ਬੇਅਦਬੀ ਮਾਮਲੇ ’ਤੇ ਐੱਸ ਆਈ. ਟੀ. ਦੀ ਰਿਪੋਰਟ ਤੋਂ ਬਾਅਦ ਅਕਾਲੀ ਆਗੂ ਮਨਤਾਰ ਬਰਾੜ ਦਾ ਵੱਡਾ ਬਿਆਨ

Wednesday, Jul 06, 2022 - 04:24 PM (IST)

ਬੇਅਦਬੀ ਮਾਮਲੇ ’ਤੇ ਐੱਸ ਆਈ. ਟੀ. ਦੀ ਰਿਪੋਰਟ ਤੋਂ ਬਾਅਦ ਅਕਾਲੀ ਆਗੂ ਮਨਤਾਰ ਬਰਾੜ ਦਾ ਵੱਡਾ ਬਿਆਨ

ਫਰੀਦਕੋਟ (ਜਗਤਾਰ) : ਬੀਤੇ ਦਿਨੀ ਮੁੱਖ ਮੰਤਰੀ ਪੰਜਾਬ ਵੱਲੋਂ ਬਰਗਾੜੀ ਵਿਖੇ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਿਤ ਮਾਮਲਿਆਂ ਦੀ ਵਿਸੇਸ਼ ਜਾਂਚ ਟੀਮ ਵੱਲੋਂ ਕੀਤੀ ਗਈ ਹੈ। ਜਾਂਚ ਦੀ ਰਿਪੋਰਟ ਸਿੱਖ ਜਥੇਬੰਦੀਆਂ ਨੂੰ ਸੌਂਪ ਦਿੱਤੀ ਗਈ ਸੀ ਜਿਸ ਦੇ ਜਨਤਕ ਹੋਣ 'ਤੇ ਅੱਜ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫਰੀਦਕੋਟ ਵੱਲੋਂ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਮਨਤਾਰ ਸਿੰਘ ਬਰਾੜ ਨੇ ਕਿਹਾ ਕਿ ਸਾਲ 2015 ਵਿਚ ਪਹਿਲਾਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਹੋਣ ਅਤੇ ਬਾਅਦ ਵਿਚ ਉਸ ਦੀ ਬੇਅਦਬੀ ਹੋਣ ਦੇ ਮਾਮਲਿਆਂ 'ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਨਾਲ-ਨਾਲ ਕਥਿਤ ਅਖੌਤੀ ਸਿੱਖ ਜਥੇਬੰਦੀਆ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਟਾਰਗੇਟ ਕਰ ਪਾਰਟੀ ਖ਼ਿਲਾਫ਼ ਖੁੱਲ੍ਹ ਕੇ ਕੂੜ ਪ੍ਰਚਾਰ ਕੀਤਾ ਗਿਆ । 

ਇਹ ਵੀ ਪੜ੍ਹੋ- ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ 9 ਜੁਲਾਈ ਨੂੰ ਖਜ਼ਾਨਾ ਮੰਤਰੀ ਹਰਪਾਲ ਚੀਮਾ ਦੇ ਘਰ ਵੱਲ ਕਰੇਗਾ ਕੂਚ

ਬਰਾੜ ਨੇ ਕਿਹਾ ਕਿ ਬੇਅਦਬੀ ਮਾਮਲਿਆਂ ਦੇ ਜ਼ਿੰਮੇਵਾਰ ਦੱਸਦਿਆਂ ਪਾਰਟੀ ਖ਼ਿਲਾਫ਼ ਸਿਆਸਤ ਕੀਤੀ ਗਈ ਹੈ ਪਰ ਹਾਲ ਹੀ 'ਚ ਕਰੀਬ 7 ਸਾਲ ਦਾ ਸਮਾਂ ਬੀਤ ਜਾਣ 'ਤੇ ਵੱਖ-ਵੱਖ ਜਾਂਚ ਟੀਮਾਂ ਵੱਲੋਂ ਬੇਅਦਬੀ ਨਾਲ ਸੰਬੰਧਿਤ 3 ਮਾਮਲਿਆਂ ਐੱਫ.ਆਈ.ਆਰ. ਨੰਬਰ 63, 117 ਅਤੇ 128 ਦੀ ਜਾਂਚ ਕਰ ਕੇ ਜੋ ਰਿਪੋਰਟ ਤਿਆਰ ਕੀਤੀ ਗਈ ਹੈ ਉਸ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਕਲੀਨ ਚਿੱਟ ਦਿੱਤੀ ਗਈ ਹੈ । ਉਨ੍ਹਾਂ ਕਿਹਾ ਕਿ ਰਿਪੋਰਟ ਮੁਤਾਬਕ ਬੇਅਦਬੀ ਮਾਮਲੇ 'ਚ ਕਿਸੇ ਵੀ ਪੱਖ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸਮੂਲੀਅਤ ਸਾਹਮਣੇ ਨਹੀਂ ਆਈ । ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਅਤੇ ਕਥਿਤ ਸਿੱਖ ਜਥੇਬੰਦੀਆ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕੀਤਾ ਗਿਆ,  ਜਿਸ ਕਰਨ ਹੁਣ ਅਕਾਲੀ ਦਲ ਇਨ੍ਹਾਂ ਲੋਕਾਂ ਖ਼ਿਲਾਫ਼ ਮਾਨਯੋਗ ਅਦਾਲਤ ਵਿਚ ਜਾ ਕੇ ਮਾਨਹਾਨੀ ਦਾ ਕੇਸ ਦਾਇਰ ਕਰੇਗੀ । ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਕਰੀਬ 7 ਸਾਲ ਤੱਕ ਲਗਾਤਾਰ ਮਾਨਸਿਕ ਪੀੜਾ ਝੱਲੀ ਹੈ ਜਿਸ ਤੋਂ ਹੁਣ ਨਿਜਾਤ ਮਿਲੀ ਹੈ ਅਤੇ ਸੱਚ ਸਭ ਦੇ ਸਾਹਮਣੇ ਆਇਆ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News