ਲੋਕ ਸਭਾ ਚੋਣਾਂ 2024: ਸਟਾਰ ਪ੍ਰਚਾਰਕਾਂ ਤੋਂ ਖ਼ਾਲੀ ਹੋਇਆ ਅਕਾਲੀ ਦਲ! ਨਹੀਂ ਜਾਰੀ ਹੋਈ ਸੂਚੀ

05/24/2024 9:40:38 AM

ਸੁਲਤਾਨਪੁਰ ਲੋਧੀ (ਧੀਰ)- ਲੋਕ ਸਭਾ ਚੋਣਾਂ ਦੇ ਇਸ ਦੰਗਲ ਵਿਚ ਸ਼੍ਰੋਮਣੀ ਅਕਾਲੀ ਦਲ ਸਟਾਰ ਪ੍ਰਚਾਰਕਾਂ ਤੋਂ ਹੀ ਖਾਲੀ ਹੁੰਦਾ ਨਜ਼ਰ ਆ ਰਿਹਾ ਹੈ। ਜਿਸ ਕਾਰਨ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੁਣ ਤੱਕ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਹੀ ਜਾਰੀ ਨਹੀਂ ਕੀਤੀ ਗਈ ਹੈ ਤੇ ਆਉਣ ਵਾਲੇ ਦਿਨਾਂ ਵਿਚ ਵੀ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਹੋਣ ਦੀ ਕੋਈ ਉਮੀਦ ਵੀ ਦਿਖਾਈ ਨਹੀਂ ਦੇ ਰਹੀ। ਦੂਜੇ ਪਾਸੇ ਕਾਂਗਰਸ ਅਤੇ ਭਾਜਪਾ ਤੋਂ ਇਲਾਵਾ ਆਮ ਆਦਮੀ ਪਾਰਟੀ ਵੱਲੋਂ ਵੀ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਹਰ ਪਾਰਟੀ ਦੇ ਸਟਾਰ ਪ੍ਰਚਾਰਕ ਵੱਲੋਂ ਪੰਜਾਬ ਵਿਚ ਪ੍ਰਚਾਰ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਹਰਸਿਮਰਤ ਕੌਰ ਬਾਦਲ ਦੀ Edited ਫੋਟੋ ਵਾਇਰਲ ਹੋਣ 'ਤੇ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ

ਜਾਣਕਾਰੀ ਅਨੁਸਾਰ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਮੈਦਾਨ ਵਿਚ ਉੱਤਰੇ ਉਮੀਦਵਾਰਾਂ ਦੇ ਹੱਕ ਵਿਚ ਇਕ ਤੋਂ ਜ਼ਿਆਦਾ ਲੀਡਰ ਪ੍ਰਚਾਰ ਕਰਨ ਲਈ ਆਉਂਦੇ ਹਨ ਤਾਂ ਕਈ ਵੱਡੇ ਲੀਡਰਾਂ ਦੇ ਹੈਲੀਕਾਪਟਰ ਜਾਂ ਫਿਰ ਮਹਿੰਗੀਆਂ ਗੱਡੀਆਂ ਵਿਚ ਪ੍ਰਚਾਰ ਕਰਨ ਆਉਣ 'ਤੇ ਉਸ ਦਾ ਸਾਰਾ ਖ਼ਰਚ ਉਮੀਦਵਾਰ ਦੇ ਖਾਤੇ ਪੈ ਜਾਂਦਾ ਹੈ, ਜਿਸ ਕਾਰਨ ਉਮੀਦਵਾਰ ਦੇ ਚੋਣ ਸਮੇਂ ਤੈਅ ਕੀਤੀ ਗਈ ਚੋਣ ਖ਼ਰਚੇ ਦੀ ਲਿਮਟ ਵੀ ਖ਼ਤਮ ਹੋਣ ਦਾ ਡਰ ਰਹਿੰਦਾ ਹੈ। ਇਸ ਨੂੰ ਦੇਖਦੇ ਹੋਏ ਹੀ ਦੇਸ਼ ਵਿਚ ਹਰ ਚੋਣ ਮੌਕੇ 40 ਸਟਾਰ ਪ੍ਰਚਾਰਕਾਂ 'ਤੇ ਹੋਣ ਵਾਲੇ ਹਰ ਤਰ੍ਹਾਂ ਦੇ ਖ਼ਰਚ ਨੂੰ ਉਮੀਦਵਾਰ ਦੇ ਖਾਤੇ ਵਿਚ ਪਾਉਣ ਦੀ ਛੋਟ ਭਾਰਤੀ ਚੋਣ ਕਮਿਸ਼ਨ ਵੱਲੋਂ ਦਿੱਤੀ ਜਾਂਦੀ ਹੈ। ਪਰ ਚੋਣ ਪ੍ਰਚਾਰ ਤੋਂ ਪਹਿਲਾਂ ਹਰ ਪਾਰਟੀ ਨੂੰ ਆਪਣੇ ਉਨ੍ਹਾਂ 40 ਸਟਾਰ ਪ੍ਰਚਾਰਕਾਂ ਦੀ ਸੂਚੀ ਨੂੰ ਜਾਰੀ ਕਰਨਾ ਜ਼ਰੂਰੀ ਹੁੰਦਾ ਹੈ ਤਾਂ ਕਿ ਚੋਣ ਕਮਿਸ਼ਨ ਸਣੇ ਆਮ ਲੋਕਾਂ ਨੂੰ ਵੀ ਜਾਣਕਾਰੀ ਮਿਲ ਸਕੇ ਕਿ ਇਹ ਲੀਡਰ ਸਟਾਰ ਪ੍ਰਚਾਰਕ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲੋੜਵੰਦ ਕੁੜੀ ਦੇ ਵਿਆਹ ਲਈ ਮਦਦ ਕਰਨ ਗਈ ਔਰਤ, ਅੱਗਿਓਂ ਲਾੜੀ ਦੇ ਭਰਾ ਨੇ ਕੀਤਾ ਸ਼ਰਮਨਾਕ ਕਾਰਾ

ਸਟਾਰ ਪ੍ਰਚਾਰਕ ਛੱਡ ਚੁੱਕੇ ਹਨ ਪਾਰਟੀ ਜਾਂ ਫਿਰ ਬੈਠੇ ਹਨ ਘਰ

ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿਛਲੀਆਂ ਚੋਣਾਂ ਮੌਕੇ ਜਾਰੀ ਕੀਤੀ ਜਾਣ ਵਾਲੀ ਸਟਾਰ ਪ੍ਰਚਾਰਕਾਂ ਦੀ ਸੂਚੀ ਨੂੰ ਜੇਕਰ ਦੇਖਿਆ ਜਾਵੇ ਤਾਂ ਜਿਆਦਾਤਰ ਸਟਾਰ ਪ੍ਰਚਾਰਕ ਹੁਣ ਸ਼੍ਰੋਮਣੀ ਅਕਾਲੀ ਦਲ ਵਿੱਚ ਹੀ ਨਹੀਂ ਹਨ। ਪਿਛਲੀਆਂ ਚੋਣਾਂ ਮੌਕੇ ਐਲਾਨੇ ਗਏ ਜਿਆਦਾਤਰ ਸਟਾਰ ਪ੍ਰਚਾਰਕ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਹੋਰ ਸਿਆਸੀ ਪਾਰਟੀਆਂ ਵਿਚ ਸ਼ਾਮਲ ਹੋ ਗਏ ਹਨ ਜਾਂ ਫਿਰ ਕੁਝ ਸਟਾਰ ਪ੍ਰਚਾਰਕ ਆਪਣੇ ਘਰ ਵਿਚ ਹੀ ਬੈਠੇ ਹਨ ਅਤੇ ਪਾਰਟੀ ਲਈ ਆਪਣੇ ਲੋਕ ਸਭਾ ਹਲਕੇ ਵਿਚ ਵੀ ਪ੍ਰਚਾਰ ਨਹੀਂ ਕਰ ਰਹੇ ਹਨ। ਹੁਣ ਦੇਸ਼ ਵਿਚ ਆਮ ਚੋਣਾਂ ਦੌਰਾਨ ਹਰ ਸਿਆਸੀ ਪਾਰਟੀ ਵੱਲੋਂ ਹਰ ਸੂਬੇ ਵਿਚ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਜਾ ਰਹੀ ਹੈ ਅਤੇ ਪੰਜਾਬ ਵਿੱਚ ਵੀ ਕਾਂਗਰਸ ਅਤੇ ਭਾਜਪਾ ਤੋਂ ਇਲਾਵਾ ਆਮ ਆਦਮੀ ਪਾਰਟੀ ਵੱਲੋਂ ਇਹ ਸੂਚੀ ਜਾਰੀ ਕਰ ਦਿੱਤੀ ਗਈ ਹੈ ਪਰ ਸ਼੍ਰੋਮਣੀ ਅਕਾਲੀ ਦਲ ਇਸ ਸੂਚੀ ਨੂੰ ਹੁਣ ਤੱਕ ਜਾਰੀ ਹੀ ਨਹੀਂ ਕਰ ਸਕਿਆ। ਸ਼੍ਰੋਮਣੀ ਅਕਾਲੀ ਦਲ ਦੇ ਸੂਤਰਾਂ ਅਨੁਸਾਰ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਵੀ ਨਹੀਂ ਕੀਤੀ ਜਾਵੇਗੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਇਸ ਸਮੇਂ ਸਿਰਫ਼ ਸੁਖਬੀਰ ਬਾਦਲ ਹੀ ਪੰਜਾਬ ਭਰ ਵਿਚ ਪ੍ਰਚਾਰ ਕਰ ਰਹੇ ਹਨ, ਜਦੋਂ ਕਿ ਬਾਕੀ ਸਿਆਸੀ ਲੀਡਰ ਇਕ ਜਾਂ ਫਿਰ 2 ਲੋਕ ਸਭਾ ਸੀਟਾਂ ਤੱਕ ਹੀ ਸੀਮਤ ਚੱਲ ਰਹੇ ਹਨ। ਇਸ ਲਈ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਇਸ ਸੂਚੀ ਜਾਰੀ ਨਹੀ ਕਰ ਰਿਹਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News