ਕੈਪਟਨ ਖਿਲਾਫ ਚੋਣ ਲੜਨ ਵਾਲੇ ਅਕਾਲੀ ਦਲ ਦੇ ਜਨਰਲ ਨੇ ਛੱਡਿਆ ਮੈਦਾਨ

Wednesday, Dec 12, 2018 - 06:48 PM (IST)

ਕੈਪਟਨ ਖਿਲਾਫ ਚੋਣ ਲੜਨ ਵਾਲੇ ਅਕਾਲੀ ਦਲ ਦੇ ਜਨਰਲ ਨੇ ਛੱਡਿਆ ਮੈਦਾਨ

ਚੰਡੀਗੜ੍ਹ/ਪਟਿਆਲਾ (ਪਰਮੀਤ)— ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਨੂੰ ਲੈ ਕੇ ਵਿਵਾਦਾਂ 'ਚ ਘਿਰੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਪਟਿਆਲਾ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਅਕਾਲੀ ਦਲ ਦੀ ਟਿਕਟ 'ਤੇ ਚੋਣ ਲੜਨ ਵਾਲੇ ਜਨਰਲ ਜੇ. ਜੇ. ਸਿੰਘ ਨੇ ਅਸਤੀਫਾ ਦੇ ਦਿੱਤਾ ਹੈ। ਜੇ. ਜੇ. ਸਿੰਘ ਨੇ ਅਸਤੀਫੇ ਦਾ ਮੰਤਵ ਨਿੱਜੀ ਕਾਰਨਾਂ ਨੂੰ ਦੱਸਿਆ ਹੈ। ਜੇ. ਜੇ. ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਭੇਜੇ ਅਸਤੀਫੇ ਵਿਚ ਲਿਖਿਆ ਹੈ ਕਿ ਆਪਣੇ ਨਿੱਜੀ ਕਾਰਨਾਂ ਕਰਕੇ ਉਹ ਸਾਬਕਾ ਸੈਨਿਕ ਵਿੰਗ ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ। ਜਨਰਲ ਜੇ. ਜੇ. ਸਿੰਘ ਦੇ ਪੀ. ਏ. ਨੇ ਇਸ ਅਸਤੀਫੇ ਦੀ ਪੁਸ਼ਟੀ ਕੀਤੀ ਹੈ। 
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਪਾਰਟੀ ਕੋਲ ਅਜੇ ਜੇ. ਜੇ. ਸਿੰਘ ਦਾ ਅਸਤੀਫਾ ਨਹੀਂ ਪਹੁੰਚਿਆ ਹੈ, ਜਦੋਂ ਇਹ ਅਸਤੀਫਾ ਪ੍ਰਾਪਤ ਹੋਵੇਗਾ ਤਾਂ ਇਸ 'ਤੇ ਵਿਚਾਰ ਕੀਤਾ ਜਾਵੇਗਾ।


author

Gurminder Singh

Content Editor

Related News