ਅਕਾਲੀ ਦਲ ਅਤੇ ''ਆਪ'' ਨੂੰ ਅਲਵਿਦਾ ਕਹਿ ਕੇ ਲੋਕਾਂ ਨੇ ਫੜਿਆ ਕਾਂਗਰਸ ਦਾ ਪੱਲਾ

06/22/2018 1:44:23 PM

ਹੁਸ਼ਿਆਰਪੁਰ (ਅਸ਼ਵਨੀ)—ਹਲਕਾ ਸ਼ਾਮਚੌਰਾਸੀ ਦੇ ਪਿੰਡ ਜਟਾਂ ਮੁੰਡਿਆਂ 'ਚ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੂੰ ਅਲਵਿਦਾ ਕਹਿੰਦੇ ਹੋਏ ਵੱਡੀ ਗਿਣਤੀ 'ਚ ਵੱਖ-ਵੱਖ ਨੇਤਾਵਾਂ ਨੇ ਅਗਵਾਈ 'ਚ ਲੋਕਾਂ ਨੇ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਵਿਧਾਇਕ ਪਵਨ ਕੁਮਾਰ ਆਦਿਆ ਦੀ ਗੈਰ-ਮੌਜੂਦਗੀ 'ਚ ਕਾਂਗਰਸ ਦਾ ਪੱਲਾ ਫੜ੍ਹ ਲਿਆ। ਕਾਂਗਰਸ 'ਚ ਸਾਰਿਆਂ ਦਾ ਸਵਾਗਤ ਕਰਦੇ ਹੋਏ ਸ਼ਰੀ ਆਦਿਆ ਨੇ ਕਿਹਾ ਕਿ ਭਾਜਪਾ, ਆਪ ਅਤੇ ਅਕਾਲੀਆਂ ਨੇ ਜਿਹੜੇ ਸੁਪਨੇ ਦਿਖਾ ਕੇ ਲੋਕਾਂ ਨੂੰ ਪਾਰਟੀਆਂ ਨਾਲ ਜੋੜਿਆ ਸੀ, ਉਹ ਉਨ੍ਹਾਂ 'ਤੇ ਬਿਲਕੁੱਲ ਖਰੇ ਨਹੀਂ ਉਤਰੇ। ਇਨ੍ਹਾਂ ਦਲਾਂ ਨੇ ਲੋਕਾਂ ਦੇ ਨਾਲ ਹਰ ਪੱਧਰ 'ਤੇ ਧੋਖਾ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਨੇ ਪਿਛਲੇ 10 ਸਾਲ ਪ੍ਰਦੇਸ਼ ਅਤੇ ਪ੍ਰਦੇਸ਼ ਦੀ ਜਨਤਾ ਨੂੰ ਖੂਬ ਲੁੱਟਿਆ, ਜਿਸ ਦਾ ਨਤੀਜਾ ਇਹ ਹੋਇਆ ਕਿ ਪ੍ਰਦੇਸ਼ ਕਈ ਸਾਲ ਪਿੱਛੇ ਚਲਾ ਗਿਆ। ਉਨ੍ਹਾਂ ਨੇ ਕਾਂਗਰਸ 'ਚ ਸ਼ਾਮਲ ਹੋਣ ਵਾਲੇ ਆਪ ਅਤੇ ਅਕਾਲੀ ਦਲ ਦੇ ਨੇਤਾਵਾਂ ਨੂੰ ਵਿਸ਼ਵਾਸ ਦਿਵਾਇਆ ਕਿ ਕਾਂਗਰਸ 'ਚ ਉਨ੍ਹਾਂ ਦਾ ਮਾਨ-ਸਨਮਾਨ ਬਰਕਰਾਰ ਰੱਖਿਆ ਜਾਵੇਗਾ। ਜਨਹਿੱਤ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਵਾ ਕੇ ਹਲਕੇ ਦੇ ਵਿਕਾਸ ਨੂੰ ਹੋਰ ਗਤੀ ਪ੍ਰਦਾਨ ਕੀਤੀ ਜਾਵੇਗੀ। ਇਸ ਮੌਕੇ 'ਤੇ ਯੂਥ ਅਕਾਲੀ ਨੇਤਾ ਅਮਰੇਂਦਰ ਪਾਲ, ਆਪ ਦੇ ਸਰਕਲ ਪ੍ਰਧਾਨ ਸੁਰਿੰਦਰ ਸਿੰਘ ਬੈਂਸਤਾਨੀ ਅਤੇ ਆਪ ਦੇ ਬੁੱਧੀ ਜੀਵੀ ਸੈਲ ਤੋਂ ਮਾਸਟਰ ਸੰਤੋਸ਼ ਸਿੰਘ ਦੇ ਅਗਵਾਈ 'ਚ ਆਪਣੀ-ਆਪਣੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ 'ਚ ਸ਼ਾਮਲ ਹੋਏ ਲੋਕਾਂ ਨੇ ਕਿਹਾ ਕਿ ਪਿਛਲੇ ਡੇਢ ਸਾਲ 'ਚ ਕਾਂਗਰਸ ਨੇ ਪ੍ਰਦੇਸ਼ ਨੂੰ ਖੁਸ਼ਹਾਲ ਬਣਾਉਣ ਲਈ ਜਿਹੜੀਆਂ ਨੀਤੀਆਂ ਅਤੇ ਯੋਜਨਾਵਾਂ ਬਣਾਈਆਂ ਹਨ, ਉਨ੍ਹਾਂ 'ਤੇ ਚਲਦੇ ਹੋਏ ਪ੍ਰਦੇਸ਼ ਇਕ ਵਾਰ ਫਿਰ ਤੋਂ ਪਟਰੀ 'ਤੇ ਵਾਪਸ ਆਉਣ ਲੱਗਾ ਹੈ।
ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਨੇ ਸਿਰਫ ਵੋਟ ਦੀ ਰਾਜਨੀਤੀ ਕੀਤੀ ਅਤੇ ਆਪ ਨੇ ਜਿਨ੍ਹਾਂ ਸਿਧਾਂਤਾਂ ਨੂੰ ਲੈ ਕੇ ਰਾਜਨੀਤੀ 'ਚ ਪ੍ਰਵੇਸ਼ ਕੀਤਾ ਸੀ, ਉਹ ਉਸ 'ਤੇ ਖਰਾ ਨਹੀਂ ਉਤਰੀ। ਉਸ ਨੇ ਸਵਾਰਥ ਦੀ ਰਾਜਨੀਤੀ ਸ਼ੁਰੂ ਕਰਦੇ ਹੋਏ ਕਾਰਜਕਰਤਾਨਾਂ ਦੀ ਅਣਦੇਖੀ ਕੀਤੀ। ਲੋਕਾਂ ਨੇ ਵਿਧਾਇਕ ਆਦੀਆ ਨੂੰ ਭਰੋਸਾ ਦਿੱਤਾ ਸੀ ਕਿ ਉਹ ਹਲਕੇ ਦੇ ਵਿਕਾਸ 'ਚ ਆਪਣਾ ਪੂਰਨ ਸਹਿਯੋਗ ਦੇਣਗੇ ਅਤੇ ਕਾਂਗਰਸ ਦੀਆਂ ਨੀਤੀਆਂ ਪ੍ਰਤੀ ਜਨਮਾਨਸ ਨੂੰ ਜਾਗਰੂਕ ਕਰਨਗੇ, ਤਾਂਕਿ 2019 'ਚ ਕੇਂਦਰ 'ਚ ਜਨਹਿਤੈਸ਼ੀ ਕਾਂਗਰਸ ਸਰਕਾਰ ਬਣਾਈ ਜਾ ਸਕੇ।


Related News