ਅਕਾਲੀ ਦਲ ਦੇ 3 ਦਿੱਗਜ਼ ਉਮੀਦਵਾਰ ਖੁਦ ਨੂੰ ਨਹੀਂ ਪਾ ਸਕਣਗੇ ਵੋਟ
Tuesday, Apr 02, 2019 - 06:22 PM (IST)

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ 3 ਦਿੱਗਜ਼ ਉਮੀਦਵਾਰ ਖੁਦ ਨੂੰ ਵੋਟ ਨਹੀਂ ਪਾ ਸਕਣਗੇ। ਜੀ ਹਾਂ, ਅਕਾਲੀ ਦਲ ਵਲੋਂ ਲੋਕ ਸਭਾ ਚੋਣਾਂ ਲਈ ਉਮੀਦਵਾਰੀ ਦੇ ਤੌਰ 'ਤੇ ਬੀਬੀ ਜਾਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਚਰਨਜੀਤ ਸਿੰਘ ਅਟਵਾਲ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ।
ਬੀਬੀ ਜਾਗੀਰ ਕੌਰ ਦੀ ਵੋਟ ਕਪੂਰਥਲਾ ਦੇ ਜਿਸ ਹਲਕੇ 'ਚ ਹੈ, ਉਹ ਖਡੂਰ ਸਾਹਿਬ ਦੇ ਤਹਿਤ ਨਹੀਂ ਆਉਂਦਾ। ਪ੍ਰੇਮ ਸਿੰਘ ਚੰਦੂਮਾਜਰਾ ਦੀ ਵੋਟ ਪਟਿਆਲਾ ਹਲਕੇ 'ਚ ਹੈ, ਜਦੋਂ ਕਿ ਉਹ ਉਮੀਦਵਾਰ ਆਨੰਦਪੁਰ ਸਾਹਿਬ ਤੋਂ ਹਨ। ਇਸੇ ਤਰ੍ਹਾਂ ਚਰਨਜੀਤ ਸਿੰਘ ਅਟਵਾਲ ਦੀ ਵੋਟ ਲੁਧਿਆਣਾ 'ਚ ਬਣੀ ਹੋਈ ਹੈ, ਜਦੋਂ ਕਿ ਉਹ ਜਲੰਧਰ ਤੋਂ ਚੋਣ ਮੈਦਾਨ 'ਚ ਉਤਰੇ ਹਨ।
ਇਸ ਤੋਂ ਇਲਾਵਾ ਦਰਬਾਰਾ ਗੁਰੂ ਬਰਨਾਲਾ ਦੇ ਰਹਿਣ ਵਾਲੇ ਹਨ, ਜਦੋਂ ਕਿ ਉਨ੍ਹਾਂ ਨੂੰ ਟਿਕਟ ਫਤਿਹਗੜ੍ਹ ਸਾਹਿਬ ਹਲਕੇ ਤੋਂ ਮਿਲੀ ਹੈ। ਇਸ ਲਈ ਪਾਰਟੀ ਦੇ ਇਹ ਦਿੱਗਜ਼ ਖੁਦ ਨੂੰ ਵੋਟ ਨਹੀਂ ਪਾ ਸਕਣਗੇ।