ਅਕਾਲੀ ਦਲ ਨਾਲ ਗਠਜੋੜ ਨੂੰ ਲੈ ਕੇ ਬਸਪਾ ਪ੍ਰਧਾਨ ਜਸਵੀਰ ਗੜ੍ਹੀ ਨੇ ਕਹੀ ਇਹ ਵੱਡੀ ਗੱਲ

08/04/2022 11:40:23 PM

ਖੰਨਾ (ਬਿਪਨ) : "ਪੰਜਾਬ ਅੰਦਰ ਬਹੁਜਨ ਸਮਾਜ ਪਾਰਟੀ ਨੇ ਅਕਾਲੀ ਦਲ ਦੇ ਨਾਲ ਗਠਜੋੜ ਕਰਕੇ ਵੱਡਾ ਫਾਇਦਾ ਲੈਣਾ ਸੀ, ਜੋ ਇਸ ਵਾਰ ਨਹੀਂ ਲਿਆ ਜਾ ਸਕਿਆ। ਆਉਣ ਵਾਲੇ ਸਮੇਂ 'ਚ ਬਸਪਾ ਇਹ ਫਾਇਦਾ ਲਵੇਗੀ ਪਰ ਇਸ ਗਠਜੋੜ ਦੇ ਨਾਲ ਬਸਪਾ ਨੂੰ ਫਾਇਦਾ ਹੀ ਹੋਇਆ ਹੈ। 25 ਸਾਲਾਂ ਮਗਰੋਂ ਬਸਪਾ ਦਾ ਇਕ ਵਿਧਾਇਕ ਵਿਧਾਨ ਸਭਾ 'ਚ ਪੁੱਜਾ। ਬਸਪਾ ਆਪਣੇ ਵੱਲੋਂ ਇਹ ਗਠਜੋੜ ਕਦੇ ਵੀ ਨਹੀਂ ਤੋੜੇਗੀ।" ਇਹ ਕਹਿਣਾ ਹੈ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦਾ, ਜੋ ਖੰਨਾ ਹਲਕੇ 'ਚ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਪੁੱਜੇ ਸਨ।

ਖ਼ਬਰ ਇਹ ਵੀ : ਜਲੰਧਰ 'ਚ ਬੰਦੂਕ ਦੀ ਨੋਕ ’ਤੇ ਲੁੱਟੀ ਬੈਂਕ, ਉਥੇ ਮਾਨ ਸਰਕਾਰ ਵੱਲੋਂ ਬਕਾਇਆ ਬਿਜਲੀ ਬਿੱਲ ਮੁਆਫ਼, ਪੜ੍ਹੋ TOP 10

ਬਸਪਾ ਪ੍ਰਧਾਨ ਗੜ੍ਹੀ ਨੇ ਕਿਹਾ ਕਿ ਪਾਰਟੀ ਸੁਪਰੀਮੋ ਮਾਇਆਵਤੀ ਦੀਆਂ ਹਦਾਇਤਾਂ 'ਤੇ ਪੰਜਾਬ ਕਾਡਰ ਨੂੰ ਮੁੜ ਤੋਂ ਮਜ਼ਬੂਤ ਕਰਨ ਲਈ ਸਿਖਲਾਈ ਦਿੱਤੀ ਜਾ ਰਹੀ ਹੈ, ਜਿਸ ਦੇ ਲਈ ਬਕਾਇਦਾ ਕੈਂਪ ਲਾਏ ਜਾ ਰਹੇ ਹਨ। ਇਹ ਕੈਂਪ ਖੰਨਾ 'ਚ ਵੀ ਲਾਇਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਬਹੁਜਨ ਸਮਾਜ ਪਾਰਟੀ ਨੇ ਅਕਾਲੀ ਦਲ ਦੇ ਨਾਲ ਗਠਜੋੜ ਕਰਕੇ ਵੱਡਾ ਫਾਇਦਾ ਲੈਣਾ ਸੀ, ਜੋ ਇਸ ਵਾਰ ਨਹੀਂ ਲਿਆ ਜਾ ਸਕਿਆ। ਆਉਣ ਵਾਲੇ ਸਮੇਂ 'ਚ ਬਸਪਾ ਇਹ ਫਾਇਦਾ ਲਵੇਗੀ ਪਰ ਇਸ ਗਠਜੋੜ ਦੇ ਨਾਲ ਬਸਪਾ ਨੂੰ ਫਾਇਦਾ ਹੀ ਹੋਇਆ ਹੈ ਕਿਉਂਕਿ 25 ਸਾਲਾਂ ਮਗਰੋਂ ਬਸਪਾ ਦਾ ਇਕ ਵਿਧਾਇਕ ਵਿਧਾਨ ਸਭਾ 'ਚ ਪੁੱਜਾ ਹੈ। ਬਸਪਾ ਆਪਣੇ ਵੱਲੋਂ ਇਹ ਗਠਜੋੜ ਕਦੇ ਨਹੀਂ ਤੋੜੇਗੀ। ਅਕਾਲੀ ਦਲ 'ਚ ਵਧ ਰਹੀ ਬਗਾਵਤ ਅਤੇ ਅਕਾਲੀ ਆਗੂਆਂ ਵੱਲੋਂ ਹੀ ਸੁਖਬੀਰ ਬਾਦਲ ਦਾ ਅਸਤੀਫਾ ਮੰਗਣ ਦੇ ਸਵਾਲ 'ਤੇ ਗੜ੍ਹੀ ਨੇ ਕਿਹਾ ਕਿ ਇਹ ਅਕਾਲੀ ਦਲ ਦਾ ਅੰਦਰੂਨੀ ਮਾਮਲਾ ਹੈ। ਇਸ ਬਾਰੇ ਕੁਝ ਕਹਿਣਾ ਉਨ੍ਹਾਂ ਦੇ ਅਧਿਕਾਰ ਖੇਤਰ 'ਚ ਨਹੀਂ ਆਉਂਦਾ।

ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਸਿਹਤ ਤੇ ਸਿੱਖਿਆ ਵਿਭਾਗ 'ਚ ਖਾਲੀ ਪਈਆਂ ਅਸਾਮੀਆਂ ਭਰਨ : ਅਕਾਲੀ ਦਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News