਜ ਕੀਤਾ ਸੀ । 2 ਦਿਨ ਪਹਿਲਾਂ ਹੋਈਆਂ ਚੋਣਾਂ 'ਚ ਵੱਡੇ ਪੱਧਰ 'ਤੇ ਹੋਈ ਹਿੰਸਾ ਨੂੰ ਦੇਖਦੇ ਹੋਏ ਸੁੱਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। 
ਜ਼ਿਕਰਯੋਗ ਹੈ ਕਿ ਰਮਨਪ੍ਰੀਤ ਕੌਰ ਨੇ ਆਪਣੇ ਵਿਰੋਧੀ ਨੂੰ 400 ਵੋਟਾਂ ਦੇ ਫਰਕ ਨਾਲ ਹਰਾ ਕੇ ਆਪਣੇ ਨਾਂ ਜਿੱਤ ਦਰਜ ਕੀਤੀ ਹੈ।


Related News