ਚੋਣਾਂ ''ਚ ਹਾਰਨ ਪਿੱਛੋਂ ਘਟਦੀ ਗਈ ''ਅਕਾਲੀ ਦਲ'' ਦੀ ਆਮਦਨ
Monday, Mar 18, 2019 - 02:20 PM (IST)
ਚੰਡੀਗੜ੍ਹ : ਸਾਲ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਹਾਰਨ ਤੋਂ ਬਾਅਦ ਅਕਾਲੀ ਦਲ ਦੀ ਆਮਦਨ 82 ਫੀਸਦੀ ਘਟੀ ਹੈ। ਸਾਲ 2016-17 'ਚ ਪਾਰਟੀ ਦੇ ਕਾਰਜਕਾਲ ਦੌਰਾਨ ਇਹ ਆਮਦਨ 21.89 ਕਰੋੜ ਰੁਪਏ ਸੀ, ਜੋ ਕਿ ਸਾਲ 2017-18 'ਚ ਘਟ ਕੇ 3.91 ਕਰੋੜ ਰਹਿ ਗਈ। ਇਹ ਗੱਲ ਖੇਤਰੀ ਪਾਰਟੀਆਂ ਦੀ ਆਮਦਨੀ ਤੇ ਖਰਚਿਆਂ ਸਬੰਧੀ ਕੀਤੇ ਗਏ ਇਕ ਸਰਵੇ ਤੋਂ ਬਾਅਦ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ 2017-18 'ਚ ਅਕਾਲੀ ਦਲ ਦੇ ਖਰਚੇ ਆਮਦਨ ਨਾਲੋਂ 1.07 ਕਰੋੜ ਜ਼ਿਆਦਾ ਸਨ। ਇਸ ਤੋਂ ਇਲਾਵਾ ਆਈ. ਐੱਨ. ਐੱਲ. ਡੀ. ਦੇ ਖਰਚੇ ਵੀ ਆਮਦਨੀ ਤੋਂ ਜ਼ਿਆਦਾ ਸਨ। ਉਕਤ ਦੋਹਾਂ ਪਾਰਟੀਆਂ ਦੀ ਆਮਦਨ 'ਚ ਗਿਰਾਵਟ ਦਾ ਵਿਸ਼ਲੇਸ਼ਣ ਸਾਰੀਆਂ 37 ਪਾਰਟੀਆਂ ਦੀ ਕਮਾਈ 'ਚ ਗਿਰਾਵਟ ਨਾਲ ਹੋਇਆ ਹੈ।