ਅਕਾਲੀ ਦਲ ਨੇ ਕਾਂਗਰਸ ਦੀ ਧੱਕੇਸ਼ਾਹੀ ਖਿਲਾਫ ਮੇਨ ਚੌਕ ''ਚ ਦਿੱਤਾ ਧਰਨਾ

12/08/2017 1:35:54 AM

ਬਾਘਾਪੁਰਾਣਾ,   (ਰਾਕੇਸ਼, ਮੁਨੀਸ਼)-  ਨਗਰ ਕੌਂਸਲ ਚੋਣਾਂ 'ਚ ਕੱਲ ਨਾਮਜ਼ਦਗੀ ਦੌਰਾਨ ਅਕਾਲੀ ਵਰਕਰਾਂ ਦੀ ਵਿਧਾਇਕ ਦੀ ਹਾਜ਼ਰੀ 'ਚ ਕਾਂਗਰਸੀ ਵਰਕਰਾਂ ਵੱਲੋਂ ਕੀਤੀ ਗਈ ਕੁੱਟਮਾਰ ਅਤੇ 14 ਅਕਾਲੀ ਉਮੀਦਵਾਰਾਂ ਦੇ ਪ੍ਰਸ਼ਾਸਨ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਨਾ ਕਰਨ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਿਲਾ ਪ੍ਰਧਾਨ ਜਥੇਦਾਰ ਤੀਰਥ ਸਿੰਘ ਮਾਹਲਾ ਦੀ ਅਗਵਾਈ 'ਚ ਮੇਨ ਚੌਕ ਵਿਚ ਧਰਨਾ ਦਿੱਤਾ ਗਿਆ। 
ਧਰਨੇ ਨੂੰ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਬਲਜਿੰਦਰ ਸਿੰਘ ਮੱਖਣ ਬਰਾੜ, ਜਗਤਾਰ ਸਿੰਘ ਰਾਜੇਆਣਾ, ਬਾਲ ਕ੍ਰਿਸ਼ਨ ਬਾਲੀ, ਸਤੀਸ਼ ਗਰੋਵਰ ਫਰੀਦਕੋਟ, ਗੁਰਜੰਟ ਸਿੰਘ ਭੂਟੋ ਰੋਡੇ ਸਮੇਤ ਹੋਰ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਕਿਸੇ ਵੀ ਹਾਲਤ 'ਚ ਕਾਂਗਰਸੀਆਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕਰੇਗਾ ਸਗੋਂ ਮੂੰਹ ਤੋੜਵਾਂ ਜਵਾਬ ਦੇਵੇਗਾ ਅਤੇ
ਕਾਂਗਰਸੀ ਕਿਸੇ ਵੀ ਹਾਲਤ 'ਚ ਅਕਾਲੀ ਦਲ ਨੂੰ ਦਬਾ ਨਹੀਂ ਸਕਦੇ। ਉਨ੍ਹਾਂ ਕਾਂਗਰਸੀਆਂ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਨਿੰਦਾ ਕਰਦਿਆਂ ਕਿਹਾ ਕਿ ਜਦੋਂ ਤੱਕ ਅਕਾਲੀ ਵਰਕਰਾਂ ਦੀ ਕੁੱਟਮਾਰ ਕਰਨ ਵਾਲੇ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਹੋ ਜਾਂਦੀ, ਉਦੋਂ ਤੱਕ ਅਕਾਲੀ ਦਲ ਸੰਘਰਸ਼ ਜਾਰੀ ਰੱਖੇਗਾ।
ਆਗੂਆਂ ਨੇ ਕਿਹਾ ਕਿ ਕਾਂਗਰਸ ਆਪਣੀ ਹਾਰ ਨੂੰ ਵੇਖ ਕੇ ਬੁਖਲਾ ਗਈ ਹੈ ਅਤੇ ਇਹ ਪਹਿਲੀ ਵਾਰ ਹੋਇਆ ਹੈ, ਜਦੋਂ ਪ੍ਰਸ਼ਾਸਨ ਨੇ ਅਕਾਲੀ ਵਰਕਰਾਂ ਨੂੰ ਪੱਤਰ ਦਾਖਲ ਨਹੀਂ ਕਰਨ ਦਿੱਤੇ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਕਾਂਗਰਸ ਨੂੰ ਸਿੱਧਾ ਚੈਲੇਂਜ ਹੈ ਕਿ ਉਹ ਕਿਸੇ ਵੀ 5 ਵਾਰਡਾਂ 'ਚ ਚੋਣ ਲੜਕੇ ਦੇਖ ਲਵੇ, ਜਿਸ ਨਾਲ ਕਾਂਗਰਸ ਨੂੰ ਆਪਣੀ ਹਾਲਤ ਦਾ ਪਤਾ ਲੱਗ ਜਾਵੇਗਾ।
ਬੁਲਾਰਿਆਂ ਨੇ ਕਿਹਾ ਕਿ ਅਕਾਲੀ ਦਲ ਵਿਕਾਸ ਨਾਲ ਬੱਝੀ ਹੋਈ ਹੈ, ਜਦਕਿ ਕਾਂਗਰਸ ਗੁੰਡਾਗਰਦੀ ਅਤੇ ਧੱਕੇਸ਼ਾਹੀ ਨਾਲ ਰਾਜ ਕਰਦੀ ਆ ਰਹੀ ਹੈ। ਸ਼੍ਰੀ ਬਾਲੀ ਨੇ ਅਕਾਲੀ ਦਲ ਕੋਲੋਂ ਮੰਗ ਕੀਤੀ ਕਿ ਅਕਾਲੀ ਆਗੂ ਦੀ ਪੱਗ ਲਾਹੁਣ ਦਾ ਮਾਮਲਾ ਸ਼੍ਰੋਮਣੀ ਕਮੇਟੀ ਅੱਗੇ ਰੱਖਿਆ ਜਾਵੇ। ਅੱਜ ਦੇ ਧਰਨੇ 'ਚ ਜ਼ਖਮੀ ਪਵਨ ਢੰਡ ਵੀ ਸ਼ਾਮਲ ਹੋਏ, ਜਿਨ੍ਹਾਂ ਨੇ ਕਾਂਗਰਸੀਆਂ ਦੀ ਧੱਕੇਸ਼ਾਹੀ ਬਾਰੇ ਚਾਨਣਾ ਪਾਇਆ।
ਇਸ ਸਮੇਂ ਰਾਜਵੰਤ ਮਾਹਲਾ, ਹਰਮੇਲ ਸਿੰਘ ਮੌੜ, ਵੀਰਪਾਲ ਸਮਾਲਸਰ, ਜਸਪ੍ਰੀਤ ਮਾਹਲਾ, ਪਵਨ ਢੰਡ, ਅਮਰਜੀਤ ਸਿੰਘ ਮਾਣੂੰਕੇ, ਪ੍ਰਿੰਸੀਪਲ ਗੁਰਦੇਵ ਸਿੰਘ,
ਰਣਜੀਤ ਝੀਤੇ, ਰਾਕੇਸ਼ ਤੋਤਾ, ਮੁਕੰਦ ਸਿੰਘ, ਸੁਰਿੰਦਰ ਬਾਂਸਲ, ਜਗਸੀਰ ਸਿੰਘ ਬਰਾੜ, ਪ੍ਰਿਥੀ ਸਿੰਘ, ਬਲਵਿੰਦਰ ਸਿੰਘ, ਬ੍ਰਿਜ ਲਾਲ ਮੋਰੀਆ, ਚਰਨਪ੍ਰੀਤ ਸਿੰਘ, ਪਵਨ ਗੋਇਲ, ਨੰਦ ਸਿੰਘ ਬਰਾੜ, ਗੁਰਮੇਲ ਸਿੰਘ ਸੰਗਤਪੁਰਾ, ਹਰਬੰਸ ਸਿੰਘ, ਜਗਜੀਤ ਪੱਪੂ, ਦਰਸ਼ਨ ਸਿੰਘ ਸਮਾਧ ਭਾਈ, ਸ਼ਿਵ ਸ਼ਰਮਾ, ਜਵਾਹਰ ਸਿੰਘ, ਸ਼ੇਰ ਸਿੰਘ ਭਲੂਰ ਆਦਿ ਹਾਜ਼ਰ ਸਨ।


Related News